ਖੋਹ ਕੀਤੀ ਰਕਮ 5300, ਕ੍ਰਿਪਾਨ ਬਰਾਮਦ’
Moga News:ਡੀ.ਜੀ.ਪੀ ਪੰਜਾਬ, ਸ਼੍ਰੀ ਅਜੈ ਗਾਧੀ SSP ਮੋਗਾ ਅਤੇ ਸ਼੍ਰੀ ਜਸਵਰਿੰਦਰ ਸਿੰਘ ਉਪ ਕਪਤਾਨ ਪੁਲੀਸ ਸ:ਡ ਧਰਮਕੋਟ ਦੇ ਦਿਸ਼ਾ ਨਿਰਦੇਸ਼ਾ ਤਹਿਤ ਕੰਮ ਕਰਦੇ ਹੋਏ ਸਡ ਧਰਮਕੋਟ ਦੀ ਪੁਲੀਸ ਨੂੰ ਉਸ ਸਮੇ ਵੱਡੀ ਸਫਲਤਾ ਹਾਸਿਲ ਹੋਈ ਹੈ, ਜਦੋ ਸਬ-ਡਿਵੀਜਨ ਧਰਮਕੋਟ ਪੁਲੀਸ ਵੱਲੋ ਲੁੱਟਾ ਖੋਹਾ ਅਤੇ ਚੋਰੀ ਕਰਨ ਵਾਲੇ 02 ਵਿਅਕਤੀਆ ਨੂੰ ਕਾਬੂ ਕਰਕੇ ਇਹਨਾ ਪਾਸੋ ਖੋਹ ਕੀਤੀ ਨਗਦੀ 5300/- ਰੁਪੈ ਸਮੇਤ ਇੱਕ ਕ੍ਰਿਪਾਨ, ਵਾਰਦਾਤ ਵਿੱਚ ਵਰਤਿਆ ਮੋਟਰਸਾਈਕਲ ਬਿਨਾ ਨੰਬਰੀ ਕੀਤਾ ਬਰਾਮਦ।ਮਿਤੀ 13.04.2026 ਨੂੰ ਪੰਕਜ ਰਾਜ ਪੁੱਤਰ ਰਾਮਦੇਵ ਰਾਮ ਵਾਸੀ ਗੋਪਾਲਪੁਰ, ਵਾਰਡ ਨੰ 3 ਚੱਕ ਫਜੋਲਾ, ਜਿਲਾ ਮੱਧੇਪੁਰ ਬਿਹਾਰ ਹਾਲ ਅਬਾਦ ਪਿੰਡ ਸੰਗਲਾ ਦੇ ਇਤਲਾਹ ਦਿੱਤੀ ਕਿ ਮਿਤੀ 10.4.2026 ਨੂੰ ਉਹ ਰੋਜਾਨਾ ਦੀ ਤਰਾ ਕੰਮ-ਕਾਰ ਖਤਮ ਕਰਕੇ ਵਾਪਸ ਘਰ ਪਿੰਡ ਸੰਗਲਾ ਨੂੰ ਆ ਰਿਹਾ ਸੀ ਤੇ ਉਹ ਆਪਣੀ ਮਿਹਨਤ ਮਜਦੂਰੀ ਦੇ 13,300/- ਲੈ ਕੇ ਆਇਆ ਸੀ ਤੇ ਜਦ ਮੈ ਸੇਮ ਨਹਿਰ ਬਾਹੱਦ ਰਕਬਾ ਬੀਜਾਪੁਰ ਦੇ ਕੋਲ ਪੁੱਜਾ ਤਾਂ ਤਿੰਨ ਮੋਨੇ ਨੌਜਵਾਨ ਇੱਕ ਪਲਟੀਨਾ ਮੋਟਰਸਾਈਕਲ ਰੰਗ ਕਾਲਾ ਬਿਨਾ ਨੰਬਰੀ ਪਰ ਆਏ ਜਿਹਨਾ ਪਾਸ ਕਿਰਪਾਨ ਸੀ। ਜਿਹਨਾ ਨੇ ਉਸ ਦੀ ਕੁੱਟਮਾਰ ਕਰਕੇ ਤਿੰਨਾ ਨਾ-ਮਲੂਮ ਵਿਅਕਤੀ ਨੇ 13,300/- ਖੋਹ ਕੇ ਲੈ ਗਏ ਤੇ ਇਸ ਤੋਂ ਪਹਿਲਾ ਮਿਤੀ 04.04.2026 ਨੂੰ ਇਹੋ ਤਿੰਨੇ ਵਿਅਕਤੀ ਨੇ 20,000/- ਰੁਪਏ ਸੇਮ ਨਹਿਰ ਤੋ ਖੋਹ ਕੇ ਲੈ ਗਏ ਸਨ ਜਿਸ ਪਰ ਪੁਲੀਸ ਵੱਲੋ ਇਤਲਾਹ ਪਰ ਤੁਰੰਤ ਕਾਰਵਾਈ ਕਰਕੇ ਮੁਕੱਦਮਾ ਨੰਬਰ 78 ਮਿਤੀ 13.04.2026 ਅ/ਧ 304,3(5) BNS ਥਾਣਾ ਧਰਮਕੋਟ ਬਰ ਖਿਲਾਫ ਅਮਨਦੀਪ ਸਿੰਘ ਉਰਫ ਦੀਪ ਪੁੱਤਰ ਚੰਦ ਵਾਸੀ ਕਮਾਲਕੇ ਕਲਾ,ਹਰਦੀਪ ਸਿੰਘ ਰਵੀ ਪੁੱਤਰ ਦੇਸਾ ਸਿੰਘ ਵਾਸੀ ਅਮੀਵਾਲਾ, ਜੱਗਾ ਸਿੰਘ ਪੁੱਤਰ ਦੇਸਾ ਸਿੰਘ ਵਾਸੀ ਅਮੀਵਾਲਾ ਦਰਜ ਕੀਤਾ ਗਿਆ।ਮੋਗਾ ਪੁਲੀਸ ਵੱਲੋ ਉਕਤ ਮੁਕੱਦਮਿਆ ਵਿੱਚ ਤੁਰੰਤ ਕਾਰਵਾਈ ਕਰਦੇ ਹੋਏ ਦੋਸ਼ੀਆ ਦੀ ਭਾਲ ਸੁਰੂ ਕਰ ਦਿੱਤੀ ਗਈ ਅਤੇ ਦੋਸ਼ੀ ਅਮਨਦੀਪ ਸਿੰਘ ਉਰਫ ਦੀਪ ਪੁੱਤਰ ਚੰਦ ਵਾਸੀ ਕਮਾਲਕੇ ਕਲਾ, ਦੋਸ਼ੀ ਹਰਦੀਪ ਸਿੰਘ ਰਵੀ ਪੁੱਤਰ ਦੇਸਾ ਸਿੰਘ ਵਾਸੀ ਅਮੀਵਾਲਾ ਨੂੰ ਗ੍ਰਿਫਤਾਰ ਕਰਕੇ ਇਹਨਾ ਪਾਸੋ ਖੋਹ ਕੀਤੀ 5300/- ਰੁਪੈ ਨਗਦੀ, ਇੱਕ ਕਿਰਪਾਨ, ਵਾਰਦਾਤ ਵਿੱਚ ਵਰਤਿਆ ਮੋਟਰਸਾਈਕਲ ਬਿਨਾ ਨੰਬਰੀ ਬਰਾਮਦ ਕੀਤਾ। ਦੋਸ਼ੀ ਨੂੰ ਅੱਜ ਪੇਸ਼ ਅਦਾਲਤ ਕਰਕੇ ਪੁਲੀਸ ਰਿਮਾਡ ਹਾਸਿਲ ਕਰਕੇ ਹੋਰ ਪੁੱਛ-ਗਿੱਛ ਕਰਕੇ, ਕਾਰਵਾਈ ਅਮਲ ਵਿੱਚ ਲਿਆਦੀ ਜਾਵੇਗੀ।
☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।
