Bathinda News: DAV College Bathinda ਵਿਖੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ 7 ਤੋਂ 17 ਮਾਰਚ ਤੱਕ ਅੰਤਰ ਕਾਲਜ ਕ੍ਰਿਕਟ ਟੂਰਨਾਮੈਂਟ ਦਾ ਤੀਜੇ ਦਿਨ ਬਹੁਤ ਉਤਸ਼ਾਹ ਨਾਲ ਖਿਡਾਰੀਆਂ ਨੇ ਖੇਡ ਪ੍ਰਦਰਸ਼ਨ ਕੀਤਾ। ਸਰੀਰਕ ਸਿੱਖਿਆ ਵਿਭਾਗ ਦੇ ਮੁਖੀ ਪ੍ਰੋ. ਕੁਲਦੀਪ ਸਿੰਘ ਨੇ ਦੱਸਿਆ ਕਿ ਇਸ ਟੂਰਨਾਮੈਂਟ ਵਿੱਚ 27 ਤੋਂ ਵੱਧ ਟੀਮਾਂ ਭਾਗ ਲੈ ਰਹੀਆਂ ਹਨ।ਤੀਜੇ ਦਿਨ ਦੇ ਪਹਿਲੇ ਮੈਚ ਵਿੱਚ ਡਾ.ਰਾਜੇਸ਼ ਜਿੰਦਲ ‘ਜਿੰਦਲ ਹਾਰਟ ਇੰਸਟੀਚਿਊਟ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਤੀਜਾ ਮੈਚ ਸਰਕਾਰੀ ਬਰਜਿੰਦਰਾ ਕਾਲਜ ਫ਼ਰੀਦਕੋਟ ਅਤੇ ਐਸ ਡੀ ਕਾਲਜ ਬਰਨਾਲਾ ਵਿਚਕਾਰ ਖੇਡਿਆ ਗਿਆ। ਸਰਕਾਰੀ ਬਰਜਿੰਦਰਾ ਕਾਲਜ ਫ਼ਰੀਦਕੋਟ ਨੇ ਟਾਸ ਜਿੱਤਿਆ ਪਹਿਲਾਂ ਬੈਟਿੰਗ ਕਰਨ ਦਾ ਫੈਸਲਾ ਕੀਤਾ। ਬਰਜਿੰਦਰਾ ਕਾਲਜ ਨੇ 15 ਓਵਰਾਂ ਵਿੱਚ 144/5 ਦੌੜਾਂ ਬਣਾਈਆਂ। ਜਸ਼ਨ ਨੇ 44 ਦੌੜਾਂ ਬਣਾਈਆਂ। ਐਸ ਡੀ ਕਾਲਜ ਬਰਨਾਲਾ ਨੇ 132/7 ਦੌੜਾਂ ਬਣਾਈਆਂ। ਰੇਮਲ ਨੇ 41ਦੌੜਾਂ ਬਣਾਈਆਂ। ਬਰਜਿੰਦਰਾ ਕਾਲਜ ਫ਼ਰੀਦਕੋਟ ਨੇ 12 ਦੌੜਾਂ ਤੇ ਮੈਚ ਜਿੱਤਿਆ।ਦਿਨ ਦੇ ਦੂਜੇ ਮੈਚ ਵਿੱਚ ਮੁੱਖ ਮਹਿਮਾਨ ਸ਼੍ਰੀ ਰਾਜਨ ਅਮਰਦੀਪ ਸਿੰਘ ਚੇਅਰਮੈਨ ਕੋਆਪਰੇਟਿਵ ਬੈਂਕ ਸਨ।ਸਰਕਾਰੀ ਬਰਜਿੰਦਰਾ ਕਾਲਜ ਫ਼ਰੀਦਕੋਟ ਅਤੇ ਮਾਤਾ ਗੁਜਰੀ ਕਾਲਜ ਫ਼ਤਹਿਗੜ੍ਹ ਸਾਹਿਬ ਵਿਚਕਾਰ ਖੇਡਿਆ ਗਿਆ। ਮਾਤਾ ਗੁਜਰੀ ਕਾਲਜ ਫ਼ਤਹਿਗੜ੍ਹ ਸਾਹਿਬ ਨੇ ਟਾਸ ਜਿੱਤਿਆ ਅਤੇ ਪਹਿਲਾਂ ਬੈਟਿੰਗ ਕਰਨ ਦਾ ਫੈਸਲਾ ਕੀਤਾ।ਮਾਤਾ ਗੁਜਰੀ ਕਾਲਜ ਫ਼ਤਹਿਗੜ੍ਹ ਸਾਹਿਬ ਨੇ 152/7 ਦੌੜਾਂ ਬਣਾਈਆਂ। ਮੋਹਿਤ ਨੇ 43 ਦੌੜਾਂ ਬਣਾਈਆਂ।ਬਰਜਿੰਦਰਾ ਕਾਲਜ ਫ਼ਰੀਦਕੋਟ ਨੇ 147/9 ਦੌੜਾਂ ਬਣਾਈਆਂ। ਇੰਦਰ ਨੇ 29 ਦੌੜਾਂ ਬਣਾਈਆਂ।
ਕਾਲਜ ਪ੍ਰਿੰਸੀਪਲ ਡਾ. ਰਾਜੀਵ ਕੁਮਾਰ ਸ਼ਰਮਾ ਨੇ ਖਿਡਾਰੀਆਂ ਨੂੰ ਹੱਲਾਸ਼ੇਰੀ ਦਿੱਤੀ । ਉਨ੍ਹਾਂ ਆਖਿਆ ਕਿ ਡੀ.ਏ.ਵੀ ਕਾਲਜ ਬਠਿੰਡਾ ਪੜ੍ਹਾਈ ਦੇ ਨਾਲ ਨਾਲ ਖੇਡ ਖੇਤਰ ਵਿੱਚ ਵੀ ਮੱਲਾਂ ਮਾਰ ਰਿਹਾ ਹੈ। ਕਾਲਜ ਵਿਦਿਆਰਥੀਆਂ ਦੀ ਚੰਗੇਰੀ ਜ਼ਿੰਦਗੀ ਲਈ ਹਮੇਸ਼ਾ ਹੀ ਯਤਨਸ਼ੀਲ ਰਹਿੰਦਾ ਹੈ। ਉਨ੍ਹਾਂ ਸਰੀਰਕ ਸਿੱਖਿਆ ਵਿਭਾਗ ਦੇ ਮੁਖੀ ਪ੍ਰੋ. ਕੁਲਦੀਪ ਸਿੰਘ ਪ੍ਰੋ. ਨਿਰਮਲ ਸਿੰਘ, ਪ੍ਰੋ. ਲਵਪ੍ਰੀਤ ਕੌਰ, ਪ੍ਰੋ.ਅਜੇ ਵਾਲੀਆ ਅਤੇ ਕ੍ਰਿਕਟ ਕੋਚ ਸ਼੍ਰੀ ਰਾਜੀਵ ਕੁਮਾਰ ਮੋਹੰਤੀ ਦੇ ਯਤਨਾਂ ਦੀ ਸ਼ਲਾਘਾ ਕੀਤੀ।
ਇਹ ਵੀ ਪੜ੍ਹੋ 👉Moga Police ਵੱਲੋਂ ਇੱਕ ਸਮੱਗਲਰ ਕਾਬੂ, 6 ਗ੍ਰਾਮ ਹੈਰੋਇਨ ਅਤੇ 40 ਗੋਲੀਆਂ ਬਰਾਮਦ
☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।
