Bathinda News:ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਆਯੋਜਿਤ ਦੋ ਰੋਜ਼ਾ ਹਾਕੀ ਟੂਰਨਾਮੈਂਟ ਡੀ.ਏ.ਵੀ. ਕਾਲਜ ਬਠਿੰਡਾ ਵਿਖੇ 6-7 ਦਸੰਬਰ,2025 ਨੂੰ ਕਰਵਾਇਆ ਗਿਆ। ਇਸ ਟੂਰਨਾਮੈਂਟ ਵਿੱਚ ਕੁੱਲ ਨੌਂ ਟੀਮਾਂ ਨੇ ਭਾਗ ਲਿਆ।ਡੀ.ਏ.ਵੀ. ਕਾਲਜ, ਬਠਿੰਡਾ ਦੀਆਂ ਹਾਕੀ ਖਿਡਾਰਣਾਂ ਨੇ ਇਸ ਟੂਰਨਾਮੈਂਟ ਵਿਚ ਸ਼ਾਨਦਾਰ ਖੇਡ ਦਾ ਮੁਜ਼ਾਹਰਾ ਕੀਤਾ ਅਤੇ ਬਿਨਾਂ ਕੋਈ ਮੈਚ ਹਾਰਿਆਂ ਲੀਗ ਦੇ ਆਖਰੀ ਮੈਚ ਵਿਚ ਅਮਰ ਸ਼ਹੀਦ ਬਾਬਾ ਅਜੀਤ ਸਿੰਘ ਬਾਬਾ ਜੁਝਾਰ ਸਿੰਘ ਮੈਮੋਰੀਅਲ ਕਾਲਜ ਬੇਲਾ, ਰੋਪੜ ਨਾਲ ਖੇਡ ਕੇ ਪਹਿਲੀ ਪੁਜੀਸ਼ਨ ਹਾਸਿਲ ਕੀਤੀ।ਇਸ ਟੂਰਨਾਮੈਂਟ ਲਈ ਹਾਕੀ ਕੋਚ ਮੈਡਮ ਮੀਨਾਕਸ਼ੀ ਨੂੰ ਪੰਜਾਬੀ ਯੂਨੀਵਰਸਿਟੀ ਓਬਜ਼ਵਰ ਬਣਾਇਆ ਗਿਆ। ਇਸ ਮੌਕੇ ਉਚੇਚੇ ਤੌਰ ‘ਤੇ ਪੁੱਜੀਆਂ ਕਾਲਜ ਦੀਆਂ ਸਾਬਕਾ ਹਾਕੀ ਖਿਡਾਰਨਾਂ ਬੇਅੰਤ ਕੌਰ ਅਤੇ ਕੁਲਵਿੰਦਰ ਕੌਰ ਉਰਫ਼ ਕਾਲੀ ਨੇ ਖਿਡਾਰੀਆਂ ਦੀ ਹੌਂਸਲਾ ਅਫ਼ਜਾਈ ਕੀਤੀ। ਇਸ ਮੌਕੇ ’ਤੇਸ਼੍ਰੀ ਰੁਪਿੰਦਰ ਸਿੰਘ ਰਿਟਾਇਰਡ ਡੀ.ਐਸ.ਓ. ਉਚੇਚੇ ਤੌਰ ’ਤੇ ਪਹੁੰਚੇ।ਕਾਲਜ ਦੇ ਪ੍ਰਿੰਸੀਪਲ ਡਾ. ਰਾਜੀਵ ਕੁਮਾਰ ਸ਼ਰਮਾ ਨੇ ਜੇਤੂ ਵਿਦਿਆਰਥੀਆਂ ਨੂੰ ਸ਼ਾਬਾਸ਼ੀ ਦਿੰਦਿਆਂ ਡੀ.ਏ.ਵੀ. ਕਾਲਜ ਬਠਿੰਡਾ ਦੀ ਲੜਕੀਆਂ ਦੀ ਟੀਮ ਦੇ ਕੋਚ ਸ੍ਰੀ ਰਾਜਵੰਤ ਸਿੰਘ ਅਤੇ ਲੜਕਿਆਂ ਦੀ ਟੀਮ ਦੇ ਕੋਚ ਸ੍ਰੀ ਅਵਤਾਰ ਸਿੰਘ ਦੁਆਰਾ ਵਿਦਿਆਰਥੀਆਂ ਦੇ ਸਹੀ ਮਾਰਗਦਰਸ਼ਨ ਲਈ ਧੰਨਵਾਦ ਕੀਤਾ।ਉਨ੍ਹਾਂ ਡੀ.ਏ.ਵੀ. ਕਾਲਜ ਬਠਿੰਡਾ ਦੇ ਸਰੀਰਿਕ ਸਿੱਖਿਆ ਵਿਭਾਗ ਦੇ ਮੁਖੀ ਪ੍ਰੋ.ਕੁਲਦੀਪ ਸਿੰਘ,ਪ੍ਰੋ.ਨਿਰਮਲ ਸਿੰਘ, ਪ੍ਰੋ.ਲਵਪ੍ਰੀਤ ਕੌਰ ਅਤੇ ਪ੍ਰੋ.ਅਜੇ ਵਾਲੀਆ ਦੇ ਯਤਨਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਕਬੱਡੀ ਕੋਚ ਪ੍ਰੋ.ਮਦਨ ਲਾਲ,ਕ੍ਰਿਕਟ ਕੋਚ ਸ਼੍ਰੀ ਰਾਜੀਵ ਕੁਮਾਰ ਮੋਹੰਤੀ ਅਤੇਹਾਕੀ ਕੋਚ ਰਣਧੀਰ ਸਿੰਘ ਦੀ ਨਿਰੰਤਰ ਮਿਹਨਤ ਜਾਰੀ ਰੱਖਣ ਲਈ ਧੰਨਵਾਦ ਕੀਤਾ।
☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।
