ਭੱਤੇ ਲੈਣ ‘ਚ Bathinda ਪੱਟੀ ਦੇ ਵਿਧਾਇਕਾਂ ਦੀ ਝੰਡੀ;ਮਾਸਟਰ ਜਗਸੀਰ ਸਿੰਘ ਦੂਜੇ ਨੰਬਰ ‘ਤੇ

Bathinda News: ਸੂਬੇ ਦੇ ਵੱਧ ਭੱਤਾ(TA/DA) ਲੈਣ ਵਾਲੇ ਵਿਧਾਇਕਾਂ ਦੀ ਚਰਚਾ ਚੱਲੀ ਹੋਈ ਹੈ। ਹਾਲਾਂਕਿ ਸਰਕਾਰੀ ਮੀਟਿੰਗਾਂ ‘ਚ ਸ਼ਾਮਲ ਹੋਣ ਲਈ ਭੱਤੇ ਲੈਣਾ ਇੰਨ੍ਹਾਂ ਵਿਧਾਇਕਾਂ ਦਾ ਕਾਨੂੰਨੀ ਹੱਕ ਹੈ ਪ੍ਰੰਤੂ ਰਿਕਾਰਡਤੋੜ ਭੱਤਿਆ ਕਾਰਨ ਇਹ ਵਿਧਾਇਕ ਚਰਚਾ ਵਿਚ ਆਏ ਹਨ। ਜੇਕਰ ਸੂਬੇ ਦੇ 117 ਵਿਧਾਇਕਾਂ ਵਿਚੋਂ ਸਭ ਤੋਂ ਵੱਧ ਭੱਤਾ ਲੈਣ ਵਾਲੇ 10 (Top 10) ਵਿਧਾਇਕਾਂ ਦੀ ਗੱਲ ਕੀਤੀ ਜਾਵੇ ਤਾਂ ਇੰਨ੍ਹਾਂ ਵਿਚ ਬਠਿੰਡਾ ਪੱਟੀ ਦੇ ਵਿਧਾਇਕਾਂ ਦੀ ਝੰਡੀ ਦਿਖਾਈ ਦੇ ਰਹੀ ਹੈ। ਸਭ ਤੋਂ ਵੱਧ ਭੱਤਾ ਲੈਣ ਦੇ ਮਾਮਲੇ ਵਿਚ ਬਠਿੰਡਾ ਜ਼ਿਲ੍ਹੇ ਦੇ ਹਲਕਾ ਭੁੱਚੋਂ ਮੰਡੀ(ਰਿਜ਼ਰਵ) ਤੋਂ ਮਾਸਟਰ ਜਗਸੀਰ ਸਿੰਘ ਦਾ ਨਾਮ ਸਾਹਮਣੈ ਆਉਂਦਾ ਹੈ, ਜਿਨ੍ਹਾਂ ਨੇ ਤਿੰਨ ਸਾਲਾਂ ’ਚ 12.30 ਲੱਖ ਰੁਪਏ ਭੱਤੇ ਵਜੋਂ ਹਾਸਲ ਕੀਤੇ। ਵਿਧਾਇਕ ਜਗਸੀਰ ਸਿੰਘ ਨੇ ਸਿਆਸਤ ਵਿਚ ਆਉਣ ਤੋਂ ਪਹਿਲਾਂ ਅਧਿਆਪਕੀ ਕੀਤੀ ਹੈ, ਜਿਸਦੇ ਚੱਲਦੇ ਉਨ੍ਹਾਂ ਦੇ ਨਾਮ ਨਾਲ ਮਾਸਟਰ ਜੀ ਦਾ ਵੀ ਤਖੱਲਸ ਜੁੜਿਆ ਹੋਇਆ।

ਇਹ ਵੀ ਪੜ੍ਹੋ ਮੁੱਖ ਮੰਤਰੀ ਤੀਰਥ ਯਾਤਰਾ;ਧਾਰਮਿਕ ਸਥਾਨਾਂ ਦੇ ਦਰਸ਼ਨਾਂ ਲਈ ਬੱਸਾਂ ਨੂੰ ਕੀਤਾ ਰਵਾਨਾ

ਇਸੇ ਤਰਾਂ ਬਠਿੰਡਾ ਲੋਕ ਸਭਾ ਹਲਕੇ ਅਧੀਨ ਆਉਂਦੇ ਬੁਢਲਾਡਾ ਤੋਂ ਵਿਧਾਇਕ ਪ੍ਰਿੰਸੀਪਲ ਬੁੱਧ ਰਾਮ ਚੌਥੇ ਨੰਬਰ ’ਤੇ ਹਨ ਜਿਨ੍ਹਾਂ ਨੇ ਭੱਤਿਆਂ ਵਜੋਂ 11.11 ਲੱਖ ਰੁਪਏ ਪ੍ਰਾਪਤ ਕੀਤੇ। ਬੁੱਧ ਰਾਮ ਜੀ ਵੀ ਸਿਆਸਤ ਤੋਂ ਪਹਿਲਾਂ ਸਿੱਖਿਆ ਦੇ ਖੇਤਰ ਨਾਲ ਜੁੜੇ ਰਹੇ ਹਨ ਤੇ ਬਤੌਰ ਪ੍ਰਿੰਸੀਪਲ ਵਜੋਂ ਸੇਵਾਮੁਕਤ ਹੋਏ ਹਨ। ਇਸੇ ਤਰ੍ਹਾਂ ਹਲਕਾ ਬਠਿੰਡਾ ਦਿਹਾਤੀ ਤੋਂ ਵਿਧਾਇਕ ਅਮਿਤ ਰਤਨ ਕੋਟਫੱਤਾ ਨੇ ਵੀ ਮੀਟਿੰਗਾਂ ਵਿਚ ਸਮੂਲੀਅਤ ਵਾਲੀ ਕੋਈ ਕਸਰ ਬਾਕੀ ਨਹੀਂ ਛੱਡੀ। ਹਾਲਾਂਕਿ ਉਹ ਵਿਜੀਲੈਂਸ ਵੱਲੋਂ ਦਰਜ਼ ਭ੍ਰਿਸ਼ਟਾਚਾਰ ਦੇ ਮਾਮਲੇ ਵਿਚ ਲੰਮਾ ਸਮਾਂ ਜੇਲ੍ਹ ਵਿਚ ਵੀ ਰਹੇ ਪ੍ਰੰਤੂ ਇਸਦੇ ਬਾਵਜੂਦ ਉਨ੍ਹਾਂ ਵੱਲੋਂ ਵਿਧਾਇਕ ਬਣਨ ਤੋਂ ਬਾਅਦ 10.64 ਲੱਖ ਰੁਪਏ ਭੱਤਿਆ ਵਜੋਂ ਹਾਸਲ ਕੀਤੇ ਹਨ। ਉਧਰ, ਬਠਿੰਡਾ ਦੇ ਨਾਲ ਲੱਗਦੇ ਹਲਕਾ ਜੈਤੋ ਤੋਂ ਵਿਧਾਇਕ ਅਮੋਲਕ ਸਿੰਘ ਨੇ ਵੀ 10.28 ਲੱਖ ਰੁਪਏ ਵਸੂਲੇ ਹਨ।

ਇਹ ਵੀ ਪੜ੍ਹੋ ਬੰਗਲਾਦੇਸ਼ੀ ਹਿੰਦੂਆਂ ਦੇ ਕਤਲੇਆਮ ਦਾ ਮੁੱਦਾ ਬਠਿੰਡਾ ਵਿੱਚ ਗੂੰਜਿਆ- ਹਿੰਦੂ ਮਹਾਗਠਬੰਧਨ ਨੇ ਕੱਟੜਪੰਥੀਆਂ ਦਾ ਪੁਤਲਾ ਸਾੜਿਆ

ਜਿਕਰਯੋਗ ਹੈ ਕਿ ਪੰਜਾਬ ਵਿਧਾਨ ਸਭਾ ਵੱਲੋਂ ਸੂਬੇ ਦੇ ਸਾਰੇ ਵਿਧਾਇਕਾਂ ਨੂੰ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਵਿਧਾਨ ਸਭਾ ਦੀਆਂ ਵੱਖ-ਵੱਖ ਕਮੇਟੀਆਂ ਦੇ ਮੈਂਬਰ ਨਿਯੁਕਤ ਕੀਤਾ ਜਾਂਦਾ ਹੈ। ਇੰੰਨ੍ਹਾਂ ਕਮੇਟੀਆਂ ਦਾ ਮੁੱਖ ਮੰਤਵ ਨਿਗਰਾਨੀ ਰੱਖਣਾ ਹੁੰਦਾ ਹੈ। ਇਸੇ ਤਰ੍ਹਾਂ ਵਿਧਾਨ ਸਭਾ ਦੇ ਸੈਸ਼ਨ ਹੁੰਦੇ ਹਨ, ਜਿੰਨ੍ਹਾਂ ਵਿਚ ਇਹ ਵਿਧਾਇਕ ਸ਼ਾਮਲ ਹੁੰਦੇ ਹਨ। ਇੰਨ੍ਹਾਂ ਕਮੇਟੀਆਂ ਦੀਆਂ ਮੀਟਿੰਗਾਂ ’ਚ ਮੈਂਬਰ ਵਿਧਾਇਕ ਹਿੱਸਾ ਲੈਂਦੇ ਹਨ ਅਤੇ ਨਿਯਮਾਂ ਮੁਤਾਬਕ ਇੰਨ੍ਹਾਂ ਮੀਟਿੰਗਾਂ ਵਿਚ ਹਿੱਸਾ ਲੈਣ ਲਈ ਇੰਨ੍ਹਾਂ ਵਿਧਾਇਕਾਂ ਭੱਤੇ ਮਿਲਦੇ ਹਨ। ਪ੍ਰਾਈਵੇਟ ਗੱਡੀ ਦੀ ਵਰਤੋਂ ‘ਤੇ ਪ੍ਰਤੀ ਕਿੱਲੋਮੀਟਰ 15 ਰੁਪਏ ਮਿਲਦੇ ਹਨ ਅਤੇ ਇਸ ਤੋਂ ਇਲਾਵਾ ਰੋਜ਼ਾਨਾ ਭੱਤੇ ਵਜੋਂ 1500 ਰੁਪਏ ਮਿਲਦੇ ਹਨ।ਹਾਲਾਂਕਿ ਜਿਆਦਾਤਰ ਵਿਧਾਇਕਾਂ ਨੁੰ ਸਰਕਾਰ ਵੱਲੋਂ ਗੱਡੀਆਂ ਮਿਲੀਆਂ ਹੁੰਦੀਆਂ ਹਨ ਪ੍ਰੰਤੂ ਉਹ ਗੱਡੀਆਂ ਸੁਰੱਖਿਆ ਕਾਫ਼ਲੇ ਵਿਚ ਹੁੰਦੀਆਂ ਹਨ ਤੇ ਵਿਧਾਇਕ ਪ੍ਰਾਈਵੇਟ ਗੱਡੀਆਂ ਦਾ ਇਸਤੇਮਾਲ ਕਰਦੇ ਹਨ।

 

ਹੋਰ ਖ਼ਬਰਾਂ

ਸੱਤ ਰੋਜ਼ਾ ਐਨ.ਐਸ.ਐਸ. ਕੈਂਪ ਦੇ ਪੰਜਵੇਂ ਦਿਨ ਵੋਟ ਅਧਿਕਾਰ ਸਬੰਧੀ ਵੱਖ-ਵੱਖ ਮੁਕਾਬਲੇ ਕਰਵਾਏ ਗਏ

Guru Kashi University ਵੱਲੋਂ ਪ੍ਰੋਗਰਾਮ “ਮਹਫਿਲ-ਏ-ਆਗਾਜ਼ 2026” ਆਯੋਜਿਤ

Leave a Reply

Your email address will not be published. Required fields are marked *