ਸੱਤ ਰੋਜ਼ਾ ਐਨ.ਐਸ.ਐਸ. ਕੈਂਪ ਦੇ ਪੰਜਵੇਂ ਦਿਨ ਵੋਟ ਅਧਿਕਾਰ ਸਬੰਧੀ ਵੱਖ-ਵੱਖ ਮੁਕਾਬਲੇ ਕਰਵਾਏ ਗਏ

Bathinda News:ਐਸ.ਐਸ.ਡੀ. ਗਰਲਜ਼ ਕਾਲਜੀਏਟ ਸੀਨੀਅਰ ਸੈਕੰਡਰੀ ਸਕੂਲ, ਬਠਿੰਡਾ ਵਿੱਚ ਸੱਤ ਰੋਜ਼ਾ ਐਨ.ਐਸ.ਐਸ. ਕੈਂਪ ਦੇ 5ਵੇਂ ਦਿਨ ਦੀ ਸ਼ੁਰੂਆਤ ਸਵੇਰੇ ਐਨ.ਐਸ.ਐਸ. ਪ੍ਰਾਰਥਨਾ ਅਤੇ ਰੋਜਾਨਾ ਦੀ ਤਰ੍ਹਾਂ ਅੱਜ ਦੇ ਵਿਚਾਰ ਨਾਲ ਕੀਤੀ ਗਈ। ਇਸ ਉਪਰੰਤ ਵਲੰਟੀਅਰਾਂ ਲਈ ਯੋਗਾ ਸੈਸ਼ਨ ਆਯੋਜਿਤ ਕੀਤਾ ਗਿਆ, ਜਿਸ ਨਾਲ ਸਰੀਰਕ ਅਤੇ ਮਾਨਸਿਕ ਤੰਦਰੁਸਤੀ ਦਾ ਸੰਦੇਸ਼ ਦਿੱਤਾ ਗਿਆ।ਪਹਿਲੇ ਸੈਸ਼ਨ ਵਿੱਚ ਆਰਟ ਐਂਡ ਕਰਾਫਟ ਸਬੰਧੀ ਮੈਡਮ ਨਿਤੀਕਾ ਨੇ ਜਾਣਕਾਰੀ ਦਿੰਦੇ ਹੋਏ ਵਲੰਟੀਅਰਾਂ ਨੂੰ ਪੇਟਿੰਗ ਅਤੇ ਮੋਬਾਇਲ ਦੇ ਕਵਰ ਦੀ ਸਜਾਵਟ ਸਬੰਧੀ ਸਿਖਲਾਈ ਦਿੱਤੀ ਅਤੇ ਵਲੰਟੀਅਰਾਂ ਵਲੋਂ ਮੌਕੇ ਤੇ ਵੱਖ-ਵੱਖ ਤਰਾਂ ਦੀ ਪੇਟਿੰਗ ਕਰਕੇ ਆਪਣੀ ਰਚਨਾਤਮਕਤਾ ਦਾ ਪ੍ਰਦਰਸ਼ਨ ਕੀਤਾ।ਦੂਜੇ ਸੈਸ਼ਨ ਵਿੱਚ ਡਾ. ਕਵਿਤਾ ਪਰਣਾਮੀ ਵੱਲੋਂ ਸਿਹਤ ਅਤੇ ਸਫ਼ਾਈ ਵਿਸ਼ੇ ’ਤੇ ਵਿਸ਼ੇਸ਼ ਲੈਕਚਰ ਦਿੱਤਾ ਗਿਆ, ਜਿਸ ਵਿੱਚ ਉਨ੍ਹਾਂ ਨੇ ਨਿੱਜੀ ਸਫ਼ਾਈ, ਸਿਹਤਮੰਦ ਜੀਵਨ ਸ਼ੈਲੀ ਅਤੇ ਰੋਗਾਂ ਤੋਂ ਬਚਾਅ ਬਾਰੇ ਮਹੱਤਵਪੂਰਨ ਜਾਣਕਾਰੀ ਦਿੱਤੀ।ਤੀਜੇ ਸੈਸ਼ਨ ਵਿੱਚ ਸੁਰੇਸ਼ ਗੌਰ (ਡੀ.ਐਲ.ਐਸ.) ਵੱਲੋਂ ਵੋਟਰਾਂ ਦੇ ਅਧਿਕਾਰਾਂ ਅਤੇ ਫਰਜਾਂ ਸੰਬੰਧੀ ਲੈਕਚਰ ਦਿੱਤਾ ਗਿਆ, ਜਿਸ ਨਾਲ ਵਲੰਟੀਅਰਾਂ ਵਿੱਚ ਲੋਕਤੰਤਰਕ ਮੁੱਲਾਂ ਅਤੇ ਜਾਗਰੂਕ ਨਾਗਰਿਕ ਬਣਨ ਦੀ ਭਾਵਨਾ ਵਿਕਸਿਤ ਹੋਈ। ਇਸ ਤੋਂ ਇਲਾਵਾ ਵਲੰਟੀਅਰਾਂ ਵਿੱਚ ਕੁਇਜ ਮੁਕਾਬਲੇ ਕਰਵਾਏ ਅਤੇ ਜੇਤੂ ਰਹੇ ਵਲੰਟੀਅਰਾਂ ਨੂੰ ਸਰਟੀਫਿਕੇਟ ਅਤੇ ਮੈਡਲਾ ਨਾਲ ਸਨਮਾਨਿਤ ਕੀਤਾ।ਕੈਂਪ ਦੀਆਂ ਸਾਰੀਆਂ ਗਤੀਵਿਧੀਆਂ ਸਕੂਲ ਪ੍ਰਿੰਸੀਪਲ ਅਤੇ ਐਨ.ਐਸ.ਐਸ. ਪ੍ਰੋਗਰਾਮ ਅਫ਼ਸਰਾਂ ਦੀ ਰਹਿਨੁਮਾਈ ਹੇਠ ਸਫ਼ਲਤਾਪੂਰਵਕ ਸੰਪੰਨ ਹੋਈਆਂ, ਜਿਨ੍ਹਾਂ ਵਿੱਚ ਐਨ.ਐਸ.ਐਸ. ਵਲੰਟੀਅਰਾਂ ਨੇ ਪੂਰੇ ਉਤਸ਼ਾਹ ਨਾਲ ਭਾਗ ਲਿਆ ।

ਇਹ ਵੀ ਪੜ੍ਹੋ 👉ਮੁੱਖ ਮੰਤਰੀ ਤੀਰਥ ਯਾਤਰਾ;ਧਾਰਮਿਕ ਸਥਾਨਾਂ ਦੇ ਦਰਸ਼ਨਾਂ ਲਈ ਬੱਸਾਂ ਨੂੰ ਕੀਤਾ ਰਵਾਨਾ

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

ਹੋਰ ਖ਼ਬਰਾਂ

ਜੱਚਾ-ਬੱਚਾ ਹਸਪਤਾਲ ਬਠਿੰਡਾ ਵਿਖੇ ਪ੍ਰਧਾਨ ਮੰਤਰੀ ਸੁਰੱਖਿਅਤ ਮਾਤ੍ਰਤਿਵ ਅਭਿਆਨ ਤਹਿਤ ਜਾਗਰੂਕਤਾ ਕੈਂਪ

ਭੱਤੇ ਲੈਣ ‘ਚ Bathinda ਪੱਟੀ ਦੇ ਵਿਧਾਇਕਾਂ ਦੀ ਝੰਡੀ;ਮਾਸਟਰ ਜਗਸੀਰ ਸਿੰਘ ਦੂਜੇ ਨੰਬਰ ‘ਤੇ

Leave a Reply

Your email address will not be published. Required fields are marked *