Bathinda ‘ਚ ਪੁਲਿਸ ਤੇ ਕਿਸਾਨ ਆਹਮੋ-ਸਾਹਮਣੇ, ਸਥਿਤੀ ਤਨਾਅਪੂਰਨ,ਚੱਲੇ ਅੱਥਰੂ ਗੈਸ ਦੇ ਗੋਲੇ

ਲੱਗਿਆ ਕਈ ਕਿਲੋਮੀਟਰ ਲੰਬਾ ਜਾਮ,ਬਰਨਾਲਾ ‘ਚ ਕਿਸਾਨਾਂ ਤੇ ਪੁਲਿਸ ਵਿਚਕਾਰ ਹੋਈਆਂ ਹਿੰਸਕ ਝੜਪਾਂ
Bathinda/Barnala News: ਬਠਿੰਡਾ ਜੇਲ੍ਹ ‘ਚ ਬੰਦ ਦੋ ਕਿਸਾਨ ਆਗੂਆਂ ਦੀ ਰਿਹਾਈ ਦੇ ਮੁੱਦੇ ਨੂੰ ਲੈ ਕੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾ ਵੱਲੋਂ ਬਠਿੰਡਾ ਦੇ ਡਿਪਟੀ ਕਮਿਸ਼ਨਰ ਦਫ਼ਤਰ ਅੱਗੇ ਪੱਕਾ ਮੋਰਚਾ ਲਗਾਉਣ ਦੇ ਦਿੱਤੇ ਸੱਦੇ ਨੂੰ ‘ਠੁੱਸ’ ਕਰਨ ਲਈ ਪੰਜਾਬ ਪੁਲਿਸ ਵੱਲੋਂ ਚੁੱਕੇ ਕਦਮਾਂ ਤੋਂ ਬਾਅਦ ਦੋਨੋਂ ਧਿਰਾਂ ਆਹਮੋ-ਸਾਹਮਣੇ ਹੋ ਗਈਆਂ ਹਨ। ਮੋਰਚੇ ਲਈ ਬਠਿੰਡਾ ਪੁੱਜਣ ਵਾਸਤੇ ਬਜਿੱਦ ਕਿਸਾਨਾਂ ਨੂੰ ਰੋਕਣ ਲਈ ਪੁਲਿਸ ਵੱਲੋਂ ਕੀਤੇ ਪੁਖਤਾ ਪ੍ਰਬੰਧਾਂ ਤੋਂ ਬਾਅਦ ਤਨਾਅਪੂਰਨ ਸਥਿਤੀ ਬਣੀ ਹੋਈ ਹੈ। ਦਿੱਤੇ ਅਲਟੀਮੇਟਮ ਤਹਿਤ ਸ਼ਾਮ ਸਮੇਂ ਅੱਗੇ ਵਧਣ ਦਾ ਯਤਨ ਕਰਦੇ ਕਿਸਾਨਾਂ ਉੱਪਰ ਅੱਥਰੂ ਗੈਸ ਦੇ ਗੋਲੇ ਸੁੱਟਣੇ ਸ਼ੁਰੂ ਕਰ ਦਿੱਤੇ ਹਨ। ਜਦੋਂਕਿ ਕਿਸਾਨਾਂ ਵਾਲੇ ਪਾਸਿਓ ਵੀ ਡਲੇ ਚੱਲਣ ਦੀਆਂ ਖ਼ਬਰਾਂ ਹਨ। ਕਿਸਾਨਾਂ ਵੱਲੋਂ ਅੱਗੇ ਵਧਣ ਲਈ ਮੁੱਖ ਸੜਕ ਦੇ ਨਾਲ-ਨਾਲ ਖੇਤਾਂ ਦਾ ਸਹਾਰਾ ਲਿਆ ਜਾ ਰਿਹਾ। ਹਨੇਰਾ ਹੋਣ ਦੇ ਬਾਵਜੂਦ ਦੋਨੋਂ ਧਿਰਾਂ ਆਹਮੋ-ਸਾਹਮਣੇ ਡਟੀਆਂ ਹੋਈਆਂ ਹਨ।

 

ਇਸਤੋਂ ਇਲਾਵਾ ਕਿਸਾਨਾਂ ਨੂੰ ਰੋਕਣ ਲਈ ਪੁਲਿਸ ਵੱਲੋਂ ਕੌਮੀ ਮਾਰਗ ‘ਤੇ ਵੱਡੇ ਟਿੱਪਰ ਲਗਾ ਕੇ ਸਖ਼ਤ ਨਾਕਾਬੰਦੀ ਕੀਤੀ ਹੋਈ ਹੈ। ਪੁਲਿਸ ਪ੍ਰਸ਼ਾਸਨ ਦੀ ਅਗਵਾਈ ਖੁਦ ਡੀਆਈਜੀ ਬਠਿੰਡਾ ਅਤੇ ਐਸਐਸਪੀ ਵੱਲੋਂ ਕੀਤੀ ਜਾ ਰਹੀ ਹੈ। ਉਧਰ, ਇਸਤੋਂ ਪਹਿਲਾਂ ਬਰਨਾਲਾ ‘ਚ ਵੀ ਦਿਨ ਸਮੇਂ ਕਿਸਾਨਾਂ ਤੇ ਪੁਲਿਸ ਵਿਚਕਾਰ ਹਿੰਸਕ ਝੜਪਾਂ ਹੋਈਆਂ ਹਨ ਤੇ ਕਿਸੇ ਵੇਲੇ ਵੀ ਸਥਿਤੀ ਮੁੜ ਖਰਾਬ ਹੋ ਸਕਦੀ ਹੈ। ਕਿਸਾਨਾਂ ਤੇ ਪੁਲਿਸ ਦੇ ਇਸ ਸੰਘਰਸ਼ ਨੂੰ ਲੈ ਕੇ ਆਮ ਲੋਕਾਂ ਨੂੰ ਵੱਡੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ। ਬਠਿੰਡਾ-ਬਰਨਾਲਾ ਕੌਮੀ ਮਾਰਗ ‘ਤੇ ਕਈ ਕਿਲੋਮੀਟਰ ਲੰਬਾ ਜਾਮ ਲੱਗਿਆ ਹੋਇਆ,ਜਿਸਦੇ ਵਿਚ ਸਕੂਲੀ ਬੱਚਿਆਂ, ਮਰੀਜ਼ਾਂ ਨੂੰ ਲਿਜਾ ਰਹੀਆਂ ਐਬੁਲੈਂਸਾਂ ਸਮੇਤ ਸੈਕੜੇ ਛੋਟੇ-ਵੱਡੇ ਵਾਹਨ ਫ਼ਸੇ ਹੋਏ ਹਨ। ਕਿਸਾਨਾਂ ਨੇ ਸਪੱਸ਼ਟ ਐਲਾਨ ਕੀਤਾ ਹੈ ਕਿ ਉਹ ਪੱਕੇ ਮੋਰਚੇ ਵਾਲੀ ਥਾਂ ਜਾਣਗੇ, ਜਦੋਂਕਿ ਪੁਲਿਸ ਅਧਿਕਾਰੀਆਂ ਨੇ ਸਪੱਸ਼ਟ ਕੀਤਾ ਕਿ ਉਹ ਕਿਸੇ ਵੀ ਕੀਮਤ ‘ਤੇ ਕਿਸਾਨਾਂ ਨੂੰ ਸ਼ਹਿਰ ਵਿਚ ਦਾਖਲ ਨਹੀਂ ਹੋਣ ਦੇਣਗੇ।

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

ਹੋਰ ਖ਼ਬਰਾਂ

ਬਠਿੰਡਾ ਵਿਖੇ ਬਣਾਈ ਜਾਵੇਗੀ ‘ਡੌਗ ਸੈਂਚੁਰੀ’, ਡਿਪਟੀ ਕਮਿਸ਼ਨਰ ਰਾਜੇਸ਼ ਧੀਮਾਨ

ਥਾਣਾ ਫਤਿਹਗੜ੍ਹ ਪੰਜਤੂਰ ਦੀ ਪੁਲਿਸ ਵੱਲੋਂ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਚੋਰਾ ਨੂੰ ਕੀਤਾ ਕੁਝ ਘੰਟਿਆਂ ਵਿੱਚ ਕੀਤਾ ਕਾਬੂ

Leave a Reply

Your email address will not be published. Required fields are marked *