Bathinda News: DAV College Bathinda ਵੱਲੋਂ 11 ਜਨਵਰੀ 2026 ਨੂੰ ਲੜਕੀਆਂ ਦੇ ਹਾਕੀ ਟੂਰਨਾਮੈਂਟ ਦਾ ਹਾਕੀ ਖੇਡ ਸਟੇਡੀਅਮ ਬਠਿੰਡਾ ਵਿਖੇ ਆਗਾਜ਼ ਕੀਤਾ। ਇਸ ਟੂਰਨਾਮੈਂਟ ਦੇ ਮੁੱਖ ਮਹਿਮਾਨ ਅੰਤਰਰਾਸ਼ਟਰੀ ਹਾਕੀ ਖਿਡਾਰਨ ਰਾਣੀ ਰਾਮਪਾਲ ਸਨ, ਜੋ ਕਿ ਭਾਰਤੀ ਹਾਕੀ ਟੀਮ ਦੇ ਕਪਤਾਨ ਅਤੇ ਬਲਦੇਵ ਸਿੰਘ ਦਰੋਨਾਚਾਰੀਆ ਅਵਾਰਡੀ ਭਾਰਤੀ ਹਾਕੀ ਟੀਮ ਦੇ ਸਾਬਕਾ ਕੋਚ ਨੇ ਸਾਂਝੇ ਤੌਰ ਤੇ ਟੂਰਨਾਮੈਂਟ ਦਾ ਉਦਘਾਟਨ ਕੀਤਾ। ਇਸ ਸਮੇਂ ਜ਼ਿਲ੍ਹਾ ਖੇਡ ਅਫ਼ਸਰ ਰੁਪਿੰਦਰ ਸਿੰਘ ਬਰਾੜ ਅਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਡਾਇਰੈਕਟਰ ਸ਼੍ਰੀਮਤੀ ਗੁਰਦੀਪ ਕੌਰ ਨੇ ਖਿਡਾਰੀਆਂ ਨੂੰ ਆਸ਼ੀਰਵਾਦ ਦਿੱਤਾ। ਇਸ ਮੌਕੇ ਡੀ.ਏ.ਵੀ. ਕਾਲਜ ਬਠਿੰਡਾ ਦੇ ਪ੍ਰਿੰਸੀਪਲ ਡਾ.ਰਾਜੀਵ ਕੁਮਾਰ ਸ਼ਰਮਾ,ਮੈਡਮ ਮੀਨਾਕਸ਼ੀ ਯੂਨੀਵਰਸਿਟੀ ਹਾਕੀ ਕੋਚ, ਟੂਰਨਾਮੈਂਟ ਡਾਇਰੈਕਟਰ ਸ. ਰਣਧੀਰ ਸਿੰਘ ਸ਼੍ਰੀ ਰਹਿੰਦਰ ਸਿੰਘ, ਸ਼੍ਰੀ ਜਗਮੋਹਨ ਸਿੰਘ, ਨੇ ਇਸ ਟੂਰਨਾਮੈਂਟ ਵਿਚ ਸ਼ਿਰਕਤ ਕੀਤੀ।
ਇਹ ਵੀ ਪੜ੍ਹੋ Guru Kashi University ਨੇ ਮਨਾਇਆ “ਰਾਸ਼ਟਰੀ ਯੁਵਾ ਦਿਹਾੜਾ”
ਇਨ੍ਹਾਂ ਤੋਂ ਇਲਾਵਾ ਹਾਕੀ ਕੋਚ ਰਾਜਵੰਤ ਸਿੰਘ, ਹਾਕੀ ਕੋਚ ਸ. ਅਵਤਾਰ ਸਿੰਘ, ਹਾਕੀ ਕੋਚ ਸ. ਹਰਪ੍ਰੀਤ ਸਿੰਘ ਹਾਜ਼ਰ ਰਹੇ। ਹਾਕੀ ਐਮਪਾਇਰ ਪ੍ਰਿੰਸ, ਪ੍ਰੇਮ ਸਿੰਘ ਮਾਂਗਟ, ਨਵਜੋਤ ਸਿੰਘ ,ਕਰਨਦੀਪ ਸਿੰਘ, ਕਾਰਤਿਕ ਨੇ ਰੈਫ਼ਰੀ ਦੀ ਭੂਮਿਕਾ ਨਿਭਾਈ। ਡੀ.ਏ.ਵੀ. ਕਾਲਜ ਬਠਿੰਡਾ ਦੇ ਸਰੀਰਕ ਸਿੱਖਿਆ ਵਿਭਾਗ ਦੇ ਮੁਖੀ ਪ੍ਰੋ. ਕੁਲਦੀਪ ਸਿੰਘ, ਪ੍ਰੋ.ਨਿਰਮਲ ਸਿੰਘ, ਪ੍ਰੋ. ਲਵਪ੍ਰੀਤ ਕੌਰ ਅਤੇ ਪ੍ਰੋ. ਅਜੇ ਵਾਲੀਆ ਨੇ ਇਸ ਟੂਰਨਾਮੈਂਟ ਦੀ ਸੁਚੱਜੀ ਅਗਵਾਈ ਕੀਤੀ। ਇਸ ਟੂਰਨਾਮੈਂਟ ਵਿੱਚ 30 ਟੀਮਾਂ ਭਾਗ ਲੈਣਗੀਆਂ। ਇਸ ਟੂਰਨਾਮੈਂਟ ਵਿੱਚ ਐਚ ਐਨ ਬੀਜੀਯੂ ਸ਼੍ਰੀਨਗਰ ਗੜਵਾਲ,ਸੀਸੀ ਐਸ ਯੂ ਮੇਰਠ, ਪੰਜਾਬੀ ਯੂਨੀਵਰਸਿਟੀ ਪਟਿਆਲਾ, , ਸੀਬੀਐਲਯੂ ਭਵਾਨੀ, ਜੀਜੇਯੂਐਸਟੀ ਹਿਸਾਰ ਅਤੇ ਕੁਰੂਕਸ਼ੇਤਰ ਯੂਨੀਵਰਸਿਟੀ ਕੁਰੂਕਸ਼ੇਤਰ ਦੀਆਂ ਟੀਮਾਂ ਨੇ ਜਿੱਤ ਪ੍ਰਾਪਤ ਕੀਤੀ।
☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।
