Bathinda ਦੀ ਨਹਿਰ ‘ਚ ਡੁੱਬੇ ਭੈਣ-ਭਰਾ ਦੀ ਤਿੰਨ ਦਿਨਾਂ ਬਾਅਦ ਵੀ ਉੱਘ-ਸੁੱਘ ਨਹੀਂ !

Bathinda News : ਲੰਘੇ ਮੰਗਲਵਾਰ ਦੀ ਦੇਰ ਸ਼ਾਮ ਨੂੰ ਬਠਿੰਡਾ ਦੇ ਬਹਿਮਣ ਪੁਲ ਦੇ ਕੋਲ ਨਹਿਰ ਵਿਚ ਡੁੱਬੇ ਮਾਸੂਮ ਭੈਣ-ਭਰਾ ਬਾਰੇ ਹਾਲੇ ਤੱਕ ਤਿੰਨ ਦਿਨ ਬੀਤਣ ਦੇ ਬਾਅਦ ਵੀ ਕੁੱਝ ਪਤਾ ਨਹੀਂ ਚੱਲਿਆ। ਅਚਾਨਕ ਵਾਪਰੀ ਇਸ ਘਟਨਾ ਕਾਰਨ ਆਪਣੇ ਖਾਲੀ ਹੋਏ ਘਰ ਕਾਰਨ ਦੁਖੀ ਪ੍ਰਵਾਰ ਵਾਲਿਆਂ ਵੱਲੋਂ ਅੱਜ ਸ਼ੁੱਕਰਵਾਰ ਨੂੰ ਨਹਿਰ ਉੱਪਰ ਧਰਨਾ ਲਗਾ ਕੇ ਨਾਅਰੇਬਾਜ਼ੀ ਵੀ ਕੀਤੀ ਗਈ। ਜਿੱਥੇ ਉਨ੍ਹਾਂ ਪ੍ਰਸ਼ਾਸਨ ਤੋਂ ਨਹਿਰ ਵਿਚ ਪਾਣੀ ਘੱਟ ਕਰਨ ਦੀ ਮੰਗ ਰੱਖੀ ਤਾਂ ਕਿ ਉਨ੍ਹਾਂ ਦੇ ਬੱਚਿਆਂ ਦਾ ਸੁਰਾਗ ਮਿਲ ਸਕੇ।ਜਿਕਰਯੋਗ ਹੈ ਕਿ 6 ਸਾਲਾ ਅੰਜਨਾ ਅਤੇ ਉਸਦਾ 11 ਸਾਲਾ ਭਰਾ ਰਿਸ਼ੂ ਲੰਘੀ 22 ਸਤੰਬਰ ਦੀ ਸ਼ਾਮ ਨੂੰ ਗਣਪਤੀ ਵਿਸਰਜਨ ਦੌਰਾਨ ਸਰਹਿੰਦ ਨਹਿਰ ਦੇ ਤੇਜ਼ ਵਹਾਅ ਵਿੱਚ ਵਹਿ ਗਏ ਸਨ। ਘਟਨਾ ਦੀ ਜਾਣਕਾਰੀ ਮਿਲਦਿਆਂ ਸਮਾਜ ਸੇਵੀ ਸੰਸਥਾਵਾਂ ਵੱਲੋਂ ਬੱਚਿਆ ਦੀ ਭਾਲ ਕੀਤੀ ਗਈ ਪ੍ਰੰਤੂ ਪਤਾ ਨਹੀਂ ਲੱਗ ਸਕਿਆ। ਇਸਤੋਂ ਇਲਾਵਾ ਨੈਸ਼ਨਲ ਡਿਜ਼ਾਸਟਰ ਰਿਸਪਾਂਸ ਫੋਰਸ (ਐਨਡੀਆਰਐਫ) ਦੀਆਂ ਟੀਮਾਂ ਵੀ ਲਗਾਤਾਰ ਬੱਚਿਆਂ ਦੀ ਖੋਜ ਵਿਚ ਜੁਟੀਆਂ ਹੋਈਆਂ ਹਨ। ਅਧਿਕਾਰੀਆਂ ਮੁਤਾਬਕ ਪਿੰਡ ਘੁੱਦਾ ਤੱਕ ਇਹ ਕੰਮ ਚੱਲ ਰਿਹਾ।

ਹੋਰ ਖ਼ਬਰਾਂ

World First Aid Day ਮੌਕੇ DAV College Bathinda ਵਿਖੇ ਜੀਵਨ-ਰੱਖਿਅਕ ਵਰਕਸ਼ਾਪ ਦਾ ਆਯੋਜਨ

ਬਰਖ਼ਾਸਤ SSP ਦੀ ਅਦਾਲਤ ‘ਚ ਪੇਸ਼ੀ; ANTF ਨੂੰ ਮਿਲਿਆ ਪੰਜ ਦਿਨ ਦਾ ਰਿਮਾਂਡ

Leave a Reply

Your email address will not be published. Required fields are marked *