Bathinda News:ਮਿਤੀ 17-08-26 ਤੋਂ 24-08-26 ਅਣਮਿੱਥੇ ਸਮੇਂ ਲਈ ਐਨ. ਐਚ.ਐਮ ਬੁਲਾਈ ਯੂਨੀਅਨ ਪੰਜਾਬ ਦੀ ਵਿਭਾਗ ਨਾਲ ਮਿਤੀ 14-8-26 ਨੂੰ ਹੋਈ ਮੀਟਿੰਗ ਅਨੁਸਾਰ ਵਿਭਾਗ ਵੱਲੋਂ ਐਨ.ਐਚ.ਐਮ ਬੁਲਾਈ ਪੰਜਾਬ ਦੀਆਂ ਮੰਗਾਂ ਦਾ ਲਿਖਤੀ ਭਰੋਸਾ ਨਹੀਂ ਦਿੱਤਾ, ਜਿਸ ਕਰਕੇ ਸਾਰੇ ਪੰਜਾਬ ਦੇ ਸਾਰੇ ਮੁਲਾਜ਼ਮਾਂ ਵਿੱਚ ਬਹੁਤ ਰੋਸ ਪਾਇਆ ਗਿਆ ਵਿਭਾਗ ਅਤੇ ਸਰਕਾਰ ਨਾਲ ਮੀਟਿੰਗਾਂ ਦੁਆਰਾ ਅਕਸਰ ਬਜਟ ਜਾ ਕੇ ਖਜਾਨਾ ਖਾਲੀ ਹੋਣ ਦਾ ਹਵਾਲਾ ਨੈਸ਼ਨਲ ਹੈਲਥ ਮਿਸ਼ਨ ਦੇ ਕੱਚੇ ਅਤੇ ਦਹਾਕਿਆ ਤੋਂ ਨਿਗੁਣਿਆ ਤਨਖਾਹ ਤੇ ਕੰਮ ਕਰਦੇ ਕਰਮਚਾਰੀਆਂ ਨਾਲ ਮਤਰੇਈ ਮਾਂ ਵਾਲਾ ਸਲੂਕ ਕੀਤਾ ਜਾਂਦਾ ਹੈ। ਵਿਭਾਗ ਦੇ ਕਰਮਚਾਰੀਆਂ ਨੂੰ ਪ੍ਰਤੀ ਇਸ ਰਵਈਏ ਕਰਕੇ ਇਹ ਫੈਸਲਾ ਲਿਆ ਗਿਆ ਕਿ ਮਿਤੀ 17 ਤੋਂ 24 ਅਗਸਤ 2026 ਤੱਕ ਐਨ.ਐਚ.ਐਮ ਪੰਜਾਬ ਦੇ ਸਾਰੇ ਕਰਮਚਾਰੀਆ ਵੱਲੋਂ ਉਹਨਾਂ ਨਾਲ ਸੰਬੰਧਿਤ ਕਲੈਰੀਕਲ /ਪੈਰਾਮੈਡੀਕਲ/ ਮੈਡੀਕਲ/ ਮੀਟਿੰਗਾਂ ਟਰੇਨਿੰਗ /ਹਰ ਤਰ੍ਹਾਂ ਦਾ ਕੰਮ ਰਿਪੋਰਟਿੰਗ ਬੰਦ ਕਰਕੇ ਕਲਮ ਛੋੜ ਹੜਤਾਲ/ ਕੰਪਿਊਟਰ ਬੰਦ ਹੜਤਾਲ ਕਰਦੇ ਹੋਏ ਸਿਵਿਲ ਸਰਜਨ ਐਸ.ਐਮ.ਓ ਦਫਤਰਾਂ ਦੇ ਬਾਹਰ ਧਰਨਾ /ਰੋਸ ਪ੍ਰਦਰਸ਼ਨ ਕਰਨਗੇ। ਜੇਕਰ ਸਰਕਾਰ ਮੰਗਾ ਵੱਲੋਂ ਧਿਆਨ ਨਹੀਂ ਦਿੰਦੀ ਤਾਂ ਹੜਤਾਲ ਨੂੰ ਅਣਮਿੱਥੇ ਸਮੇਂ ਲਈ ਅੱਗੇ ਵਧਾਇਆ ਜਾ ਸਕਦਾ ਹੈ। ਪਿਛਲੇ ਸਾਢੇ ਚਾਰ ਸਾਲ ਤੋਂ ਵਾਰ-ਵਾਰ ਬੇਸਿੱਟਾਂ ਰਹੀਆਂ ਮੀਟਿੰਗਾਂ ਦੇ ਰੋਜ਼ ਵਜੋਂ ਇਸ ਹੜਤਾਲ ਦੇ ਨਾਲ ਜੇਕਰ ਕੋਈ ਵਿਭਾਗੀ ਖੱਲਲ ਪੈਦਾ ਹੁੰਦਾ ਤਾਂ ਉਸਦੀ ਨਿਰੋਲ ਜਿੰਮੇਵਾਰੀ ਪੰਜਾਬ ਸਰਕਾਰ ਅਤੇ ਉੱਚ-ਅਧਿਕਾਰੀਆਂ ਦੀ ਹੋਵੇਗੀ ਆਪ ਨੂੰ ਮੁੜ ਬੇਨਤੀ ਕੀਤੀ ਜਾਂਦੀ ਹੈ ਕਿ ਕਰਮਚਾਰੀ ਦੀਆਂ ਤਨਖਾਹ ਵਿੱਚ ਵਾਧੇ ਦੀ ਜਾਇਜ਼ ਅਤੇ ਹੱਕੀ ਮੰਗ ਦੀ ਪੂਰਤੀ ਸਬੰਧੀ ਜਲਦ ਕੋਈ ਲਿਖਤੀ ਭਰੋਸਾ ਦਿੱਤਾ ਜਾਵੇ ਤਾਂ ਜੋ ਸਰਕਾਰ ਦਾ ਅਹਿਮ ਸਿਹਤ ਸੇਵਾਵਾਂ ਨਿਰਵਗਨ ਜਾਰੀ ਰਹਿਣ।
ਇਹ ਵੀ ਪੜ੍ਹੋ 👉Haryana Police ਦੇ ਸਖ਼ਤ ਰੁੱਖ ਤੋਂ ਬਾਅਦ ਖਨੌਰੀ ਬਾਰਡਰ ‘ਤੇ ਕਿਸਾਨ ਡਟੇ
☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।Haryana Police ਦੇ ਸਖ਼ਤ ਰੁੱਖ ਤੋਂ ਬਾਅਦ ਖਨੌਰੀ ਬਾਰਡਰ ‘ਤੇ ਕਿਸਾਨ ਡਟੇ
