Abohar News: ਬੀਤੀ ਰਾਤ ਪੰਜਾਬ ਦੇ ਫ਼ਾਜਲਿਕਾ ਜ਼ਿਲ੍ਹੇ ਦੇ ਅਬੋਹਰ ਇਲਾਕੇ ‘ਚ ਇੱਕ ਹੋਟਲ ਦੇ ਵਿਚ ਮਿਲਣ ਲਈ ਗਈ ਪ੍ਰੇਮਿਕਾ ਦਾ ਪ੍ਰੇਮੀ ਵੱਲੋਂ ਹੀ ਬੇਰਿਹਮੀ ਨਾਲ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਨੌਜਵਾਨ ਨੇ ਖੁਦ ਹੀ ਥਾਣੇ ਵਿਚ ਜਾ ਕੇ ਆਤਮ ਸਮਰਪਣ ਕਰ ਦਿੱਤਾ। ਮ੍ਰਿਤਕ ਲੜਕੀ ਦੀ ਪਹਿਚਾਣ ਆਰਤੀ ਵਜੋਂ ਹੋਈ ਹੈ, ਜੋਕਿ ਇੱਕ ਕਾਲਜ਼ ਦੀ ਵਿਦਿਆਰਥਣ ਸੀ ਤੇ ਅਬੋਹਰ ਵਿਚ ਮਾਪਿਆਂ ਨਾਲ ਰਹਿੰਦੀ ਸੀ।ਇਸੇ ਤਰ੍ਹਾਂ ਉਸਦੇ ਕਥਿਤ ਪ੍ਰੇਮੀ ਦੀ ਪਹਿਚਾਣ ਸਚਿਨ ਵਜੋਂ ਹੋਈ ਹੈ, ਜੋਕਿ ਅਬੋਹਰ ਵਿਚ ਹੀ ਆਟੋ ਮਕੈਨਿਕ ਸੀ।
ਇਹ ਵੀ ਪੜ੍ਹੋ Bathinda ਸ਼ਹਿਰ ਦੇ ਨਜ਼ਦੀਕ ਨੌਜਵਾਨ ਲੜਕੀ ਦਾ ਕ+ਤ+ਲ ਕਰਕੇ ਲਾਸ਼ ਸੂਟਕੇਸ ‘ਚ ਪਾ ਕੇ ਸੁੱਟੀ
ਮੁਢਲੀ ਜਾਂਚ ਮੁਤਾਬਕ ਮੁਲਜਮ ਨੂੰ ਆਪਣੀ ਪ੍ਰੇਮਿਕਾ ਦੇ ਕਿਸੇ ਨਾਲ ਹੋਰ ਸਬੰਧ ਹੋਣ ਦਾ ਸ਼ੱਕ ਸੀ, ਜਿਸਦੇ ਚੱਲਦੇ ਉਹ ਪਹਿਲਾਂ ਉਸਨੂੰ ਇੱਕ ਹੋਟਲ ਵਿਚ ਲੈ ਗਿਆ, ਜਿੱਥੇ ਦੋਨਾਂ ਵਿਚਕਾਰ ਹੋਈ ਬਹਿਸ ਤੋਂ ਬਾਅਦ ਆਰਤੀ ਦਾ ਤੇਜਧਾਰ ਹਥਿਆਰ ਨਾਲ ਕਤਲ ਕਰ ਦਿੱਤਾ ਤੇ ਲਾਸ਼ ਨੂੰ ਅਰਧ ਨਗਨ ਹਾਲਾਤ ਵਿਚ ਕਮਰੇ ਵਿਚ ਹੀ ਸੁੱਟ ਕੇ ਫ਼ਰਾਰ ਹੋ ਗਿਆ।ਘਟਨਾ ਦੀ ਪੁਸ਼ਟੀ ਕਰਦਿਆਂ ਐਸਐਸਪੀ ਫ਼ਾਜਲਿਕਾ ਗੁਰਮੀਤ ਸਿੰਘ ਨੇ ਦਸਿਆ ਕਿ ਮੁਲਜ਼ਮ ਸਚਿਨ ਵਿਰੁਧ ਥਾਣਾ ਸਿਟੀ-1 ਅਬੋਹਰ ਵਿਚ ਪਰਚਾ ਦਰਜ਼ ਕਰਕੇ ਉਸਨੂੰ ਗ੍ਰਿਫਤਾਰ ਕਰ ਲਿਆ ਹੈ ਤੇ ਮਾਮਲੇ ਦੀ ਜਾਂਚ ਜਾਰੀ ਹੈ। ਦਸਣਾ ਬਣਦਾ ਹੈ ਕਿ ਦੋ ਦਿਨ ਪਹਿਲਾਂ ਤਰਨਤਾਰਨ ਦੇ ਉਸਮਾ ਪਿੰਡ ਦੇ ਇੱਕ ਲਾਅ ਕਾਲਜ਼ ਵਿਚ ਇੱਕ ਵਿਦਿਆਰਥੀ ਨੇ ਆਪਣੀ ਹੀ ਸਹਿਪਾਠਣ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਸੀ ਤੇ ਬਾਅਦ ਵਿਚ ਖੁਦ ਨੂੰ ਵੀ ਗੋਲੀ ਮਾਰ ਲਈ ਸੀ।
☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।
