ਮੋਗਾ ਪੁਲਿਸ ਵੱਲੋ 02 ਦੋਸੀ ਨੂੰ ਗ੍ਰਿਫਤਾਰ ਕਰਕੇ ਉਹਨਾ ਪਾਸੋ 190 ਗ੍ਰਾਮ ਹੈਰੋਇੰਨ + 01 ਮੋਟਰਸਾਈਕਲ ਕੀਤਾ ਬਰਾਮਦ

Moga News:ਡੀ.ਜੀ.ਪੀ ਪੰਜਾਬ ਵੱਲੋ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਅਜੈ ਗਾਂਧੀ ਐਸ.ਐਸ.ਪੀ ਦੇ ਦਿਸ਼ਾ ਨਿਰਦੇਸ਼ਾ ਹੇਠ ਬਾਲ ਕ੍ਰਿਸ਼ਨ ਸਿੰਗਲਾ, ਐਸ.ਪੀ , ਸ੍ਰੀ ਗੁਰਪ੍ਰੀਤ ਸਿੰਘ DSP (City) ਦੀ ਸੁਪਰਵੀਜਨ ਹੇਠ ਮੋਗਾ ਪੁਲਿਸ ਨੂੰ ਉਸ ਸਮੇ ਵੱਡੀ ਸਫਲਤਾ ਮਿਲੀ, ਜਦ ਥਾਣਾ ਸਦਰ ਮੋਗਾ ਦੀ ਪੁਲਿਸ ਪਾਰਟੀ ਵੱਲੋ 02 ਦੋਸ਼ੀਆਨ ਨੂੰ ਕਾਬੂ ਕਰਕੇ ਉਹਨਾ ਪਾਸੋ 190 ਗ੍ਰਾਮ ਹੈਰੋਇਨ ਸਮੇਤ 01 ਮੋਟਰਸਾਈਕਲ ਬ੍ਰਾਮਦ ਕੀਤਾ ।ਇਹ ਕਿ ਮਿਤੀ 17.02.2026 ਨੂੰ ਸੁਖਦੇਵ ਸਿੰਘ ਸਮੇਤ ਸਾਥੀ ਕਰਮਚਾਰੀਆ ਦੇ ਪੁਲਿਸ ਪਾਰਟੀ ਗਸ਼ਤ ਕਰਦੀ ਹੋਈ ਖੁਖਰਾਣਾ ਦਾਣਾ ਮੰਡੀ ਵੱਲ ਜਾ ਰਹੀ ਸੀ। ਜਦ ਪੁਲਿਸ ਪਾਰਟੀ ਦੌਰਾਨੇ ਗਸ਼ਤ ਨੇੜੇ ਡੱਗਰੂ ਫਾਟਕ ਮੇਨ ਜੀ.ਟੀ ਮੋਗਾ-ਫਿਰੋਜਪੁਰ ਮੌਜੂਦ ਸੀ ਤਾਂ ਮੁਖਬਰ ਖਾਸ ਨੇ ਸੁਖਦੇਵ ਸਿੰਘ ਨੂੰ ਇਤਲਾਹ ਦਿੱਤੀ ਕਿ ਅਕਾਸ਼ਦੀਪ ਉਰਫ ਸੈਮਲ ਪੁੱਤਰ ਸੁਖਦੇਵ ਪੁੱਤਰ ਰਾਮ ਦਿੱਤਾ ਵਾਸੀ ਗਾਂਧੀ ਨਗਰ ਫਿਰੋਜਪੁਰ ਅਤੇ ਸਾਗਰ ਪੁੱਤਰ ਸਤਪਾਲ ਪੁੱਤਰ ਮੁਨਸੀ ਵਾਸੀ ਫੱਤੂ ਵਾਲਾ ਮੋੜ ਝੋਕ ਹਰੀਹਰ ਜੀਆ ਬਸਤੀ ਫਿਰੋਜਪੁਰ ਜੋ ਹੈਰੋਇਨ ਵੇਚਣ ਦਾ ਧੰਦਾ ਕਰਦੇ ਹਨ। ਜੋ ਅੱਜ ਵੀ ਆਪਣੇ ਮੋਟਰਸਾਈਕਲ ਨੰਬਰ -PB-05-AN-2756 ਰੰਗ ਕਾਲਾ ਸਮੇਤ ਖੁਖਰਾਣਾ ਦਾਣਾ ਮੰਡੀ ਬੋਹੜ ਦੇ ਦਰੱਖਤ ਥੱਲੇ ਖੜੇ ਹੈਰੋਇੰਨ ਵੇਚਣ ਲਈ ਗਾਹਕਾ ਦੀ ਉਡੀਕ ਕਰ ਰਹੇ ਹਨ। ਜੇਕਰ ਹੁਣੇ ਰੇਡ ਕੀਤਾ ਜਾਵੇ ਤਾ ਇਹ ਉਕਤਾਨ ਦੋਨੇ ਦੋਸ਼ੀਆਨ ਹੈਰੋਇੰਨ ਸਮੇਤ ਕਾਬੂ ਆ ਸਕਦੇ ਹਨ। ਉਕਤਾਨ ਦੋਸ਼ੀਆਨ ਨੂੰ ਕਾਬੂ ਕਰਕੇ ਨਾਮ ਪਤਾ ਪੁਛਿਆ। ਜਿਹਨਾ ਨੇ ਆਪਣਾ ਨਾਮ ਅਕਾਸ਼ਦੀਪ ਉਰਫ ਸੈਮਲ ਪੁੱਤਰ ਸੁਖਦੇਵ ਪੁੱਤਰ ਰਾਮ ਦਿੱਤਾ ਵਾਸੀ ਗਾਂਧੀ ਨਗਰ ਫਿਰੋਜਪੁਰ ਅਤੇ ਸਾਗਰ ਪੁੱਤਰ ਸਤਪਾਲ ਪੁੱਤਰ ਮੁਨਸੀ ਵਾਸੀ ਫੱਤੂ ਵਾਲਾ ਮੋੜ ਝੋਕ ਹਰੀਹਰ ਜੀਆ ਬਸਤੀ ਫਿਰੋਜਪੁਰ ਦੱਸਿਆਂ। ਜਿਸਤੇ ਰੁੱਕਾ ਲਿਖ ਕੇ ਉਕਤਾਨ ਦੋਸ਼ੀਆਨ ਦੇ ਖਿਲਾਫ ਮੁ: ਨੰਬਰ 32 ਮਿਤੀ 17-02-2026 ਅ/ਧ 21/61/85 NDPS Act ਥਾਣਾ ਸਦਰ ਮੋਗਾ ਬਰਖਿਲਾਫ ਅਕਾਸ਼ਦੀਪ ਉਰਫ ਸੈਮਲ ਪੁੱਤਰ ਸੁਖਦੇਵ ਪੁੱਤਰ ਰਾਮ ਦਿੱਤਾ ਵਾਸੀ ਗਾਂਧੀ ਨਗਰ ਫਿਰੋਜਪੁਰ ਅਤੇ ਸਾਗਰ ਪੁੱਤਰ ਸਤਪਾਲ ਪੁੱਤਰ ਮੁਨਸੀ ਵਾਸੀ ਫੱਤੂ ਵਾਲਾ ਮੋੜ ਝੋਕ ਹਰੀਹਰ ਜੀਆ ਬਸਤੀ ਫਿਰੋਜਪੁਰ ਦੇ ਦਰਜ ਰਜਿਸਟਰ ਕੀਤਾ ਗਿਆ। ਇਹਨਾ ਦੋਸ਼ੀਆਨ ਪਾਸੋ 190 ਗ੍ਰਾਮ ਹੈਰੋਇਨ ਬਰਾਮਦ ਕਰਕੇ ਮੁਕੱਦਮਾ ਹਜਾ ਵਿੱਚ ਮਿਤੀ: 17.02.2026 ਨੂੰ ਹਸਬ ਜਾਬਤਾ ਅਨੁਸਾਰ ਗ੍ਰਿਫਤਾਰ ਕੀਤਾ ਗਿਆ।ਦੋਸ਼ੀਆਨ ਅਕਾਸ਼ਦੀਪ ਉਰਫ ਸੈਮਲ ਅਤੇ ਸਾਗਰ ਨੂੰ  ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਿਲ ਕੀਤਾ ਜਾਵੇਗਾ ਅਤੇ ਇਸ ਪਾਸੋ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ।

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

ਹੋਰ ਖ਼ਬਰਾਂ

DAV College Bathinda ਵਿਖੇ ਸੱਤ ਰੋਜ਼ਾ ਐਨਐਸਐਸ ਕੈੰਪ ਦਾ ਅੱਜ ਤੀਸਰਾ ਦਿਨ

Guru Kashi University ਵੱਲੋਂ ਆਰਟੀਫਿਸ਼ੀਅਲ ਇੰਟੈਲੀਜੈਂਸ ਅਤੇ ਮਸ਼ੀਨ ਲਰਨਿੰਗ ਵਿਸ਼ਿਆਂ ਤੇ ਸੈਮੀਨਾਰ

Leave a Reply

Your email address will not be published. Required fields are marked *