👉ਰੋਜ਼ਾਨਾ ਕਰੀਬ 25 ਹਜ਼ਾਰ ਰੁਪਏ ਦੇ ਸਮਾਨ ਦੀ ਹੋ ਰਹੀ ਹੈ ਵਿਕਰੀ
Mansa News:ਜ਼ਿਲ੍ਹਾ ਪ੍ਰਸ਼ਾਸਨ ਮਾਨਸਾ ਵੱਲੋਂ ਅਨਾਜ ਮੰਡੀ ਵਿਖੇ ਕਰਵਾਏ ਜਾ ਰਹੇ ‘ਸਰਸ ਮੇਲੇ’ ਵਿੱਚ ਜਿੱਥੇ ਦੇਸ਼ ਭਰ ਦੇ ਵੱਖ-ਵੱਖ ਰਾਜਾਂ ਦੀ ਕਲਾ ਤੇ ਸੱਭਿਆਚਾਰ ਦੇ ਰੰਗ ਦੇਖਣ ਨੂੰ ਮਿਲ ਰਹੇ ਹਨ, ਉੱਥੇ ਹੀ ਪੰਜਾਬ ਸਰਕਾਰ ਵੱਲੋਂ ‘ਮਹਿਲਾ ਉਦਮੀ ਪੁਰਸਕਾਰ’ ਨਾਲ ਸਨਮਾਨਿਤ ਹਰਪ੍ਰੀਤ ਕੌਰ ਦਾ ਸਟਾਲ ਖਰੀਦਦਾਰਾਂ ਲਈ ਵਿਸ਼ੇਸ਼ ਖਿੱਚ ਦਾ ਕੇਂਦਰ ਬਣਿਆ ਹੋਇਆ ਹੈ। ‘ਪਟਿਆਲਾ ਕਿੰਗ’ ਦੇ ਨਾਮ ਨਾਲ ਪ੍ਰਸਿੱਧ ਇਸ ਸਵੈ-ਸਹਾਇਤਾ ਸਮੂਹ ਵੱਲੋਂ ਤਿਆਰ ਕੀਤੇ ਗਏ ਸ਼ੁੱਧ ਅਤੇ ਘਰੇਲੂ ਉਤਪਾਦਾਂ ਨੂੰ ਮੇਲੇ ਵਿੱਚ ਭਰਵਾਂ ਹੁੰਗਾਰਾ ਮਿਲ ਰਿਹਾ ਹੈ ਅਤੇ ਰੋਜ਼ਾਨਾ ਔਸਤਨ 25 ਹਜ਼ਾਰ ਰੁਪਏ ਦੇ ਸਾਮਾਨ ਦੀ ਵਿਕਰੀ ਹੋ ਰਹੀ ਹੈ।
ਇਹ ਵੀ ਪੜ੍ਹੋ Bathinda Vigilance ਵੱਲੋਂ PSPCL ਦਾ JE 15000 ਰੁਪਏ ਰਿਸ਼ਵਤ ਲੈਂਦਾ ਕਾਬੂ
ਮਹਿਲਾ ਸਸ਼ਕਤੀਕਰਨ ਦੀ ਮਿਸਾਲ ਪੇਸ਼ ਕਰਦਿਆਂ ਹਰਪ੍ਰੀਤ ਕੌਰ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਮੁਹੱਈਆ ਕਰਵਾਏ ਗਏ ਇਸ ਮੰਚ ਸਦਕਾ ਉਨ੍ਹਾਂ ਦੇ ਸਮੂਹ ਨੂੰ ਦੀ ਪਛਾਣ ਹੋਰ ਮਜ਼ਬੂਤ ਹੋਈ ਹੈ। ਉਨ੍ਹਾਂ ਦੱਸਿਆ ਕਿ ਲੋਕਾਂ ਵੱਲੋਂ ਵੇਸਣ ਦੇ ਵੱਖ-ਵੱਖ ਪ੍ਰੋਡਕਟਾਂ ਸਮੇਤ ਸਿਹਤ ਲਈ ਗੁਣਕਾਰੀ ਆਵਲਾ ਕੈਂਡੀ, ਬਿੱਲ ਕੈਂਡੀ, ਟਮਾਟੋ ਸੋਸ, ਜੈਮ, ਗੁਲਕੰਦ, ਚਟਣੀ, ਮੁਰੱਬੇ, ਅਚਾਰ ਅਤੇ ਤਾਜ਼ਾ ਜੂਸ ਨੂੰ ਬੇਹੱਦ ਪਸੰਦ ਕੀਤਾ ਜਾ ਰਿਹਾ ਹੈ।ਡਿਪਟੀ ਕਮਿਸ਼ਨਰ ਨਵਜੋਤ ਕੌਰ ਨੇ ਇਸ ਕਿਹਾ ਕਿ ਸਰਸ ਮੇਲੇ ਦਾ ਮੁੱਖ ਮਕਸਦ ਹੀ ਸਵੈ-ਸਹਾਇਤਾ ਸਮੂਹਾਂ ਅਤੇ ਪੇਂਡੂ ਕਾਰੀਗਰਾਂ, ਖਾਸ ਕਰਕੇ ਮਹਿਲਾਵਾਂ ਨੂੰ ਆਪਣੇ ਹੁਨਰ ਦਾ ਪ੍ਰਦਰਸ਼ਨ ਕਰਨ ਅਤੇ ਆਰਥਿਕ ਤੌਰ ‘ਤੇ ਮਜ਼ਬੂਤ ਹੋਣ ਲਈ ਇੱਕ ਸਾਂਝਾ ਪਲੇਟਫਾਰਮ ਪ੍ਰਦਾਨ ਕਰਨਾ ਹੈ।
ਇਹ ਵੀ ਪੜ੍ਹੋ Moga Police ਦੀ ਵੱਡੀ ਕਾਰਵਾਈ;ਪਿੰਡ ਕਮਾਲਕੇ ਵਿੱਚ 3 ਦੁਕਾਨਾਂ ਵਿੱਚ ਹੋਈ ਲੱਖਾਂ ਦੀ ਚੋਰੀ ਟਰੇਸ,4 ਦੋਸ਼ੀ ਗ੍ਰਿਫਤਾਰ
ਉਨ੍ਹਾਂ ਕਿਹਾ ਕਿ ਹਰਪ੍ਰੀਤ ਕੌਰ ਵਰਗੀਆਂ ਉਦਮੀ ਔਰਤਾਂ, ਦੂਜੀਆਂ ਔਰਤਾਂ ਲਈ ਪ੍ਰੇਰਨਾ ਸਰੋਤ ਹਨ, ਜੋ ਘਰੇਲੂ ਪੱਧਰ ‘ਤੇ ਕੰਮ ਸ਼ੁਰੂ ਕਰਕੇ ਅੱਜ ਵੱਡੇ ਪੱਧਰ ‘ਤੇ ਸਫਲਤਾ ਹਾਸਲ ਕਰ ਰਹੀਆਂ ਹਨ।ਜ਼ਿਕਰਯੋਗ ਹੈ ਕਿ ‘ਪਟਿਆਲਾ ਕਿੰਗ’ ਸਮੂਹ ਦੇ ਉਤਪਾਦਾਂ ਦੀ ਸ਼ੁੱਧਤਾ ਅਤੇ ਵਧੀਆ ਗੁਣਵੱਤਾ ਕਾਰਨ ਮੇਲੇ ਵਿੱਚ ਆਉਣ ਵਾਲੇ ਲੋਕ ਇੱਥੋਂ ਖਰੀਦਦਾਰੀ ਕਰਨ ਵਿੱਚ ਖਾਸ ਦਿਲਚਸਪੀ ਦਿਖਾ ਰਹੇ ਹਨ।ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕੀਤੇ ਗਏ ਇਹ ਉਪਰਾਲੇ, ਨਾ ਸਿਰਫ ਮਹਿਲਾਵਾਂ ਦੇ ਆਤਮ-ਵਿਸ਼ਵਾਸ ਨੂੰ ਵਧਾ ਰਹੇ ਹਨ, ਸਗੋਂ ਉਨ੍ਹਾਂ ਨੂੰ ਸਵੈ-ਰੁਜ਼ਗਾਰ ਰਾਹੀਂ ਸਨਮਾਨਜਨਕ ਜੀਵਨ ਜਿਊਣ ਦੇ ਕਾਬਲ ਵੀ ਬਣਾ ਰਹੇ ਹਨ।
☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।
