Ajit wala ਲੁੱਟਖੋਹ ਮਾਮਲੇ ਵਿੱਚ Moga Police ਨੂੰ ਮਿਲੀ ਵੱਡੀ ਸਫਲਤਾ; 4 ਗ੍ਰਿਫ਼ਤਾਰ

Moga News: ਜ਼ਿਲ੍ਹਾ ਮੋਗਾ ਪੁਲਿਸ ਵੱਲੋਂ ਕਾਨੂੰਨ ਵਿਵਸਥਾ ਨੂੰ ਮਜ਼ਬੂਤ ਬਣਾਉਣ ਅਤੇ ਅਪਰਾਧਕ ਗਤੀਵਿਧੀਆਂ ‘ਤੇ ਨੱਥ ਪਾਉਣ ਲਈ ਚਲਾਈ ਜਾ ਰਹੀ ਲਗਾਤਾਰ ਮੁਹਿੰਮ ਅਧੀਨ ਥਾਣਾ ਅਜੀਤਵਾਲ ਦੀ ਟੀਮ ਨੇ ਲੁੱਟਖੋਹ ਦੇ ਇੱਕ ਮਾਮਲੇ ਵਿੱਚ 4 ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਮਾਮਲੇ ਦੀ ਜਾਣਕਾਰੀ ਦਿੰਦਿਆਂ ਪੁਲਿਸ ਬੁਲਾਰੇ ਨੇ ਦੱਸਿਆ ਕਿ ਮਿਤੀ 08.12.2025 ਨੂੰ ਜਗਦੀਪ ਸ਼ਰਮਾ ਪੁੱਤਰ ਅਮਰਜੀਤ ਸ਼ਰਮਾ ਵਾਸੀ ਪੱਤੀ ਚੂਹੜਚੱਕ JIO ਪੈਟਰੋਲ ਪੰਪ (ਨੈਸ਼ਨਲ ਹਾਈਵੇ, ਚੂਹੜ ਚੱਕ) ‘ਤੇ ਮੈਨੇਜਰ ਵਜੋਂ ਡਿਊਟੀ ਕਰਦਾ ਹੈ। ਕਰੀਬ ਰਾਤ ਲਗਭਗ 9:30 ਵਜੇ ਉਹ ਜਦ ਡਿਊਟੀ ਸਮਾਪਤ ਕਰਕੇ ਆਪਣੇ ਮੋਟਰਸਾਇਕਲ ‘ਤੇ ਘਰ ਵਾਪਸ ਆ ਰਿਹਾ ਸੀ ਤਾਂ ਨਵੇਂ ਚੂਹੜ ਚੱਕ ਰੇਲਵੇ ਫਾਟਕ ਨੇੜੇ 5 ਅਣਪਛਾਤੇ ਨੌਜਵਾਨਾਂ ਨੇ ਉਸ ਨੂੰ ਘੇਰ ਲਿਆ ਅਤੇ ਉਸਦੀ ਕੁੱਟਮਾਰ ਕਰਦਿਆਂ ਸੈਮਸੰਗ M13 ਮੋਬਾਈਲ ਫੋਨ, ₹1000 ਨਗਦ ਅਤੇ ਉਸ ਦੀ ਮੋਟਰਸਾਈਕਲ ਕੀਤੀ ਖੋਹ ਲਈ ਸੀ।

ਇਹ ਵੀ ਪੜ੍ਹੋ  DAV College Bathinda ਦੀਆਂ ਹਾਕੀ ਖਿਡਾਰਣਾਂ ਦੀ ਟੀਮ ਬਣੀ ਚੈਂਪੀਅਨ

ਜਿਸਦੇ ਆਧਾਰ ਉਪਰ ਥਾਣਾ ਅਜੀਤਵਾਲ ਵਿੱਚ ਧਾਰਾਵਾਂ 110, 304, 1152), 126(2), 191, 190 BNS ਅਧੀਨ ਮਾਮਲਾ ਦਰਜ ਕੀਤਾ ਗਿਆ ਸੀ। ਇਸ ਮਾਮਲੇ ਵਿੱਚ ਤੁਰੰਤ ਜਾਂਚ ਅਤੇ ਕਾਰਵਾਈ ਦੌਰਾਨ ਅਜੀਤਵਾਲ ਪੁਲਿਸ ਨੇ ਜਸਪ੍ਰੀਤ ਸਿੰਘ @ ਜੱਸੀ, ਲਵਦੀਪ ਸਿੰਘ @ ਲੱਕੀ , ਮਨਪ੍ਰੀਤ ਸਿੰਘ @ ਲਵੀ ਅਤੇ ਜਸਨਪ੍ਰੀਤ ਸਿੰਘ @ ਜਸਨਾ ਵਾਸੀ ਸ਼ੇਖ ਦੌਲਤ ਨੂੰ ਗ੍ਰਿਫ਼ਤਾਰ ਕਰ ਲਿਆ ਜਦਕਿ ਪੰਜਵਾਂ ਦੋਸ਼ੀ ਸੁੱਖਵਿੰਦਰ ਸਿੰਘ @ ਜੱਸ ਦੀ ਗ੍ਰਿਫ਼ਤਾਰੀ ਜਲਦੀ ਕੀਤੀ ਜਾਵੇਗੀ। ਐਸ ਐਸ ਪੀ ਨੇ ਜ਼ਿਲੇ ਦੇ ਲੋਕਾਂ ਨੂੰ ਭਰੋਸਾ ਦਿਵਾਇਆ ਕਿ ਮੋਗਾ ਪੁਲਿਸ ਜਨਤਕ ਸੁਰੱਖਿਆ ਅਤੇ ਸ਼ਾਂਤੀ ਕਾਇਮ ਰੱਖਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਅਪਰਾਧਕ ਤੱਤਾਂ ਦੇ ਖ਼ਿਲਾਫ਼ ਤੁਰੰਤ ਅਤੇ ਸਖ਼ਤ ਕਾਰਵਾਈ ਜਾਰੀ ਰਹੇਗੀ।

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

ਹੋਰ ਖ਼ਬਰਾਂ

DAV College Bathinda ਦੀਆਂ ਹਾਕੀ ਖਿਡਾਰਣਾਂ ਦੀ ਟੀਮ ਬਣੀ ਚੈਂਪੀਅਨ

Guru Kashi University ਵੱਲੋਂ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਖੂਨਦਾਨ ਕੈਂਪ ਆਯੋਜਿਤ

Leave a Reply

Your email address will not be published. Required fields are marked *