👉ਆਵਾਜਾਈ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਵਪਾਰੀ ਆਗੂਆਂ ਨਾਲ ਕੀਤੀ ਮੀਟਿੰਗ
Kotkapura News:ਆਵਾਜਾਈ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਨਗਰ ਕੋਂਸਲ ਅਤੇ ਟਰੈਫਿਕ ਪੁਲਿਸ ਦੇ ਨਾਲ ਨਾਲ ਖੁਦ ਵਾਹਨ ਚਾਲਕਾਂ ਅਤੇ ਦੁਕਾਨਦਾਰਾਂ ਨੂੰ ਵੀ ਜਿੰਮੇਵਾਰੀ ਸਮਝਣੀ ਚਾਹੀਦੀ ਹੈ। ਆੜਤੀਆ ਐਸੋਸੀਏਸ਼ਨ ਕੋਟਕਪੂਰਾ ਦੇ ਪ੍ਰਧਾਨ ਉਮੇਸ਼ ਕੁਮਾਰ ਗਰਗ ਦੇ ਗ੍ਰਹਿ ਵਿਖੇ ਆੜਤੀਆਂ ਅਤੇ ਸ਼ੈਲਰ ਮਾਲਕਾਂ ਸਮੇਤ ਵੱਖ-ਵੱਖ ਵਪਾਰਕ ਸੰਸਥਾਵਾਂ ਅਤੇ ਜਥੇਬੰਦੀਆਂ ਨਾਲ ਜੁੜੇ ਵਪਾਰੀ ਆਗੂਆਂ ਨਾਲ ਗੱਲ ਕਰਨ ਮੌਕੇ ਉਕਤ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਆਖਿਆ ਕਿ ਜੇਕਰ ਦੁਕਾਨਦਾਰ ਆਪਣੀ ਹਦੂਦ ਤੋਂ ਬਾਹਰ ਸਮਾਨ ਰੱਖ ਕੇ ਨਜਾਇਜ ਕਬਜੇ ਨਾ ਕਰਨ ਅਤੇ ਵਾਹਨ ਚਾਲਕ ਆਪੋ-ਆਪਣੀਆਂ ਗੱਡੀਆਂ ਨੂੰ ਸਿਰਫ ਵਾਹਨ ਪਾਰਕਿੰਗ ਵਿੱਚ ਹੀ ਖੜਾਉਣ ਤਾਂ ਟਰੈਫਿਕ ਜਾਮ ਦੀ ਸਮੱਸਿਆ ਕਦੇ ਨਹੀਂ ਆਵੇਗੀ। ਸ਼ੈਲਰ ਐਸੋਸੀਏਸ਼ਨ ਕੋਟਕਪੂਰਾ ਦੇ ਪ੍ਰਧਾਨ ਹਰਪਾਲ ਸਿੰਘ ਸੰਧੂ ਸਮੇਤ ਵੱਖ ਵੱਖ ਵਪਾਰੀ ਆਗੂਆਂ ’ਚ ਸ਼ਾਮਲ ਮਹਸ਼ੇ ਕਟਾਰੀਆ, ਡਾ ਰਵੀ ਬਾਂਸਲ, ਸ਼ਿਵਜੀ ਰਾਮ ਗੋਇਲ, ਕਿ੍ਰਸ਼ਨ ਗੋਇਲ, ਦਰਸ਼ਨ ਗਰਗ, ਪ੍ਰਮੋਦ ਸਿੰਗਲਾ, ਮਹਿੰਦਰਪਾਲ ਸਿੰਘ ਲੱਕੀ, ਮਨਜੀਤ ਸਿੰਘ ਘੁਲਿਆਣੀ, ਸੰਜੇ ਮਿੱਤਲ ਅਤੇ ਅਨਿਲ ਜੈਨ ਵਲੋਂ ਕੀਤੇ ਸਵਾਲਾਂ ਦੇ ਜਵਾਬ ਵਿੱਚ ਸਪੀਕਰ ਸੰਧਵਾਂ ਨੇ ਦੱਸਿਆ ਕਿ ਆੜਤੀਆ ਵਰਗ ਦੀਆਂ ਸਮੱਸਿਆਵਾਂ ਉਹਨਾ ਦੇ ਦਫਤਰ ਵਿੱਚ ਹੀ ਜਿੰਮੇਵਾਰ ਅਹੁਦੇਦਾਰਾਂ ਵਲੋਂ ਹੱਲ ਕਰਨੀਆਂ ਚਾਹੀਦੀਆਂ ਹਨ। ਜੇਕਰ ਫਿਰ ਵੀ ਮਸਲਾ ਹੱਲ ਨਹੀਂ ਹੁੰਦਾ ਤਾਂ ਬਾਅਦ ਵਿੱਚ ਮੇਰੇ ਧਿਆਨ ਵਿੱਚ ਲਿਆਂਦਾ ਜਾਵੇ। ਸਪੀਕਰ ਸੰਧਵਾਂ ਨੇ ਕੁਝ ਕੁ ਸਮੱਸਿਆਵਾਂ ਦੇ ਹੱਲ ਲਈ ਸਬੰਧਤ ਵਿਭਾਗ ਦੇ ਅਧਿਕਾਰੀਆਂ ਨਾਲ ਗੱਲ ਕਰਕੇ ਉਕਤ ਸਮੱਸਿਆਵਾਂ ਉਹਨਾ ਦੇ ਧਿਆਨ ਵਿੱਚ ਲਿਆਂਦੀਆਂ। ਸ਼ਹਿਰ ਦੇ ਬਾਹਰਵਾਰ ਰਿੰਗ ਰੋਡ ਅਰਥਾਤ ਬਾਈਪਾਸ ਬਣਾਉਣ, ਬੱਸ ਅੱਡੇ ਸਮੇਤ ਤਹਿਸੀਲ ਕੰਪਲੈਕਸ ਸ਼ਹਿਰ ਤੋਂ ਬਾਹਰ ਲਿਜਾਣ, ਕਣਕ ਅਤੇ ਝੋਨੇ ਦੇ ਸੀਜਨ ਮੌਕੇ ਲੱਗਦੀਆਂ ਸ਼ਪੈਸ਼ਲ ਗੱਡੀਆਂ ਨਾਲ ਹੁੰਦੇ ਟਰੈਫਿਕ ਜਾਮ ਦੀ ਸਮੱਸਿਆ ਦੇ ਹੱਲ ਲਈ ਦੁਬਾਰਾ ਮੀਟਿੰਗ ਬੁਲਾਉਣ, ਆਵਾਜਾਈ ਨੂੰ ਸੁਚਾਰੂ ਢੰਗ ਨਾਲ ਚਲਾਉਣ ਅਤੇ ਨਸ਼ੇ ਦੀ ਬੁਰਾਈ ਨੂੰ ਜੜੋਂ ਖਤਮ ਕਰਨ ਲਈ ਸਪੀਕਰ ਸੰਧਵਾਂ ਨੇ ਵਪਾਰੀ ਆਗੂਆਂ ਅਤੇ ਦੁਕਾਨਦਾਰਾਂ ਦੇ ਸਹਿਯੋਗ ਦੀ ਮੰਗ ਕੀਤੀ। ਸਪੀਕਰ ਸੰਧਵਾਂ ਨੇ ਦਲੀਲ ਨਾਲ ਸਮਝਾਇਆ ਕਿ ਟਰੈਫਿਕ ਜਾਮ ਵਾਲੀ ਸਮੱਸਿਆ ਨਾਲ ਉਹਨਾ ਦੁਕਾਨਦਾਰਾਂ ਦਾ ਜਿਆਦਾ ਨੁਕਸਾਨ ਹੁੰਦਾ ਹੈ, ਜੋ ਆਵਾਜਾਈ ਵਿੱਚ ਅੜਿੱਕਾ ਪਾਉਣ ਦਾ ਸਬੱਬ ਬਣ ਰਹੇ ਹਨ, ਕਿਉਂਕਿ ਗਾਹਕ ਟਰੈਫਿਕ ਜਾਮ ਵਿੱਚ ਫਸਣ ਦੀ ਬਜਾਏ ਬਾਹਰਵਾਰ ਹੀ ਖਰੀਦੋ ਫਰੋਖਤ ਕਰਨ ਨੂੰ ਤਰਜੀਹ ਦੇ ਰਿਹਾ ਹੈ, ਜਿਸ ਨਾਲ ਸ਼ਹਿਰ ਦੇ ਅੰਦਰਲੇ ਬਜਾਰਾਂ ਦੇ ਦੁਕਾਨਦਾਰਾਂ ਦਾ ਨੁਕਸਾਨ ਹੋਣਾ ਸੁਭਾਵਿਕ ਹੈ। ਇਸ ਮੌਕੇ ਉਪਰੋਕਤ ਤੋਂ ਇਲਾਵਾ ਇੰਸ. ਚਮਕੌਰ ਸਿੰਘ ਬਰਾੜ ਐੱਸ.ਐੱਚ.ਓ. ਥਾਣਾ ਸਿਟੀ ਕੋਟਕਪੂਰਾ, ਇੰਸ. ਗੁਰਾਂਦਿੱਤਾ ਸਿੰਘ ਐਸ.ਐਚ.ਓ. ਥਾਣਾ ਸਦਰ ਕੋਟਕਪੂਰਾ, ਮਨਪ੍ਰੀਤ ਸਿੰਘ ਮਨੀ ਧਾਲੀਵਾਲ, ਮਨਦੀਪ ਸਿੰਘ ਮੌਂਗਾ, ਓਮ ਪ੍ਰਕਾਸ਼ ਬਾਂਸਲ, ਵਿਨੋਦ ਸ਼ਰਮਾ, ਮਨਜੀਤ ਸਿੰਘ ਘੁਲਿਆਣੀ, ਅਮਨ ਸਿੰਗਲਾ ਆਦਿ ਵੀ ਹਾਜਰ ਸਨ।
ਇਹ ਵੀ ਪੜ੍ਹੋ 👉Bathinda Police ਵੱਲੋਂ ਨਕਲੀ ਪੁਲਿਸ ਵਾਲਾ ਕਾਬੂ, ਵਰਦੀ ਪਾ ਕੇ ਮਾਰ ਰਿਹਾ ਸੀ ਠੱਗੀਆਂ
☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ
