Moga ‘ਚ ਪ੍ਰਵਾਸੀ ਮਜਦੂਰਾਂ ‘ਤੇ ਗੋ+ਲੀ+ਆਂ ਚਲਾਉਣ ਵਾਲੇ ਬਦਮਾਸ਼ ਪੁਲਿਸ ਮੁਕਾਬਲੇ ਤੋਂ ਬਾਅਦ ਕਾਬੂ

Moga News: Moga Police ਨੇ ਐਤਵਾਰ ਤੜਕਸਾਰ ਇੱਕ ਵੱਡੀ ਕਾਰਵਾਈ ਕਰਦਿਆਂ ਲੰਘੀ 10 ਫ਼ਰਵਰੀ ਨੂੰ ਮੋਗਾ ਦੇ ਜੀਰਾ ਰੋਡ ਉੱਪਰ ਪ੍ਰਵਾਸੀ ਮਜਦੂਰਾਂ ‘ਤੇ ਫ਼ਾਈਰਿੰਗ ਕਰਨ ਵਾਲੇ ਬਦਮਾਸ਼ਾਂ ਨੂੰ ਸੰਖੇਪ ਪੁਲਿਸ ਮੁਕਾਬਲੇ ਤੋਂ ਬਾਅਦ ਕਾਬੂ ਕਰ ਲਿਆ ਹੈ। ਇਸ ਮੁਕਾਬਲੇ ਦੌਰਾਨ ਇਹ ਬਦਮਾਸ਼ ਜਖ਼ਮੀ ਹੋ ਗਏ, ਜਿੰਨ੍ਹਾਂ ਨੂੰ ਇਲਾਜ਼ ਲਈ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਮਾਮਲੇ ਦੀ ਜਾਣਕਾਰੀ ਦਿੰਦਿਆਂ ਐਸਐਸਪੀ ਅਜੈ ਗਾਂਧੀ ਨੇ ਮੀਡੀਆ ਨੁੰ ਦਸਿਆ ਕਿ ਇਹ ਅਪ੍ਰੇਸ਼ਨ ਮੋਗਾ ਦੀ ਸਦਰ ਪੁਲਿਸ, ਸੀਆਈਏ ਸਟਾਫ਼ ਤੇ ਕਾਊਂਟਰ ਇੰਟੈਲੀਜੈਂਸ ਦੀ ਟੀਮ ਵੱਲੋਂ ਕੀਤਾ ਗਿਆ। ਉਨ੍ਹਾਂ ਦਸਿਆ ਕਿ ਗੁਪਤ ਸੂਚਨਾ ਦੇ ਆਧਾਰ ‘ਤੇ ਅੱਜ ਡਰੋਲੀ ਸਾਇਡ ਤੋ ਪੁਲ ਸੁਆ ਵਾਲੀ ਪਟੜੀ ਘੱਲ ਕਲਾ ‘ਤੇ ਨਾਕੇਬੰਦੀ ਕੀਤੀ ਹੋਈ ਸੀ।ਇਸ ਦੌਰਾਨ ਜਦ ਪੁਲਿਸ ਪਾਰਟੀ ਨੇ ਨਾਕਾਬੰਦੀ ਕਰਕੇ ਮੋਟਰਸਾਇਲ ‘ਤੇ ਸਵਾਰ ਹੋ ਕੇ ਆ ਰਹੇ ਦੋਨਾਂ ਸ਼ੱਕੀ ਨੌਜਵਾਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਇੰਨ੍ਹਾਂ ਪੁਲਿਸ ਪਾਰਟੀ ‘ਤੇ ਪਿਸਤੌਲਾਂ ਨਾਲ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਜਵਾਬੀ ਕਾਰਵਾਈ ਵਿਚ ਜੋਬਨਪ੍ਰੀਤ ਸਿੰਘ ਨਾਂ ਦੇ ਨੌਜਵਾਨ ਦੀ ਖੱਬੀ ਲੱਤ ‘ਤੇ ਗੋਲੀ ਲੱਗੀ, ਜਿਸਤੋਂ ਬਾਅਦ ਉਸਨੂੰ ਜਖਮੀ ਹਾਲਾਤ ਵਿਚ ਕਾਬੂ ਕੀਤਾ ਅਤੇ ਉਸਦਾ ਸਾਥੀ ਅਕਾਸ਼ਦੀਪ ਸਿੰਘ ਨੇ ਮੌਕਾ ਤੋ ਭੱਜਣ ਦੀ ਕੋਸ਼ਿਸ਼ ਕਰਦਿਆਂ ਸੁਏ ਦੀ ਪਟੜੀ ਤੋ ਛਾਲ ਮਾਰ ਦਿੱਤੀ, ਜਿਸਦੇ ਕਾਰਨ ਉਸਦੀ ਲੱਤ ਟੁੱਟ ਗਈ। ਦੋਨਾਂ ਬਾਅਦ ਵਿਚ ਹਸਪਤਾਲ ਭਰਤੀ ਕਰਵਾਇਆ ਗਿਆ। ਪੁਲਿਸ ਪਾਰਟੀਆਂ ਨੇ ਮੁਲਜਮਾਂ ਦੇ ਕੋਲੋਂ ਦੋ ਪਿਸਟਲ ਦੇਸੀ .30 ਬੋਰ ਅਤੇ ਇੱਕ ਮੋਟਰਸਾਇਲ ਹੌਂਡਾ ਬਰਾਮਦ ਕੀਤੇ।ਇਸ ਸਬੰਧ ਵਿਚ ਦੋਨਾਂ ਮੁਲਜਮਾਂ ਦੇ ਵਿਰੁਧ ਪਰਚਾ ਦਰਜ਼ ਕਰ ਲਿਆ ਗਿਆ ਹੈ ਤੇ ਜੌਬਨਪ੍ਰੀਤ ਸਿੰਘ ਵਿਰੁਧ 10 ਫ਼ਰਵਰੀ ਤੋਂ ਇਲਾਵਾ ਪਹਿਲਾਂ ਵੀ ਇੱਕ ਪਰਚਾ ਦਰਜ ਹੈ।

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

ਹੋਰ ਖ਼ਬਰਾਂ

Bathinda Police ਦੀ ਵੱਡੀ ਕਾਮਯਾਬੀ; ਸਾਢੇ 6 ਕਿਲੋਂ ਅਫ਼ੀਮ ਸਮੇਤ ਦੋ ਤਸਕਰ ਦਬੋਚੇ

Bathinda Police ਵੱਲੋਂ ਨਕਲੀ ਪੁਲਿਸ ਵਾਲਾ ਕਾਬੂ, ਵਰਦੀ ਪਾ ਕੇ ਮਾਰ ਰਿਹਾ ਸੀ ਠੱਗੀਆਂ

Leave a Reply

Your email address will not be published. Required fields are marked *