Bathinda News :ਆਰ ਬੀ ਡੀ ਏ ਵੀ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਬਠਿੰਡਾ ਵਿੱਚ ਤਿੰਨ ਪੰਜਾਬ ਨੇਵਲ ਯੂਨਿਟ ਐੱਨ.ਸੀ.ਸੀ. ਦੇ ਕਮਾਡਿੰਗ ਅਫਸਰ ਸ੍ਰੀ ਈਸ਼਼ਰਾਜ ਸਿੰਘ ਵੱਲੋਂ ਉਲੀਕੇ ਗਏ ਪ੍ਰੋਗਰਾਮ ਵਿਸ਼ਵ ਵੈਟਲੈਂਡ ਦਿਵਸ ਅਧੀਨ ਪ੍ਰੋਗਰਾਮ ਕਰਵਾਇਆ ਗਿਆ।ਸਕੂਲ ਵਿੱਚ ਇਹ ਦਿਵਸ ਸਕੂਲ ਮੁਖੀ ਸ੍ਰੀ ਓ.ਪੀ ਤਿਵਾੜੀ ਜੀ ਦੀ ਸੁਜੋਗ ਰਹਿਨੁਮਾਈ ਹੇਠ ਮਨਾਇਆ ਗਿਆ।ਵਿਸ਼ਵ ਵੈਟਲੈਂਡ ਵਿਸ਼ੇ ਉਪਰ ਸ਼੍ਰੀਮਤੀ ਸੁਦੇਸ਼ ਜਿੰਦਲ ਜੋ ਸਕੂਲ ਦੇ ਸੀਨੀਅਰ ਐਸ.ਐਸ. ਅਧਿਆਪਕਾ ਹਨ ਉਹਨਾਂ ਨੇ ਵਿਸਤਾਰਪੂਰਵਕ ਚਾਨਣਾ ਪਾਇਆ ਅਤੇ ਉਸ ਤੋਂ ਬਾਅਦ ਇਸੇ ਵਿਸ਼ੇ ਉਪਰ ਕੁਇਜ ਮੁਕਾਬਲਾ ਕਰਵਾਇਆ ਗਿਆ। ਜੇਤੂ ਕੈਡਿਟਸ ਨੂੰ ਇਨਾਮ ਦਿੱਤੇ ਗਏ। ਕੈਡਿਟਸ ਨੂੰ ਵਾਤਾਵਰਨ ਦੀ ਸੰਭਾਲ ਕਰਨ ਅਤੇ ਇਸ ਨੂੰ ਕੋਈ ਵੀ ਨੁਕਸਾਨ ਨਾ ਪਹੁੰਚਾਉਣ ਦੀ ਸੌਂਹ ਵੀ ਚੁਕਵਾਈ ਗਈ । ਇਹ ਸਾਰਾ ਪ੍ਰੋਗਰਾਮ ਸਕੂਲ ਦੇ ਐਨ.ਸੀ.ਸੀ ਵਿਭਾਗ ਦੇ ਏ.ਐਨ.ਓ. ਸ੍ਰੀ ਸੁਖਜਿੰਦਰ ਕੁਮਾਰ ਦੀ ਦੇਖ ਰੇਖ ਹੇਠ ਬਹੁਤ ਹੀ ਸੁਚਾਰੂ ਰੂਪ ਵਿੱਚ ਨੇਪਰੇ ਚੜਿਆ।ਕੈਡਿਟ ਦ੍ਰਿਸ਼ਟੀ ਨੇ ਮੈਡਮ ਸ਼੍ਰੀਮਤੀ ਸੁਦੇਸ਼ ਜਿੰਦਲ ਜੀ ਦਾ ਵਡਮੁੱਲੀ ਜਾਣਕਾਰੀ ਦੇਣ ਲਈ ਧੰਨਵਾਦ ਕੀਤਾ।
☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।
