Bathinda News: Bathinda Vigilance ਵੱਲੋਂ ਸ਼ੁੱਕਰਵਾਰ ਨੂੰ ਇੱਕ ਵੱਡੀ ਕਰਵਾਈ ਕਰਦਿਆਂ ਪੰਜਾਬ ਪਾਵਰਕਾਮ ਦੇ ਇੱਕ ਜੂਨੀਅਰ ਇੰਜੀਨੀਅਰ (JE) ਨੂੰ 15 ਹਜ਼ਾਰ ਰੁਪਏ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀ ਕਾਬੂ ਕਰਨ ਦੀ ਸੂਚਨਾ ਹੈ। ਮੁਲਜ਼ਮ JE ਲਖਵੀਰ ਸਿੰਘ ਦੇ ਵੱਲੋਂ ਇਹ ਰਿਸ਼ਤਵ ਸਬ ਡਿਵੀਜ਼ਨ ਤਲਵੰਡੀ ਸਾਬੋ ਅਧੀਨ ਆਉਂਦੇ ਪਿੰਡ ਜਗ੍ਹਾਂ ਰਾਮ ਤੀਰਥ ਵਿਖੇ ਇੱਕ ਵਿਅਕਤੀ ਦੇ ਕੋਲੋਂ ਬਿਜਲੀ ਦੇ ਟੁੱਟੇ ਹੋਏ ਪੋਲ ਬਦਲੇ ਨਵਾਂ ਪੋਲ (ਖੰਬਾ) ਲਗਾਉਣ ਬਦਲੇ ਲਏ ਜਾ ਰਹੇ ਸਨ।ਹਾਲਾਂਕਿ ਮੁਲਜ਼ਮ JE ਦੇ ਵੱਲੋਂ ਮੁਦਈ ਦੇ ਕੋਲੋਂ 25 ਹਜ਼ਾਰ ਰੁਪਏ ਦੀ ਰਿਸ਼ਵਤ ਮੰਗੀ ਗਈ ਸੀ ਪ੍ਰੰਤੂ ਮੁਦਈ ਰਿਸ਼ਵਤ ਨਹੀਂ ਦੇਣਾ ਚਾਹੁੰਦਾ ਸੀ, ਜਿਸਦੇ ਚੱਲਦੇ ਉਸਨੇ ਇਸ ਭ੍ਰਿਸ਼ਟ ਅਧਿਕਾਰੀ ਨੂੰ ਸਬਕ ਸਿਖਾਉਣ ਦੇ ਲਈ ਇਸਦੀ ਸੂਚਨਾ ਵਿਜੀਲੈਂਸ ਬਿਉਰੋ ਬਠਿੰਡਾ ਨੂੰ ਦਿੱਤੀ, ਜਿੰਨ੍ਹਾਂ ਅੱਜ ਟਰੇਪ ਲਗਾ ਕੇ ਉਸਨੂੰ ਕਾਬੂ ਕਰ ਲਿਆ। ਜਲਦੀ ਹੀ ਵਿਜੀਲੈਂਸ ਦੇ ਅਧਿਕਾਰੀ ਇਸ ਮਾਮਲੇ ਵਿਚ ਹੋਰ ਖੁਲਾਸੇ ਕਰ ਸਕਦੇ ਹਨ।
ਇਹ ਵੀ ਪੜ੍ਹੋ 👉Moga Police ਦੀ ਵੱਡੀ ਕਾਰਵਾਈ;ਪਿੰਡ ਕਮਾਲਕੇ ਵਿੱਚ 3 ਦੁਕਾਨਾਂ ਵਿੱਚ ਹੋਈ ਲੱਖਾਂ ਦੀ ਚੋਰੀ ਟਰੇਸ,4 ਦੋਸ਼ੀ ਗ੍ਰਿਫਤਾਰ
☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।
