Moga News: ਡੀ.ਜੀ.ਪੀ. ਪੰਜਾਬ ਵੱਲੋ ਨਸ਼ਾ ਤੱਸਕਰਾ ਦੇ ਖਿਲਾਫ ਚਲਾਈ ਮੁਹਿੰਮ ਤਹਿਤ ਸ੍ਰੀਮਤੀ ਨੀਲਾਂਬਰੀ ਜਗਦਲੇ ਵਿਜੇ ਆਈ.ਪੀ.ਐੱਸ, ਆਈ.ਜੀ ਫਰੀਦਕੋਟ ਰੇਂਜ, ਸ੍ਰੀ ਅਜੈ ਗਾਂਧੀ ਐਸ.ਐਸ.ਪੀ ਮੋਗਾ ਦੇ ਦਿਸ਼ਾ ਨਿਰਦੇਸ਼ਾ ਹੇਠ ਸ੍ਰੀ ਬਾਲ ਕ੍ਰਿਸ਼ਨ ਸਿੰਗਲਾ, ਐਸ.ਪੀ (ਆਈ)ਦੀ ਸੁਪਰਵੀਜਨ ਅਤੇ ਜਸਵਰਿੰਦਰ ਸਿੰਘ ਡੀ.ਐਸ.ਪੀ ਧਰਮਕੋਟ ਦੀ ਅਗਵਾਈ ਹੇਠ Insp. ਸੁਨੀਤਾ ਰਾਣੀ 33/FR ਮੁੱਖ ਅਫਸਰ ਥਾਣਾ ਕੋਟ ਈਸੇ ਖਾਂ ਨੂੰ ਉਸ ਸਮੇ ਵੱਡੀ ਸਫਲਤਾ ਮਿਲੀ, ਜਦ ਸ:ਥ: ਗੁਰਮੇਜ ਸਿੰਘ 760/ਮੋਗਾ ਥਾਣਾ ਕੋਟ ਈਸੇ ਖਾ ਨੂੰ ਦੌਰਾਨੇ ਗਸ਼ਤ ਮੁਖਬਰ ਖਾਸ ਵੱਲੋ ਮਿਲੀ ਠੋਸ ਇਤਲਾਹ ਮਿਲਣ ਤੇ ਮਨਪ੍ਰੀਤ ਸਿੰਘ ਪੁੱਤਰ ਅਮਰਜੀਤ ਸਿੰਘ, ਲਵਦੀਪ ਸਿੰਘ ਵਾਸੀਆਨ ਸ਼ਾਹ ਅਬੂ ਬੁੱਕਰ ਥਾਣਾ ਸਦਰ ਜ਼ੀਰਾ ਜਿਲਾ ਫਿਰੋਜਪੁਰ ਅਤੇ ਲਵਪ੍ਰੀਤ ਸਿੰਘ ਪੁੱਤਰ ਮੇਜਰ ਸਿੰਘ ਵਾਸੀ ਸੂਦਾਂ ਥਾਣਾ ਮੁੱਖੂ ਜਿਲਾ ਫਿਰੋਜਪੁਰ ਪਾਸੋ 500 ਗ੍ਰਾਮ ਅਫੀਮ, 01 ਰਿਵਾਲਵਰ 32 ਬੋਰ ਸਮੇਤ 05 ਜਿੰਦਾ ਰੌਦ, 02 ਪਿਸਟਲ 32 ਬੋਰ ਸਮੇਤ 06 ਜਿੰਦਾ ਰੌਦ ਅਤੇ 01 ਲੱਖ ਰੁਪੈ ਡਰੱਗ ਮਨੀ ਅਤੇ 01 ਕਾਰ ਨੰਬਰੀ DL 05 CY 0704 ਮਾਰਕਾ ਪੋਲੋ ਦੇ ਕਾਬੂ ਕਰਕੇ ਮੁਕੱਦਮਾ ਦਰਜ ਕੀਤਾ।ਸੰਖੇਪ ਹਲਾਤ ਮੁਕੱਦਮਾ ਇਸ ਪ੍ਰਕਾਰ ਹੈ ਕਿ ਸ:ਥ: ਗੁਰਮੇਜ ਸਿੰਘ 760/ਮੋਗਾ ਸਮੇਤ ਸਾਥੀ ਕਰਮਚਾਰੀਆ ਦੇ ਗਸ਼ਤ ਵਾ ਤਲਾਸ਼ ਸ਼ੱਕੀ ਪੁਰਸ਼ਾ ਸਬੰਧੀ ਰਵਾਨਾ ਸੀ ਤਾ ਦੌਰਾਨੇ ਗਸ਼ਤ ਮੇਨ ਚੌਕ ਕੋਟ ਈਸੇ ਖਾ ਮੌਜੂਦ ਸੀ ਤਾ ਮੁਖਬਰ ਖਾਸ ਨੇ ਇਤਲਾਹ ਦਿੱਤੀ ਕਿ ਮਨਪ੍ਰੀਤ ਸਿੰਘ ਪੁੱਤਰ ਅਮਰਜੀਤ ਸਿੰਘ, ਲਵਦੀਪ ਸਿੰਘ ਪੁੱਤਰ ਅਮਰਜੀਤ ਸਿੰਘ ਵਾਸੀਆਨ ਸ਼ਾਹ ਬੁੱਕਰ ਥਾਣਾ ਸਦਰ ਜ਼ੀਰਾ ਜਿਲਾ ਫਿਰੋਜਪੁਰ ਅਤੇ ਲਵਪ੍ਰੀਤ ਸਿੰਘ ਪੁੱਤਰ ਮੇਜਰ ਸਿੰਘ ਵਾਸੀ ਸੂਦਾਂ ਥਾਣਾ ਮੱਖੂ ਜਿਲਾ ਫਿਰੋਜਪੁਰ ਜੋ ਆਪਣੇ ਸਾਥੀਆਂ ਨਾਲ ਵੱਖ ਵੱਖ ਤਰ੍ਹਾ ਦੇ ਸੰਗੀਨ ਜੁਰਮ ਕਰਦੇ ਹਨ ਅਤੇ ਜਿਨ੍ਹਾ ਪਾਸੋ ਅੱਜ ਮੋਗਾ ਰੋਡ ਆਦਰਸ਼ ਨਗਰ ਕੋਟ ਈਸੇ ਖਾ ਕਿਰਾਏ ਦੇ ਮਕਾਨ ਵਿੱਚ ਅਫੀਮ, ਨਜਾਇਜ਼ ਅਸਲਾ ਅਤੇ ਡਰੱਗ ਮਨੀ ਬਰਾਮਦ ਹੋ ਸਕਦੇ ਹਨ। ਜੋ ਅੱਜ ਵੀ ਕਿਰਾਏ ਦੇ ਮਕਾਨ ਵਿੱਚ ਮੌਜੂਦ ਹਨ। ਜਿਸ ਤੇ ਸ:ਥ: ਗੁਰਮੇਜ ਸਿੰਘ 760/ਮੋਗਾ ਵੱਲੋ ਮੁਖਬਰ ਖਾਸ ਵੱਲੋ ਦੱਸੀ ਜਗਾ ਪਰ ਸਾਥੀ ਕਰਮਚਾਰੀਆ ਸਮੇਤ ਰੇਡ ਕਰਕੇ ਮਨਪ੍ਰੀਤ ਸਿੰਘ ਉਕਤ, ਲਵਦੀਪ ਸਿੰਘ ਉਕਤ ਅਤੇ ਲਵਪ੍ਰੀਤ ਸਿੰਘ ਉਕਤ ਨੁੰ ਕਾਬੂ ਕਰਕੇ ਉਨ੍ਹਾ ਦੇ ਕਬਜਾ ਵਿੱਚੋ 500 ਗਰਾਮ ਅਫੀਮ, 01 ਰਿਵਾਲਵਰ 32 ਬੋਰ ਸਮੇਤ 05 ਜਿੰਦਾ ਰੌਦ, 02 ਪਿਸਟਲ 32 ਬੋਰ ਸਮੇਤ 06 ਜਿੰਦਾ ਰੌਦ ਅਤੇ 01 ਲੱਖ ਰਪੈ ਡਰੱਗ ਮਨੀ ਅਤੇ 01 ਕਾਰ ਨੰਬਰੀ DL 05 CY 0704 ਮਾਰਕਾ ਪੋਲੋ ਬਰਾਮਦ ਕੀਤੀ ਗਈ। ਜਿਸਤੇ भुवँरभा घिव 82 भिडी 13.04.2026 भ/प 18-61-85 NDPS Act, 25/54/59 अमला भेट, हाया तुभ 27-ਬੀ,25 NDPS Act ਥਾਣਾ ਕੋਟ ਈਸੇ ਖਾ ਬਰਖਿਲਾਫ ਉਕਤਾਨ ਦੋਸੀਆਨ ਦਰਜ ਰਜਿਸਟਰ ਕੀਤਾ ਗਿਆ। ਜਿੰਨਾ ਨੂੰ ਅੱਜ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ। ਮੁਕੱਦਮਾ ਦੀ ਅਗਲੀ ਤਫਤੀਸ਼ ਅਮਲ ਵਿੱਚ ਲਿਆਦੀ ਜਾਵੇਗੀ।
☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।
