Bathinda News:DAV College Bathinda ਦੇ NSS ਵਿਭਾਗ ਵੱਲੋਂ Max Super Speciality Hospital, ਬਠਿੰਡਾ ਦੇ ਸਹਿਯੋਗ ਨਾਲ ਵਿਸ਼ਵ ਫਸਟ ਏਡ ਦਿਵਸ ਮੌਕੇ ਇੱਕ ਵਿਸ਼ੇਸ਼ ਜਾਗਰੂਕਤਾ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ। ਇਸ ਸਾਲ ਦੀ ਵਰਕਸ਼ਾਪ ਦਾ ਵਿਸ਼ਾ “Learn First Aid, Save Lives” (ਫਸਟ ਏਡ ਸਿੱਖੋ, ਜ਼ਿੰਦਗੀਆਂ ਬਚਾਓ)ਸੀ। Max Healthcare ਵੱਲੋਂ ਆਪਣੀ 25 ਸਾਲਾਂ ਦੀ ਸੇਵਾ ਅਤੇ ਉਤਕ੍ਰਿਸ਼ਟਤਾਨੂੰ ਸਮਰਪਿਤ ਮੁਹਿੰਮ ਤਹਿਤ ਇਹ ਪ੍ਰੋਗਰਾਮ ਕਰਵਾਇਆ ਗਿਆ।ਵਰਕਸ਼ਾਪ ਵਿੱਚਡਾ. ਵੇਦਵਰਤਿਆ, ਕਨਸਲਟੈਂਟ ਅਤੇ ਮੁਖੀ, Accident and Emergency Department, Max Hospital, ਮੁੱਖ ਬੁਲਾਰੇ ਵਜੋਂ ਸ਼ਾਮਲ ਹੋਏ। ਉਨ੍ਹਾਂ ਦੇ ਨਾਲਸ਼੍ਰੀ ਗੁਰਜੰਤ ਸਿੰਘ ਢਿੱਲੋਂ (ਮਾਰਕੀਟਿੰਗ ਹੈੱਡ), ਸ਼੍ਰੀ ਰੋਬਿਨ ਸਿੰਘ (ਮਾਰਕੀਟਿੰਗ ਐਗਜ਼ੀਕਿਊਟਿਵ)ਅਤੇਸ੍ਰੀਮਤੀ ਰਿਤੂ, ਪ੍ਰੋਜੈਕਟ ਅਫ਼ਸਰ, BachpanBachaoAndolan (BBA), ਵੀ ਮੌਜੂਦ ਸਨ।ਡਾ. ਵੇਦਵਰਤਿਆ ਨੇ ਵਿਦਿਆਰਥੀਆਂ ਨੂੰ ਜੀਵਨ ਬਚਾਉਣ ਵਾਲੀਆਂ ਤਕਨੀਕਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਅਤੇ ਸਿਧਾਂਤਕ ਜਾਣਕਾਰੀ ਦੇ ਨਾਲ-ਨਾਲ ਵਿਹਾਰਕ ਪ੍ਰਦਰਸ਼ਨ ਵੀ ਕੀਤਾ।
ਇਹ ਵੀ ਪੜ੍ਹੋ Punjab Police ਦੇ ਬਰਖ਼ਾਸਤ AIG ਨੇ 6 ਸਾਲਾਂ ਬਾਅਦ ਕੀਤਾ ਆਤਮਸਮਰਪਣ, ਪਾਈ ਗ੍ਰਿਫਤਾਰੀ
ਵਰਕਸ਼ਾਪ ਦੌਰਾਨ Heimlich Maneuver, ਬ੍ਰੇਨ ਸਟ੍ਰੋਕ ਦੌਰਾਨ ਫਸਟ ਏਡ, Recovery Position (ਖੱਬੇ ਪਾਸੇ ਲਿਟਾਉਣ ਦੀ ਸਥਿਤੀ), ਹਾਦਸਿਆਂ ਦੌਰਾਨ ਹੋਣ ਵਾਲੇ ਖੂਨ ਦੇ ਵਹਾਅ ਲਈ ਫਸਟ ਏਡ, Hypoglycemia (ਬਲੱਡ ਸ਼ੂਗਰ ਘੱਟ ਹੋਣ ਦੀ ਸਥਿਤੀ)ਅਤੇ CPR ਆਦਿ ਮਹੱਤਵਪੂਰਨ ਵਿਸ਼ਿਆਂ ਬਾਰੇ ਜਾਣਕਾਰੀ ਦਿੱਤੀ ਗਈ।ਪ੍ਰੋਗਰਾਮ ਦੀ ਕਾਰਵਾਈਪ੍ਰੋ. ਰਮਿਲ ਗੁਪਤਾਵੱਲੋਂ ਸੁਚੱਜੇ ਢੰਗ ਨਾਲ ਚਲਾਈ ਗਈ, ਜਦਕਿਡਾ. ਪ੍ਰਭਜੋਤ ਕੌਰਨੇ ਧੰਨਵਾਦ ਦਾ ਮਤਾ ਪੇਸ਼ ਕੀਤਾ।Max Hospital ਦੀ ਸਮੁੱਚੀ ਟੀਮ ਦਾ ਧੰਨਵਾਦ ਕਰਦਿਆਂ ਕਾਲਜ ਦੇ ਪ੍ਰਿੰਸੀਪਲਡਾ. ਰਾਜੀਵ ਕੁਮਾਰ ਸ਼ਰਮਾਨੇ ਕਿਹਾ ਕਿ ਅਜਿਹੀ ਸਿਖਲਾਈ ਹਰ ਨੌਜਵਾਨ ਲਈ ਬਹੁਤ ਜ਼ਰੂਰੀ ਹੈ, ਕਿਉਂਕਿ ਸਮੇਂ ਸਿਰ ਦਿੱਤੀ ਗਈ ਫਸਟ ਏਡ ਕਿਸੇ ਦੀ ਜ਼ਿੰਦਗੀ ਬਚਾ ਸਕਦੀ ਹੈ। ਉਨ੍ਹਾਂ ਨੇ ਇਸ ਜਾਗਰੂਕਤਾ ਭਰਪੂਰ ਪ੍ਰੋਗਰਾਮ ਦੇ ਆਯੋਜਨ ਲਈ NSS ਕੋਆਰਡੀਨੇਟਰਪ੍ਰੋ. ਅਮਿਤ ਕੁਮਾਰ ਸਿੰਗਲਾ, ਡਾ. ਪ੍ਰਭਜੋਤ ਕੌਰ ਅਤੇ ਪ੍ਰੋ. ਰਮਿਲ ਗੁਪਤਾਦੀ ਵੀ ਸ਼ਲਾਘਾ ਕੀਤੀ।
☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।
