ਰੀਜ਼ਨਲ ਸੈਂਟਰ ਵਿਖੇ ਲੈਕਚਰ ਲੜੀ ਤਹਿਤ ਡਾ ਗੁਰਊਪਦੇਸ਼ ਨੇ ਦਿੱਤਾ ਲੈਕਚਰ

Bathinda News: ਪੰਜਾਬੀ ਯੂਨੀਵਰਸਿਟੀ ਰੀਜਨਲ ਸੈਂਟਰ ਬਠਿੰਡਾ ਦੇ ਪੋਸਟ ਗ੍ਰੈਜੂਏਟ ਸੱਟਡੀਜ਼ ਵਿਭਾਗ ਵਿਖੇ ਸ਼ੁਰੂ ਕੀਤੀ ਲੈਕਚਰ ਲੜੀ ਦੇ ਤਹਿਤ ਅੰਗਰੇਜ਼ੀ ਵਿਭਾਗ ਦੇ ਵਿਦਿਆਰਥੀਆਂ ਲਈ ਡਾਕਟਰ ਗੁਰਉਪਦੇਸ਼ ਰਿਟਾਇਰਡ ਪ੍ਰੋਫੈਸਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਵਿਸ਼ੇਸ਼ ਲੈਕਚਰ ਦਿੱਤਾ ਗਿਆ। ਵਿਭਾਗ ਦੇ ਅੰਗਰੇਜ਼ੀ ਪੰਜਾਬੀ ਅਤੇ ਇਕਨੋਮਿਕਸ ਦੇ ਵਿਦਿਆਰਥੀ ਵੱਡੀ ਗਿਣਤੀ ਹਾਜ਼ਰ ਰਹੇ।ਕਵਿਤਾ ਦੀ ਭਾਸ਼ਾ ਆਧੁਨਿਕ ਸਮੇਂ ਵਿੱਚ ਪੰਜਾਬੀ ਕਵਿਤਾ ਅਤੇ ਪੰਜਾਬੀ ਗੀਤਾਂ ਦੀ ਸਮਾਜਿਕ ਪ੍ਰਸੰਗਿਕਤਾ ਅਤੇ ਗਾਲਿਬ ਦੀ ਕਾਵਿ ਸਿਰਜਣਾ ਬਾਰੇ ਜਾਣਕਾਰੀ ਹਾਸਿਲ ਕੀਤੀ।

ਇਹ ਵੀ ਪੜ੍ਹੋ ਸਰਸ ਮੇਲੇ ਵਿੱਚ ‘ਸਾਡੇ ਬਜ਼ੁਰਗ ਸਾਡਾ ਮਾਣ’ ਤਹਿਤ ਮਲਵਈ ਗਿੱਧੇ ਨੇ ਲੁੱਟੀ ਵਾਹ-ਵਾਹ

ਇਸ ਮੌਕੇ ਪੰਜਾਬੀ ਯੂਨੀਵਰਸਿਟੀ ਕੈਂਪਸ ਤਲਵੰਡੀ ਤੋਂ ਡਾ ਸੁਸ਼ੀਲ ਅਤੇ ਸੈਂਟਰ ਯੂਨੀਵਰਸਿਟੀ ਤੋਂ ਡਾ ਨਰਿੰਦਰ ਸ਼ਰਮਾ ਵੀ ਇਸ ਵਿਸ਼ੇਸ਼ ਲੈਕਚਰ ਵਿੱਚ ਸ਼ਾਮਿਲ ਸ਼ਾਮਿਲ ਹੋਏ। ਇਹ ਲੈਕਚਰ ਗਿਆਨਮਈ ਹੋਣ ਦੇ ਨਾਲ ਨਾਲ ਬੜਾ ਹੀ ਪ੍ਰਭਾਵਸ਼ਾਲੀ ਅਤੇ ਰੋਚਕ ਰਿਹਾ। ਵਿਭਾਗ ਦੇ ਮੁਖੀ ਵੱਲੋਂ ਆਏ ਮਹਿਮਾਨਾ ਨੂੰ ਜੀ ਆਇਆ ਕਿਹਾ ਅਤੇ ਧੰਨਵਾਦ ਕੀਤਾ ਗਿਆ। ਡਾਕਟਰ ਗੁਰ ਉਪਦੇਸ਼ ਨੇ ਲੈਕਚਰ ਲਈ ਕੀਤੇ ਉਦਮ ਦੀ ਸਲਾਂਘਾ ਕੀਤੀ। ਇਸ ਮੌਕੇ ਵਿਭਾਗ ਦੇ ਅੰਗਰੇਜ਼ੀ ਵਿਭਾਗ ਦੇ ਪ੍ਰੋਫੈਸਰ ਸਾਹਿਬਾਨ ਡਾਕਟਰ ਲਵਲੀਨ ਕੌਰ ਸ਼੍ਰੀਮਤੀ ਦੀਪਕ ਰਾਣੀ, ਅਤੇ ਇੰਦਰਪ੍ਰੀਤ ਤੋਂ ਇਲਾਵਾ ਸਮੂਹ ਫੈਕਲਟੀ ਨੇ ਇਸ ਵਿਸ਼ੇਸ਼ ਲੈਕਚਰ ਦਾ ਆਨੰਦ ਮਾਣਿਆ।

 

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

ਹੋਰ ਖ਼ਬਰਾਂ

ਸਰਸ ਮੇਲੇ ਵਿੱਚ ‘ਸਾਡੇ ਬਜ਼ੁਰਗ ਸਾਡਾ ਮਾਣ’ ਤਹਿਤ ਮਲਵਈ ਗਿੱਧੇ ਨੇ ਲੁੱਟੀ ਵਾਹ-ਵਾਹ

DAV College Bathinda ਦੇ ਬੀ.ਐਸ.ਸੀ. (ਮੈਡੀਕਲ) ਅਤੇ (ਨਾਨ-ਮੈਡੀਕਲ) ਦੇ ਵਿਦਿਆਰਥੀਆਂ ਨੇ ਯੂਨੀਵਰਸਿਟੀ ਪ੍ਰੀਖਿਆ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ

Leave a Reply

Your email address will not be published. Required fields are marked *