ਬਰਖ਼ਾਸਤ SSP ਦੀ ਅਦਾਲਤ ‘ਚ ਪੇਸ਼ੀ; ANTF ਨੂੰ ਮਿਲਿਆ ਪੰਜ ਦਿਨ ਦਾ ਰਿਮਾਂਡ

Patiala News: ਕਰੀਬ 6 ਸਾਲਾਂ ਤੋਂ ਭਗੋੜੇ ਚੱਲੇ ਆ ਰਹੇ ਪੰਜਾਬ ਪੁਲਿਸ ਦੇ ਸਾਬਕਾ ਐਸਐਸਪੀ ਰਾਜ਼ਜੀਤ ਸਿੰਘ ਨੂੰ ਅੱਜ ਅਦਾਲਤ ਵਿਚ ਪੇਸ਼ ਕੀਤਾ ਗਿਆ। ਜਿੱਥੇ ਅਦਾਲਤ ਨੇ ਅਦਾਲਤ ਨੇ ਪੁਛਗਿਛ ਲਈ ANTF ਨੂੰ ਪੰਜ ਦਿਨ ਦਾ ਰਿਮਾਂਡ ਦੇ ਦਿੱਤਾ। ਹੁਣ ਉਸਨੂੰ ਮੁੜ 29 ਸਤੰਬਰ ਨੂੰ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ। ਜਿਕਰਯੋਗ ਹੈ ਕਿ ਬੀਤੇ ਕੱਲ ਉਕਤ ਸਾਬਕਾ ਪੁਲਿਸ ਅਧਿਕਾਰੀ ਨੇ ਪਟਿਆਲਾ ਪੁਲਿਸ ਕੋਲ ਆਤਮਸਮਰਪਣ ਕਰ ਦਿੱਤਾ ਸੀ।

ਇਹ ਵੀ ਪੜ੍ਹੋ 👉ਪੁਲਿਸ ਕਾਂਸਟੇਬਲ ਦਾ ਘਰ ‘ਚ ਗੋ.ਲੀ.ਆਂ ਮਾਰ ਕੇ ਕ/ਤ/ਲ, ਪੁੱਤ ‘ਤੇ ਸ਼ੱਕ !

ਜਿਸਤੋਂ ਬਾਅਦ ਉਸਨੂੰ ਹੁਣ ਐਂਟੀ ਨਾਰਕੋਟਿਸ ਟਾਸਕ ਫ਼ੌਰਸ (ANTF) ਨੂੰ ਸੌਂਪ ਦਿੱਤਾ ਗਿਆ ਸੀ। ਰਾਜ਼ਜੀਤ ਸਿੰਘ ਵਿਰੁਧ ਸਾਲ 2019 ਵਿਚ ਨਸ਼ਾ ਤਸਕਰਾਂ ਨੂੰ ਫ਼ਾਈਦਾ ਪਹੁੰਚਾਉਣ ਅਤੇ ਝੂਠੇ ਪਰਚੇ ਦਰਜ਼ ਕਰਕੇ ਲੱਖਾਂ ਰੁਪਏ ਬਟੋਰਨ ਦੇ ਦੋਸ਼ਾਂ ਹੇਠ ਪਰਚਾ ਦਰਜ਼ ਹੋਇਆ ਸੀ। ਇਸ ਦੌਰਾਨ ਮੌਜੂਦਾ ਮਾਨ ਸਰਕਾਰ ਨੇ ਅਪ੍ਰੈਲ 2023 ਵਿਚ ਉਸਨੂੰ ਬਰਖਾਸਤ ਕਰ ਦਿੱਤਾ ਸੀ। ANTF ਤੋਂ ਇਲਾਵਾ ਰਾਜ਼ਜੀਤ ਸਿੰਘ ਵਿਰੁਧ ਵਿਜੀਲੈਂਸ ਵੱਲੋਂ ਵੀ ਪਰਚਾ ਦਰਜ਼ ਕੀਤਾ ਹੋਇਆ।

☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

ਹੋਰ ਖ਼ਬਰਾਂ

Bathinda ਦੀ ਨਹਿਰ ‘ਚ ਡੁੱਬੇ ਭੈਣ-ਭਰਾ ਦੀ ਤਿੰਨ ਦਿਨਾਂ ਬਾਅਦ ਵੀ ਉੱਘ-ਸੁੱਘ ਨਹੀਂ !

ਪੁਲਿਸ ਕਾਂਸਟੇਬਲ ਦਾ ਘਰ ‘ਚ ਗੋ.ਲੀ.ਆਂ ਮਾਰ ਕੇ ਕ/ਤ/ਲ, ਪੁੱਤ ‘ਤੇ ਸ਼ੱਕ !

Leave a Reply

Your email address will not be published. Required fields are marked *