ਦਿਵਿਆਂਗਾਂ ਨੂੰ ਟਰਾਈਸਾਈਕਲ, ਵ੍ਹੀਲਚੇਅਰ, ਕੰਨਾਂ ਸੁਣਨ ਵਾਲੀਆਂ ਮਸ਼ੀਨਾਂ, ਨਕਲੀ ਹੱਥ-ਪੈਰਾਂ ਦਾ ਮੁਫ਼ਤ ਵੰਡਿਆ ਜਾਵੇਗਾ
Bathinda News: Bathinda ਦੇ ਭੋਜ ਰਾਜ ਜੈਨ ਸਕੂਲ ਵਿੱਚ 26 ਦਿਸੰਬਰ ਤੋਂ 28 ਦਿਸੰਬਰ ਤੱਕ ਮੁਫ਼ਤ ਵਿਸ਼ਾਲ ਦਿਵਿਆਂਗ ਭਲਾਈ ਕੈਂਪ ਲਗਾਇਆ ਜਾ ਰਿਹਾ ਹੈ। ਕੈਂਪ ਦੇ ਆਯੋਜਕ ਸ਼ਾਂਤੀ ਲਾਲ ਬੋਹਰਾ ਨੇ ਦੱਸਿਆ ਕਿ ਇਹ ਕੈਂਪ ਭਗਵਾਨ ਮਹਾਵੀਰ ਵਿਕਲਾਂਗ ਸਹਾਇਤਾ ਸਮਿਤੀ ਜੈਪੁਰ ਅਤੇ ਪੰਜਾਬ-ਹਰਿਆਣਾ ਪ੍ਰਦੇਸ਼ਿਕ ਮਾਹੇਸ਼ਵਰੀ ਟਰੱਸਟ ਦੇ ਸਹਿਯੋਗ ਨਾਲ ਆਯੋਜਿਤ ਕੀਤਾ ਜਾ ਰਿਹਾ ਹੈ। ਇਸ ਕੈਂਪ ਵਿੱਚ ਲੋੜਵੰਦ ਦਿਵਿਆਂਗਾਂ ਨੂੰ ਟਰਾਈਸਾਈਕਲ, ਵ੍ਹੀਲਚੇਅਰ, ਨਕਲੀ ਹੱਥ-ਪੈਰ, ਪੋਲੀਓ ਪੀੜਤਾਂ ਨੂੰ ਕੈਲੀਪਰਜ਼, ਕੰਨ ਸੁਣਨ ਵਾਲੀਆਂ ਮਸ਼ੀਨਾਂ, ਛੜੀਆਂ, ਵਾਕਰ ਆਦਿ ਮੁਫ਼ਤ ਦਿੱਤੇ ਜਾਣਗੇ।
ਇਹ ਵੀ ਪੜ੍ਹੋ Guru Kashi University ਦੀ ਹਿਮਾਂਸ਼ੀ ਟੋਕਸ ਦੁਨੀਆਂ ਦੀ ਨੰਬਰ 1 ਜੂਡੋਕਾ ਬਣੀ
ਲੋੜਵੰਦ ਲੋਕ ਆਪਣਾ ਆਧਾਰ ਕਾਰਡ, ਸੰਪਰਕ ਨੰਬਰ ਅਤੇ ਐਮਸੀ ਜਾਂ ਸਰਪੰਚ ਤੋਂ ਪ੍ਰਮਾਣਿਤ ਲੋੜ ਸਬੰਧੀ ਸਾਧਾਰਨ ਅਰਜ਼ੀ ਪੱਤਰ ਸ਼ਾਂਤੀ ਲਾਲ ਬੋਹਰਾ (94172-39361), ਅਭਿਸ਼ੇਕ ਬੋਹਰਾ (78890-76856), ਜਗਦੀਸ਼ ਮੰਤਰੀ (94170-87651), ਸੋਹਨ ਮਾਹੇਸ਼ਵਰੀ (97797-38750), ਸੋਨੂ ਮਾਹੇਸ਼ਵਰੀ (98724-60007) ਦੇ ਨੰਬਰਾਂ ਤੇ ਭੇਜ ਸਕਦੇ ਹਨ। ਕੈਂਪ ਵਿੱਚ 15 ਡਾਕਟਰਾਂ ਦੀ ਟੀਮ ਸਹਿਯੋਗ ਕਰੇਗੀ। ਕੈਂਪ ਵਿੱਚ ਆਉਣ ਵਾਲੇ ਦਿਵਿਆਂਗਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਲਈ ਚਾਹ-ਪਾਣੀ ਅਤੇ ਭੋਜਨ ਆਦਿ ਦੀ ਵੀ ਵਿਵਸਥਾ ਕੀਤੀ ਜਾਵੇਗੀ।
☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।
