DAV College Bathinda ਵਿਖੇ ਸਟਾਫ਼ ਮੈਂਬਰਾਂ ਲਈ ਕ੍ਰਿਕਟ ਮੈਚ ਕਰਵਾਇਆ ਗਿਆ

Bathinda News:ਡੀ.ਏ.ਵੀ. ਕਾਲਜ ਬਠਿੰਡਾ ਵਿਖੇ ਕਾਲਜ ਦੇ ਸਟਾਫ਼ ਮੈਂਬਰਾਂ ਲਈ ਕ੍ਰਿਕਟ ਮੈਚ ਕਰਵਾਇਆ ਗਿਆ। ਇਸ ਮੈਚ ਦੀਆਂ ਦੋ ਟੀਮਾਂ ‘ਫੈਕਲਟੀ ਫਾਈਟਰਜ਼’ ਅਤੇ ‘ਮਾਈਟੀ ਮੈਂਟਰਜ਼’ ਬਣਾਈਆਂ ਗਈਆ।’ਫੈਕਲਟੀ ਫਾਈਟਰਜ਼’ ਟੀਮ ਦੇ ਕੈਪਟਨ ਪ੍ਰੋ. ਅਮਨ ਮਲਹੋਤਰਾ ਅਤੇ ‘ਮਾਈਟੀ ਮੈਂਟਰਜ਼’ ਟੀਮ ਦੇ ਕੈਪਟਨ ਪ੍ਰੋ.ਕੁਲਦੀਪ ਸਿੰਘ ਸਨ। ‘ਮਾਈਟੀ ਮੈਂਟਰਜ਼’ ਟੀਮ ਨੇ ਟਾਸ ਜਿੱਤਿਆ ਅਤੇ ਵੀਹ ਓਵਰਾਂ ਵਿੱਚ 147 ਦੌੜਾਂ ਬਣਾਈਆਂ। ‘ਫੈਕਲਟੀ ਫਾਈਟਰਜ਼’ ਨੇ 17 ਓਵਰਾਂ ਵਿੱਚ 148 ਰਨ ਬਣਾ ਕੇ ਮੈਚ ਜਿੱਤਿਆ।

ਇਹ ਵੀ ਪੜ੍ਹੋ  ਬਠਿੰਡਾ ਥਰਮਲ ਕਲੋਨੀ ਦੇ ਪੈਸਕੋ ਮੁਲਾਜ਼ਮਾਂ ਦੇ ਧਰਨੇ ‘ਚ ਥਰਮਲ ਕਲੋਨੀ ਦੇ ਨਿਵਾਸੀਆਂ ਵੱਲੋਂ ਪਰਿਵਾਰਾਂ ਸਮੇਤ ਕੀਤੀ ਸਮੂਲੀਤ

ਕਾਲਜ ਦੇ ਅਧਿਆਪਨ ਅਤੇ ਗੈਰ ਅਧਿਆਪਨ ਅਮਲੇ ਨੇ ਇਸ ਰੌਚਿਕ ਮੈਚ ਦਾ ਆਨੰਦ ਮਾਣਿਆ।ਪ੍ਰੋ. ਰੁਪਿੰਦਰ ਸਿੰਘ ਨੇ ਸੈਂਚਰੀ ਬਣਾਈ ਤੇ ਉਹਨਾਂ ਨੂੰ ਮੈਨ ਆਫ਼ ਦਾ ਮੈਚ ਐਲਾਨਿਆ ਗਿਆ। ਸ਼੍ਰੀ ਜੋਗਿੰਦਰ ਕੁਮਾਰ ਨੇ ਤਿੰਨ ਵਿਕਟਾਂ ਲਈਆਂ ’ਤੇ ਉਹਨਾਂ ਨੂੰ ਸ੍ਰੇਸ਼ਟ ਗੇਂਦਬਾਜ਼ ਕਰਾਰ ਦਿੱਤਾ ਗਿਆ। ਪ੍ਰੋ. ਕੁਲਦੀਪ ਸਿੰਘ ਨੂੰ ਉੱਤਮ ਖਿਡਾਰੀ ਦਾ ਅਵਾਰਡ ਦਿੱਤਾ ਗਿਆ ।ਕਾਲਜ ਪ੍ਰਿੰਸੀਪਲ ਡਾ.ਰਾਜੀਵ ਕੁਮਾਰ ਸ਼ਰਮਾ ਨੇ ਸਰੀਰਕ ਸਿੱਖਿਆ ਵਿਭਾਗ ਦੇ ਮੁਖੀ ਪ੍ਰੋ.ਕੁਲਦੀਪ ਸਿੰਘ, ਪ੍ਰੋ. ਨਿਰਮਲ ਸਿੰਘ, ਪ੍ਰੋ. ਲਵਪ੍ਰੀਤ ਕੌਰ ਅਤੇ ਪ੍ਰੋ. ਅਜੇ ਵਾਲੀਆ ਦੇ ਇਸ ਪ੍ਰੋਗਰਾਮ ਨੂੰ ਸਫ਼ਲ ਬਣਾਉਣ ਵਿਚ ਕੀਤੇ ਉੱਦਮ ਦੀ ਸ਼ਲਾਘਾ ਕਰਦਿਆਂ ਉਹਨਾਂ ਨੂੰ ਵਧਾਈ ਦਿੱਤੀ।

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ

ਹੋਰ ਖ਼ਬਰਾਂ

ਬਠਿੰਡਾ ਥਰਮਲ ਕਲੋਨੀ ਦੇ ਪੈਸਕੋ ਮੁਲਾਜ਼ਮਾਂ ਦੇ ਧਰਨੇ ‘ਚ ਥਰਮਲ ਕਲੋਨੀ ਦੇ ਨਿਵਾਸੀਆਂ ਵੱਲੋਂ ਪਰਿਵਾਰਾਂ ਸਮੇਤ ਕੀਤੀ ਸਮੂਲੀਤ

ਮੁੱਖ ਮੰਤਰੀ ਸਿਹਤ ਬੀਮਾ ਯੋਜ਼ਨਾ ਦੀ ਸ਼ੁਰੂਆਤ 1 ਜਨਵਰੀ 2026 ਤੋਂ: ਡਿਪਟੀ ਕਮਿਸ਼ਨਰ

Leave a Reply

Your email address will not be published. Required fields are marked *