Bathinda Police ਦੀ ਵੱਡੀ ਕਾਮਯਾਬੀ; ਸਾਢੇ 6 ਕਿਲੋਂ ਅਫ਼ੀਮ ਸਮੇਤ ਦੋ ਤਸਕਰ ਦਬੋਚੇ

Bathinda News: Bathinda Police ਵੱਲੋਂ “ਯੁੱਧ ਨਸ਼ਿਆਂ ਵਿਰੁੱਧ” ਚਲਾਈ ਗਈ ਮੁਹਿੰਮ ਤਹਿਤ ਇੱਕ ਵੱਡੀ ਕਰਵਾਈ ਕਰਦਿਆਂ ਥਾਣਾ ਕੈਨਾਲ ਕਲੌਨੀ ਦੀ ਪੁਲਿਸ ਨੇ ਸਾਢੇ 6 ਕਿਲੋਂ ਅਫ਼ੀਮ ਸਮੇਤ ਦੋ ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕੀਤਾ ਹੈ। ਮਾਮਲੇ ਦੀ ਜਾਣਕਾਰੀ ਐਸਪੀ ਸਿਟੀ ਨਰਿੰਦਰ ਸਿੰਘ ਨੇ ਦਸਿਆ ਕਿ ਡੀ.ਐੱਸ.ਪੀ (ਸਿਟੀ-1) ਬਠਿੰਡਾ ਅੰਮ੍ਰਿਤਪਾਲ ਸਿੰਘ ਭਾਟੀ ਦੀ ਅਗਵਾਈ ਹੇਠ ਥਾਣਾ ਕੈਨਾਲ ਕਲੋਨੀ ਬਠਿੰਡਾ ਦੇ ਐਸਐਚਓ ਹਰਜੋਤ ਸਿੰਘ ਮਾਨ ਦੀ ਪੁਲਿਸ ਪਾਰਟੀ ਵੱਲੋਂ ਇੱਕ ਗੁਪਤ ਸੂਚਨਾ ਦੇ ਆਧਾਰ ‘ਤੇ ਇਹ ਕਾਰਵਾਈ ਕੀਤੀ ਹੈ।ਥਾਣੇਦਾਰ ਜਗਸੀਰ ਇੰਚਾਰਜ ਚੌਂਕੀ ਵਰਧਮਾਨ ਥਾਣਾ ਕੈਨਾਲ ਕਲੋਨੀ ਦੀ ਪੁਲਿਸ ਪਾਰਟੀ ਵੱਲੋਂ ਇੱਕ ਗੁਪਤ ਸੂਚਨਾ ਦੇ ਆਧਾਰ ‘ਤੇ ਸ਼ੱਕੀ ਪੁਰਸ਼ਾਂ ਅਤੇ ਸ਼ੱਕੀ ਵਹੀਕਲਾਂ ਦੀ ਚੈਕਿੰਗ ਸਬੰਧੀ ਬਾਹੱਦ ਬਾਦਲ ਬਠਿੰਡਾ ਰੋਡ ਨੇੜੇ ਮਹਾਰਾਜਾ ਰਣਜੀਤ ਸਿੰਘ ਟੈਕਨੀਕਲ ਯੂਨੀਵਰਸਿਟੀ ਦੇ ਨਜਦੀਕ ਨਾਕਾਬੰਦੀ ਕੀਤੀ ਹੋਈ ਸੀ। ਇਸ ਦੋਰਾਨ ਬਠਿੰਡਾ ਡੱਬਵਾਲੀ ਰੋਡ ਪਾਸਿਓ ਇੱਕ ਸਵਿੱਫਟ ਡਿਜਾਇਰ ਗੱਡੀ ਨੰਬਰੀ ਪੀ.ਬੀ 29ਏ.ਜੀ 3454 ਆਈ, ਜਿਸ ਵਿੱਚ ਮੌਜੂਦ ਦੋ ਨੌਜਵਾਨਾਂ ਨੂੰ ਰੋਕ ਕੇ ਚੈੱਕ ਕੀਤਾ ਗਿਆ ਤਾਂ ਕਾਰ ਵਿੱਚੋਂ 4 ਕਿੱਲੋ ਅਫੀਮ ਬਰਾਮਦ ਹੋਈ।ਮੌਕੇ ‘ਤੇ ਹੀ ਦੋਨਾਂ ਨੌਜਵਾਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ, ਜਿੰਲ੍ਹਾਂ ਦੀ ਜਗਸੀਰ ਸਿੰਘ ਉਰਫ ਸੀਰਾ ਵਾਸੀ ਘੁੰਮਣ ਕਲਾਂ ਹਾਲ ਅਬਾਦ ਵਾਰਡ ਨੰਬਰ 6 ਭਾਰਤ ਨਗਰ ਸਿਟੀ-2 ਮਾਨਸਾ ਅਤੇ ਮੋਹਿੰਦਰ ਸਿੰਘ ਵਾਸੀ ਪਿੰਡ ਗਿੱਲ ਕਲਾਂ ਹਾਲ ਅਬਾਦ ਜੱਸੀ ਪੌ ਵਾਲੀ ਬਠਿੰਡਾ ਵੱਜੋ ਹੋਈ। ਪੁੱਛਗਿੱਛ ਦੌਰਾਨ ਜਗਸੀਰ ਸਿੰਘ ਉਰਫ ਸੀਰਾ ਦੀ ਨਿਸ਼ਾਨਦੇਹੀ ‘ਤੇ 2.5 ਕਿੱਲੋ ਹੋਰ ਅਫੀਮ ਬਰਾਮਦ ਕਰਵਾਈ ਗਈ। ਮੁਢਲੀ ਪੁਛਗਿਛ ਦੌਰਾਨ ਕਥਿਤ ਦੋਸ਼ੀਆਂ ਨੇ ਦਸਿਆ ਕਿ ਉਹ ਇਹ ਅਫੀਮ ਰਾਜਸਥਾਨ ਤੋ ਲਿਆ ਕੇ ਅੱਗੇ ਪੰਜਾਬ ਦੇ ਵੱਖ-ਵੱਖ ਇਲਾਕਿਆਂ ਵਿੱਚ ਸਪਲਾਈ ਕਰਦੇ ਸਨ। ਇਹ ਵੀ ਪਤਾ ਲੱਗਿਆ ਹੈ ਕਿ ਮੁਲਜ਼ਮ ਜਗਸੀਰ ਸਿੰਘ ਵਿਰੁਧ ਪਹਿਲਾਂ ਵੀ ਨਸ਼ਾ ਤਸਕਰੀ ਅਤੇ ਹੋਰਨਾਂ ਧਾਰਾਵਾਂ ਤਹਿਤ ਵੱਖ ਵੱਖ ਥਾਣਿਆਂ ਵਿਚ ਅੱਧੀ ਦਰਜ਼ਨ ਪਰਚੇ ਦਰਜ਼ ਹਨ। ਪੁਲਿਸ ਨੇ ਦੋਨਾਂ ਮੁਲਜ਼ਮਾਂ ਨੂੰ ਅਦਾਲਤ ਵਿਚ ਪੇਸ਼ ਕਰਕੇ ਤਿੰਨ ਦਿਨਾਂ ਦਾ ਪੁਲਿਸ ਰਿਮਾਂਡ ਹਾਸਲ ਕਰ ਲਿਆ ਹੈ।

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

ਹੋਰ ਖ਼ਬਰਾਂ

ਸੁਖਬੀਰ ਬਾਦਲ ਨੇ ਪੰਜਾਬ ‘ਚ ਭਾਜਪਾ ਨੂੰ ਦਿੱਤਾ ਝਟਕਾ; ਉੱਪ ਪ੍ਰਧਾਨ ਅਰਵਿੰਦ ਖੰਨਾ ਹੋਏ ਅਕਾਲੀ ਦਲ ‘ਚ ਸ਼ਾਮਲ

Moga ‘ਚ ਪ੍ਰਵਾਸੀ ਮਜਦੂਰਾਂ ‘ਤੇ ਗੋ+ਲੀ+ਆਂ ਚਲਾਉਣ ਵਾਲੇ ਬਦਮਾਸ਼ ਪੁਲਿਸ ਮੁਕਾਬਲੇ ਤੋਂ ਬਾਅਦ ਕਾਬੂ

Leave a Reply

Your email address will not be published. Required fields are marked *