Bathinda ਸ਼ਹਿਰ ਦੇ ਨਜ਼ਦੀਕ ਨੌਜਵਾਨ ਲੜਕੀ ਦਾ ਕ+ਤ+ਲ ਕਰਕੇ ਲਾਸ਼ ਸੂਟਕੇਸ ‘ਚ ਪਾ ਕੇ ਸੁੱਟੀ

Bathinda News: Bathinda ਸ਼ਹਿਰ ਦੇ ਨਜ਼ਦੀਕ ਪਿੰਡ ਬਹਿਮਣ ਦੀਵਾਨਾ ਦੇ ਕੋਲ ਬੁੱਧਵਾਰ ਨੂੰ ਇੱਕ ਨੌਜਵਾਨ ਕੁੜੀ ਦੀ ਸੂਟਕੇਸ ‘ਚ ਬੰਦ ਕੀਤੀ ਹੋਈ ਲਾਸ਼ ਬਰਾਮਦ ਹੋਈ ਹੈ। ਮੁਢਲੀ ਜਾਂਚ ਮੁਤਾਬਕ ਲੜਕੀ ਦਾ ਕਿਸੇ ਤੇਜ਼ਧਾਰ ਹਥਿਆਰ ਨਾਲ ਕਤਲ ਗਿਆ ਹੈ ਤੇ ਉਸਤੋਂ ਲਾਸ਼ ਨੂੰ ਸਾੜਣ ਦਾ ਵੀ ਯਤਨ ਕੀਤਾ ਜਾਪਦਾ ਹੈ, ਜਿਸਦੇ ਚੱਲਦੇ ਲਾਸ਼ ਖਰਾਬ ਹਾਲਾਤ ਵਿਚ ਦੱਸੀ ਜਾ ਰਹੀ। ਘਟਨਾ ਦਾ ਪਤਾ ਲੱਗਦੇ ਹੀ ਥਾਣਾ ਸਦਰ ਦੇ ਐਸਐਚਓ ਇੰਸਪੈਕਟਰ ਜਸਵਿੰਦਰ ਸਿੰਘ ਅਤੇ ਡੀਐਸਪੀ ਦਿਹਾਤੀ ਹਰਵਿੰਦਰ ਸਿੰਘ ਸਰਾਂ ਸਮੇਤ ਫ਼ੌਰੇਂਸਕ ਟੀਮ ਦੇ ਮੌਕੇ ਉੱਪਰ ਪੁੱਜੇ। ਮੁਢਲੀ ਜਾਂਚ ਮੁਤਾਬਕ ਇਹ ਲਾਸ਼ ਕੁੱਝ ਦਿਨ ਪੁਰਾਣੀ ਜਾਪਦੀ ਹੈ ਤੇ ਪੁਲਿਸ ਅਧਿਕਾਰੀ ਇਸ ਗੱਲ ਦੀ ਸੰਭਾਵਨਾ ਵੀ ਮੰਨ ਕੇ ਚੱਲ ਰਹੇ ਹਨ ਕਿ ਔਰਤ ਦਾ ਕਤਲ ਕਿਸੇ ਹੋਰ ਜਗ੍ਹਾਂ ਕੀਤਾ ਗਿਆ ਹੋਵੇ ਤੇ ਮੁੜ ਲਾਸ਼ ਨੂੰ ਇੱਥੇ ਸੁੱਟ ਦਿੱਤਾ ਗਿਆ ਹੋਵੇ। ਥਾਣਾ ਸਦਰ
ਦੇ ਮੁਖੀ ਇੰਸਪੈਕਟਰ ਜਸਵਿੰਦਰ ਸਿੰਘ ਨੇ ਦਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਹਾਲੇ ਲਾਸ਼ ਦੇ ਕੋਲੋਂ ਕੁੱਝ ਅਜਿਹਾ ਨਹੀਂ ਮਿਲਿਆ, ਜਿਸ ਨਾਲ ਮ੍ਰਿਤਕ ਦੀ ਪਹਿਚਾਣ ਹੋ ਸਕੇ।

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

ਹੋਰ ਖ਼ਬਰਾਂ

ਨਾਰਥ ਐਸਟੇਟ ਸਥਿਤ ਸ਼੍ਰੀ ਵਿਸ਼ਵੈਸ਼ਵਰ ਮਹਾਦੇਵ ਮੰਦਰ ਵਿੱਚ ਮਹਾਸ਼ਿਵਰਾਤਰੀ ਮੌਕੇ ਹੋਵੇਗੀ ਸ਼ਿਵਲਿੰਗ ਅਤੇ ਨੰਦੀ ਜੀ ਦੀ ਭਵ੍ਯ ਮੂਰਤੀ ਪ੍ਰਾਣ-ਪ੍ਰਤਿਸ਼ਠਾ

ਪੰਜਾਬ ‘ਚ ਇੱਕ ਹੋਰ ਪ੍ਰੇਮੀ ਵੱਲੋਂ ਪ੍ਰੇਮਿਕਾ ਦਾ ਹੋਟਲ ‘ਚ ਬੇਰਹਿਮੀ ਨਾਲ ਕ+ਤ+ਲ,

Leave a Reply

Your email address will not be published. Required fields are marked *