Talwandi Sabo News: Guru Kashi University ਦੇ ਫੈਕਲਟੀ ਆਫ਼ ਫਿਜ਼ੀਕਲ ਐਜੂਕੇਸ਼ਨ ਦੇ ਐਨ.ਐਸ.ਐਸ. ਯੂਨਿਟ ਵੱਲੋਂ ਇੰਸਟੀਚਿਉਟ ਇਨੋਵੇਸ਼ਨ ਕੋਂਸਲ ਦੇ ਸਹਿਯੋਗ ਨਾਲ ਰਾਸ਼ਟਰੀ ਯੁਵਾ ਦਿਹਾੜਾ ਜਾਗਰੂਕਤਾ ਰੈਲੀ ਕੱਢ ਕੇ ਮਨਾਇਆ ਗਿਆ। ਜਾਗਰੂਕਤਾ ਰੈਲੀ ਨੂੰ ਡਾਇਰੈਕਟਰ ਵਿਦਿਆਰਥੀ ਭਲਾਈ ਸਰਦੂਲ ਸਿੰਘ ਸਿੱਧੂ ਤੇ ਐਨ.ਐਸ.ਐਸ. ਕੁਆਰਡੀਨੇਟਰ ਨਰਿੰਦਰ ਕੌਰ ਨੇ ਝੰਡੀ ਵਿਖਾ ਕੇ ਰਵਾਨਾ ਕੀਤਾ। ਇਸ ਮੌਕੇ ਵਲੰਟੀਅਰਾਂ ਵੱਲੋਂ ਆਪਣੀ ਪ੍ਰਤਿਭਾ ਨੂੰ ਰਾਸ਼ਟਰ ਨਿਰਮਾਣ ਵਿੱਚ ਲਗਾਉਣ ਦਾ ਪ੍ਰਣ ਲਿਆ ਗਿਆ।ਡੀਨ ਡਾ. ਰਵੀ ਗਹਿਲਾਵਤ ਨੇ ਦੱਸਿਆ ਕਿ ਯੁਵਾ ਸ਼ਕਤੀ ਰਾਸ਼ਟਰ ਦਾ ਭਵਿੱਖ ਹੁੰਦੀ ਹੈ। ਇਸ ਲਈ ਭਾਰਤ ਦੇ ਵਿਕਾਸ ਅਤੇ ਇਸ ਨੂੰ ਬੁਲੰਦੀ ਦੀਆਂ ਸਿਖਰਾਂ ਤੇ ਪਹੁੰਚਾਉਣ ਲਈ ਨੌਜਵਾਨ ਵਰਗ ਦਾ ਯੋਗਦਾਨ ਜ਼ਰੂਰੀ ਹੈ। ਉਨ੍ਹਾਂ ਐਨ.ਐਸ.ਐਸ. ਵਲੰਟੀਅਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਨੌਜਵਾਨ ਵਰਗ ਕੋਲ ਨਵੀਂ ਸੋਚ ਅਤੇ ਅਥਾਹ ਸ਼ਕਤੀ ਹੈ ਜਿਸ ਸਦਕਾ ਉਹ ਦੇਸ਼ ਨੂੰ ਤਰੱਕੀ ਵੱਲ ਲੈ ਕੇ ਜਾ ਸਕਦਾ ਹੈ। ਉਨ੍ਹਾਂ ਨੌਜਵਾਨਾਂ ਨੂੰ ਆਪਣੀ ਸੋਚ ਨੂੰ ਸਕਾਰਾਤਮਕ ਰੱਖ ਕੇ ਮਿਹਨਤ ਨਾਲ ਦੇਸ਼ ਦੇ ਹਿੱਤ ਲਈ ਕਾਰਜ ਕਰਨ ਵਾਸਤੇ ਪ੍ਰੇਰਿਤ ਕੀਤਾ। ਵਿਦਿਆਰਥੀਆਂ ਨੂੰ ਦੇਸ਼ ਵਿੱਚ ਫੈਲੀਆਂ ਕੁਰੀਤੀਆਂ ਅਤੇ ਅੰਧ ਵਿਸ਼ਵਾਸਾਂ ਨੂੰ ਖਤਮ ਕਰਨ ਵਿੱਚ ਆਪਣਾ ਯੋਗਦਾਨ ਪਾਉਣ ਵਾਸਤੇ ਕਿਹਾ ਗਿਆ। ਉਨ੍ਹਾਂ ਸਮਾਜ ਵਿੱਚ ਫੈਲ ਰਹੀ ਨਸ਼ੇ ਦੀ ਬਿਮਾਰੀ ਨੂੰ ਖਤਮ ਕਰਨ ਲਈ ਜਾਗਰਕੂਤਾ ਮੁਹਿੰਮ ਚਲਾਉਣ ਦੀ ਗੱਲ ਕੀਤੀ ਅਤੇ ਗਿਆਨ ਵਧਾਉ ਗਤੀਵਿਧੀਆਂ ‘ਚ ਸਰਗਰਮੀ ਨਾਲ ਭਾਗ ਲੈਣ ਦਾ ਸੁਨੇਹਾ ਵੀ ਦਿੱਤਾ।
☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।
