Bathinda News: ਥਰਮਲ ਕਲੋਨੀ ਬਠਿੰਡਾ ਦੇ ਆਊਟਸੋਰਸ ਮੁਲਾਜ਼ਮਾਂ ਵੱਲੋਂ ਆਪਣੀਆਂ ਵਿਭਾਗੀ ਮੰਗਾਂ ਨੂੰ ਲੈ ਕੇ ਚੱਲ ਰਹੇ ਲਗਾਤਾਰ ਧਰਨੇ ਦੇ ਅੱਜ ਸੱਤਵੇਂ ਦਿਨ ਦੋ ਘੰਟਿਆਂ ਦਾ ਟੋਲ ਡਾਊਨ ਜਾਰੀ ਰੱਖਿਆ ਗਿਆ। ਇਸਤੋਂ ਇਲਾਵਾ ਇਸ ਧਰਨੇ ਵਿੱਚ ਅੱਜ ਥਰਮਲ ਕਲੋਨੀ ਦੇ ਨਿਵਾਸੀਆਂ ਵੱਲੋਂ ਪਰਿਵਾਰਾਂ ਤੇ ਬੱਚਿਆਂ ਸਮੇਤ ਸਮੂਲੀਅਤ ਕੀਤੀ ਗਈ। ਧਰਨੇ ਨੂੰ ਸੰਬੋਧਨ ਕਰਦਿਆਂ ਹੋਇਆ ਆਗੂਆਂ ਰਾਮ ਰਤਨ ਲਾਲ,ਮਹਿੰਦਰ ਕੁਮਾਰ,ਮਨਦੀਪ ਸਿੰਘ, ਭੁੱਚੋ ਸਬ ਡਿਵੀਜ਼ਨ ਤੋਂ ਸੰਦੀਪ ਕੁਮਾਰ,ਨਥਾਣਾ ਸਬ ਡਿਵੀਜ਼ਨ ਤੋਂ ਗਗਨਦੀਪ ਸਿੰਘ ਅਤੇ ਗੁਰਜੀਤ ਸਿੰਘ,ਕਮਰਸ਼ੀਅਲ ਸਿਰਕੀ ਬਾਜ਼ਾਰ ਤੋਂ ਜਸਕਰਨ ਸਿੰਘ ਵੱਲੋਂ ਮੈਨੇਜਮੈਂਟ ਉੱਪਰ ਆਪਣੀਆਂ ਹੱਕੀ ਤੇ ਜਾਇਜ ਮੰਗਾਂ ਨਾਂ ਮੰਨਣ ਦਾ ਦੋਸ਼ ਲਗਾਉਂਦਿਆਂ ਕਿਹਾ ਕਿ ਸਰਕਾਰ ਵੀ 35 ਮੀਟਿੰਗਾਂ ਠੇਕਾ ਮੁਲਾਜਮ ਸੰਘਰਸ਼ ਮੋਰਚਾ ਨੂੰ ਦੇ ਕੇ ਮੁਕਰ ਚੁੱਕੀ ਹੈ। ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਵੱਡੀ ਲਾਮਬੰਦੀ ਕਰਕੇ ਸਾਂਝੇ ਸੰਘਰਸ਼ ਉਲੀਕਣ ਦਾ ਫੈਸਲਾ ਕੀਤਾ ਗਿਆ ਹੈ।
☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ
