ਥਾਣਾ ਫਤਿਹਗੜ੍ਹ ਪੰਜਤੂਰ ਦੀ ਪੁਲਿਸ ਵੱਲੋਂ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਚੋਰਾ ਨੂੰ ਕੀਤਾ ਕੁਝ ਘੰਟਿਆਂ ਵਿੱਚ ਕੀਤਾ ਕਾਬੂ

Moga News:ਅਜੈ ਗਾਂਧੀ ਐਸ.ਐਸ.ਪੀ ਦੇ ਦਿਸ਼ਾ ਨਿਰਦੇਸ਼ਾ ਹੇਠ ਸ੍ਰੀ ਬਾਲ ਕ੍ਰਿਸ਼ਨ ਸਿੰਗਲਾ, P.P.S/ਐਸ.ਪੀ (ਆਈ) ਮੋਗਾ, ਸ੍ਰੀ ਜਸਵਿੰਦਰ ਸਿੰਘ DSP (ਸ:ਡ ਧਰਮਕੋਟ) ਦੀ ਸੁਪਰਵੀਜਨ ਹੇਠ ਥਾਣਾ ਫਤਿਹਗੜ੍ਹ ਪੰਜਤੂਰ ਦੀ ਪੁਲਿਸ ਵੱਲੋਂ ਬੀਤੇ ਕੱਲ੍ਹ ਮਿਤੀ 05/06.02.2026 ਦੀ ਦਰਮਿਆਨੀ ਰਾਤ ਨੂੰ ਕਸਬਾ ਫਤਿਹਗੜ੍ਹ ਪੰਜਤੂਰ ਵਿਖੇ ਸਬਮਰਸੀਬਲ ਮੋਟਰਾਂ ਦੀ ਦੁਕਾਨ ਪਰ ਹੋਈ ਚੋਰੀ ਦੇ ਸਬੰਧ ਵਿੱਚ ਥਾਣਾ ਫਤਿਹਗੜ੍ਹ ਪੰਜਤੂਰ ਦੀ ਪੁਲਿਸ ਵੱਲੋਂ ਦੋ ਦੋਸ਼ੀਆਂ ਨੂੰ ਕੁਝ ਘੰਟਿਆ ਵਿੱਚ ਹੀ ਗ੍ਰਿਫਤਾਰ ਕਰ ਲਿਆ।ਮਿਤੀ 06.02.2026 ਨੂੰ ASI ਸੁਖਵਿੰਦਰ ਸਿੰਘ 105/ਮੋਗਾ ਨੇ ਸਮੇਤ ਪੁਲਿਸ ਪਾਰਟੀ ਬ੍ਰਾਏ ਗਸ਼ਤ ਵਾ ਤਲਾਸ਼ ਸ਼ੱਕੀ ਪੁਰਸ਼ਾਂ ਦੇ ਸਬੰਧ ਵਿੱਚ ਧਰਮਕੋਟ ਚੌਕ ਫਤਿਹਗੜ੍ਹ ਪੰਜਤੂਰ ਪੁੱਜਾ ਤਾਂ ਉਸ ਨੂੰ ਇਤਲਾਹ ਮਿਲੀ ਕਿ ਸੁਰਜੀਤ ਸਿੰਘ ਵਾਸੀ ਪਿੰਡ ਲੱਲ੍ਹੇ ਥਾਣਾ ਮੱਖੂ ਜਿਲ੍ਹਾ ਫਿਰੋਜ਼ਪੁਰ ਦੀ ਜੋਗੇਵਾਲਾ ਰੋਡ ਫਤਿਹਗੜ੍ਹ ਪੰਜਤੂਰ ਵਿਖੇ ਸਬਮਰਸੀਬਲ ਮੋਟਰਾਂ ਦੀ ਦੁਕਾਨ ਵਿੱਚੋਂ ਮਿਤੀ 05/06.02.2026 ਨੂੰ ਅਣ-ਪਛਾਤੇ ਚੋਰਾਂ ਵੱਲੋਂ ਦੁਕਾਨ ਦੀ ਬਾਲਿਆ ਦੀ ਛੱਤ ਨੂੰ ਪਾੜ ਲਗਾ ਕੇ ਦੁਕਾਨ ਵਿੱਚੋਂ ਚਾਰ ਸਬਮਰਸੀਬਲ ਮੋਟਰਾਂ 1 HP ਹਰੇਕ, ਦੋ ਸਬਮਰਸੀਬਲ ਮੋਟਰਾਂ 1.5 HP ਹਰੇਕ, ਇੱਕ ਟੋਕੇ ਵਾਲੀ ਮੋਟਰ ਮੋਨੋਬਲਾਕ 2 HP, ਇੱਕ ਕਟਰ ਕੰਧ ਵਿੱਚ ਝਰੀ ਮਾਰਨ ਵਾਲਾ ਰੰਗ ਕਾਲਾ ਅਤੇ ਕ੍ਰੀਬ 10 ਕਿਲੋ ਸਬਮਰਸੀਬਲ ਦਾ ਸਕਰੈਪ ਅਤੇ ਕ੍ਰੀਬ 8-9 ਕਿਲੋ ਪਿੱਤਲ ਦੇ ਪੁਰਾਣੇ ਮੋਟਰਾਂ ਵਾਲੇ ਬੁਸ਼ ਦੁਕਾਨ ਵਿੱਚੋ ਚੋਰੀ ਕਰ ਲਏ ਹਨ। ਜਿਸ ਤੇ ASI ਸੁਖਵਿੰਦਰ ਸਿੰਘ 105/ਮੋਗਾ ਵੱਲੋਂ ਤੁਰੰਤ ਕਾਰਵਾਈ ਅਮਲ ਵਿੱਚ ਲਿਆਉਂਦੇ ਹੋਏ ਇਸ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲਿਆ ਦਾ ਪਤਾ ਲਗਾ ਕੇ ਰਾਜਵਿੰਦਰ ਸਿੰਘ ਵਾਸੀ ਲਲਿਹਾਂਦੀ, ਕੁਲਵਿੰਦਰ ਸਿੰਘ ਪਿੰਡ ਲੱਲੇ ਅਤੇ ਛੋਟਾ ਹਾਥੀ ਚਾਲਕ ਕ੍ਰਿਸ਼ਨ ਪੁੱਤਰ ਗੁਲਜ਼ਾਰ ਵਾਸੀ ਫਤਿਹਗੜ੍ਹ ਪੰਜਤੂਰ ਖਿਲਾਫ ਮੁਕੱਦਮਾ ਕਰਵਾਇਆ।ASI ਸੁਖਵਿੰਦਰ ਸਿੰਘ ਨੇ ਸਮੇਤ ਪੁਲਿਸ ਪਾਰਟੀ ਦੇ ਰਾਜਵਿੰਦਰ ਸਿੰਘ ਪੁੱਤਰ ਰੇਸ਼ਮ ਸਿੰਘ ਵਾਸੀ ਲਲਿਹਾਂਦੀ ਥਾਣਾ ਫਤਿਹਗੜ੍ਹ ਪੰਜਤੂਰ ਅਤੇ ਕ੍ਰਿਸ਼ਨ ਪੁੱਤਰ ਗੁਲਜ਼ਾਰ ਸਿੰਘ ਵਾਸੀ ਫਤਿਹਗੜ੍ਹ ਪੰਜਤੂਰ ਨੂੰ ਕਾਬੂ ਕਰਕੇ ਉਹਨਾ ਦੇ ਕਬਜ਼ਾ ਵਿੱਚੋ ਇੱਕ ਛੋਟਾ ਹਾਥੀ ਨੰਬਰੀ PB 29 N 9225 ਵਿੱਚ ਲੋਡ ਕੀਤਾ ਚੋਰੀ ਦਾ ਸਮਾਨ, ਸਬਮਰਸੀਬਲ ਮੋਟਰਾਂ ਦਾ ਸਕਰੈਪ ਅਤੇ ਤਾਂਬਾ ਬ੍ਰਾਮਦ ਕੀਤਾ ਗਿਆ। ਉਕਤਾਨ ਗ੍ਰਿਫਤਾਰ ਦੋਸ਼ੀ ਦਾ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਿਲ ਕਰਨ ਉਪਰੰਤ ਅਗਲੇਰੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

ਹੋਰ ਖ਼ਬਰਾਂ

Bathinda ‘ਚ ਪੁਲਿਸ ਤੇ ਕਿਸਾਨ ਆਹਮੋ-ਸਾਹਮਣੇ, ਸਥਿਤੀ ਤਨਾਅਪੂਰਨ,ਚੱਲੇ ਅੱਥਰੂ ਗੈਸ ਦੇ ਗੋਲੇ

ਜ਼ਿਲ੍ਹੇ ਦੇ ਲਾਭਪਾਤਰੀਆਂ ਨੂੰ 28.47 ਕਰੋੜ ਰੁਪਏ ਵੱਖ-ਵੱਖ ਪੈਨਸ਼ਨ ਵੱਜੋਂ ਜਾਰੀ : ਡਿਪਟੀ ਕਮਿਸ਼ਨਰ

Leave a Reply

Your email address will not be published. Required fields are marked *