Bathinda News: Bathinda City ਵਿਚ ਤੜਕਸਾਰ ਇੱਕ ਮੰਦਭਾਗੀ ਘਟਨਾ ਵਾਪਰਨ ਦੀ ਦੁਖਦਾਈ ਖ਼ਬਰ ਸਾਹਮਣੇ ਆਈ ਹੈ। ਸਥਾਨਕ ਗਨੇਸ਼ਾ ਬਸਤੀ ਦੇ ਮੇਨ ਰੋਡ ਉੱਪਰ ਗਲੀ ਨੰਬਰ 6 ਕੋਲ ਇੱਕ ਨੌਜਵਾਨ ਦੀ ਨਸ਼ੇ ਦੀ ਓਵਰਡੋਜ਼ ਹੋਣ ਕਾਰਨ ਮੌਤ ਹੋ ਗਈ। ਘਟਨਾ ਦਾ ਪਤਾ ਲੱਗਦੇ ਹੀ ਨੌਜਵਾਨ ਵੈਲਫ਼ੇਅਰ ਸੁਸਾਇਟੀ ਦੇ ਵਲੰਟੀਅਰ ਮੌਕੇ ‘ਤੇ ਪੁੱਜੇ ਤੇ ਉਕਤ ਨੌਜਵਾਨ ਦੀ ਲਾਸ਼ ਨੂੰ ਸਿਵਲ ਹਸਪਤਾਲ ਦੇ ਮੁਰਦਾਘਰ ਵਿਚ ਲੈ ਕੇ ਗਏ। ਮੁਢਲੀ ਜਾਣਕਾਰੀ ਮੁਤਾਬਕ 19 ਸਾਲਾਂ ਨੌਜਵਾਨ ਸਥਾਨਕ ਸ਼ਹਿਰ ਦੇ ਜਨਤਾ ਨਗਰ ਦਾ ਰਹਿਣ ਵਾਲਾ ਸੀ।
ਇਹ ਵੀ ਪੜ੍ਹੋ Bathinda police ਵੱਲੋਂ ਚੋਰੀ ਦੇ 20 ਮੋਟਰਸਾਇਕਲਾਂ ਸਮੇਤ ਤਿੰਨ ਕਾਬੂ
ਸੁਸਾਇਟੀ ਦੇ ਪ੍ਰਧਾਨ ਸੋਨੂੰ ਮਹੇਸ਼ਵਰੀ ਨੇ ਘਟਨਾ ਦੀ ਪੁਸ਼ਟੀ ਕਰਦਿਆਂ ਦਸਿਆ ਕਿ ਉਨ੍ਹਾਂ ਦੀ ਟੀਮ ਨੂੰ ਐਤਵਾਰ ਸਵੇਰ ਸਮੇਂ ਹੀ ਇੱਕ ਨੌਜਵਾਨ ਦੇ ਗਨੇਸ਼ਾ ਬਸਤੀ ਵਿਚ ਬੇਹੋਸ਼ ਪਏ ਹੋਣ ਦੀ ਸੂਚਨਾ ਮਿਲੀ ਸੀ ਪ੍ਰੰਤੂ ਜਦ ਟੀਮ ਮੌਕੇ ‘ਤੇ ਪੁੱਜੀ ਤਾਂ ਨੌਜਵਾਨ ਮ੍ਰਿਤਕ ਪਿਆ ਸੀ। ਨੌਜਵਾਨ ਦੀ ਲਾਸ਼ ਚੁੱਕਦੇ ਸਮੇਂ ਉਸਦੀ ਬਾਂਹ ਵਿਚ ਲੱਗਿਆ ਹੋਇਆ ਚਿੱਟੇ ਦਾ ਟੀਕਾ ਉਸੇ ਤਰ੍ਹਾਂ ਪਿਆ ਹੋਇਆ ਸੀ। ਉਨ੍ਹਾਂ ਦਸਿਆ ਕਿ ਮਾਮਲੇ ਦੀ ਸੂਚਨਾ ਸਬੰਧਤ ਥਾਣੇ ਨੂੰ ਦੇ ਦਿੱਤੀ ਗਈ ਹੈ ਤੇ ਪੁਲਿਸ ਜਾਂਚ ਕਰ ਰਹੀ ਹੈ। ਉਧਰ, ਮੁਹੱਲਾ ਵਾਸੀਆਂ ਨੇ ਦੁਖੀ ਹੁੰਦੇ ਦਸਿਆ ਕਿ ਇੱਥੇ ਨਸ਼ੇੜੀਆਂ ਦੀ ਬਹੁਤਾਤ ਹੈ ਪ੍ਰੰਤੂ ਪੁਲਿਸ ਪ੍ਰਸ਼ਾਸਨ ਕੋਈ ਧਿਆਨ ਨਹੀਂ ਦੇ ਰਿਹਾ।
☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।
