👉ਪੰਜਾਬ ਕ੍ਰਿਕਟ ਐਸੋਸਿਏਸ਼ਨ ਦੇ ਪ੍ਰਧਾਨ ਸ੍ਰੀ ਅਮਰਜੀਤ ਮਹਿਤਾ ਨੇ ਕੀਤੀ ਅਖੰਡ ਜੋਤ ਦੀ ਰਸਮ ਅਦਾ
Bathinda News:ਨਵ ਯੁਵਕ ਸੇਵਾ ਕਲੱਬ ਵੱਲੋਂ ਦੂਸਰਾ ਵਿਸ਼ਾਲ ਸ੍ਰੀ ਬਾਲਾ ਜੀ ਅਤੇ ਸ੍ਰੀ ਖਾਟੂ ਸ਼ਿਆਮ ਜੀ ਦਾ ਵਿਸ਼ਾਲ ਜਾਗਰਣ ਹੰਸ ਨਗਰ, ਗਲੀ ਨੰਬਰ 4 ਵਿਚ ਬੜੀ ਸ਼ਰਧਾ ਤੇ ਧੂਮਧਾਮ ਨਾਲ ਕਰਵਾਇਆ ਗਿਆ। ਇਸ ਮੌਕੇ ਪੰਜਾਬ ਕ੍ਰਿਕਟ ਐਸੋਸਿਏਸ਼ਨ ਦੇ ਪ੍ਰਧਾਨ ਸ੍ਰੀ ਅਮਰਜੀਤ ਮਹਿਤਾ ਨੇ ਸ੍ਰੀ ਸ਼ਿਆਮ ਜੀ ਨੂੰ ਛਪਨ ਭੋਗ ਲਗਾਉਣ ਤੋਂ ਬਾਅਦ ਅਖੰਡ ਜੋਤ ਦੀ ਰਸਮ ਅਦਾ ਕਰਕੇ ਸ੍ਰੀ ਬਾਲਾ ਜੀ ਅਤੇ ਸ੍ਰੀ ਸ਼ਿਆਮ ਪ੍ਰਭੂ ਜੀ ਤੋਂ ਆਸ਼ੀਰਵਾਦ ਪ੍ਰਾਪਤ ਕੀਤਾ।
ਇਹ ਵੀ ਪੜ੍ਹੋ Moga Police ਵੱਲੋਂ ਚੋਰੀ ਦੇ ਮੋਟਰਸਾਇਕਲਾਂ ਸਮੇਤ ਦੋਸ਼ੀ ਕਾਬੂ
ਇਸ ਮੌਕੇ ਸ੍ਰੀ ਅਮਰਜੀਤ ਮਹਿਤਾ ਨੇ ਨਵ ਯੁਵਕ ਸੇਵਾ ਕਲੱਬ ਦੀ ਖ਼ੂਬ ਪ੍ਰਸ਼ੰਸਾ ਕੀਤੀ। ਜਾਗਰਣ ਵਿਚ ਪਹੁੰਚੀਆਂ ਸੰਗਤਾਂ ਲਈ ਲਗਾਏ ਗਏ ਵਿਸ਼ਾਲ ਭੰਡਾਰੇ ਵਿੱਚ ਸ੍ਰੀ ਅਮਰਜੀਤ ਮਹਿਤਾ ਵੱਲੋਂ ਲੰਗਰ ਦੀ ਸੇਵਾ ਨਿਭਾਈ ਗਈ। ਇਸ ਮੌਕੇ ਸ਼੍ਰੀ ਮਹਿਤਾ ਨਾਲ ਕੌਂਸਲਰ ਸ਼੍ਰੀ ਜਗਪਾਲ ਸਿੰਘ ਗੋਰਾ ਸਿੱਧੂ, ਸ਼੍ਰੀ ਅਸ਼ਵਨੀ ਬੰਟੀ, ਸ਼੍ਰੀ ਮਨੀਸ਼ ਪਾਂਧੀ, ਸ਼੍ਰੀ ਵਾਰਿਸ ਆਹੂਜਾ ਵੀ ਮੌਜੂਦ ਸਨ। ਇਸ ਦੌਰਾਨ ਸਮਾਜ ਸੇਵੀ ਮੁਕੇਸ਼ ਕੁਮਾਰ, ਰਾਜ ਕੁਮਾਰ ਗੋਇਲ, ਨਵੀਨ ਕੁਮਾਰ, ਦੀਪਕ ਵਧਵਾ, ਪ੍ਰਗਟ ਸਿੰਘ, ਸੁਖਜੀਤ ਸਿੰਘ, ਡਾ ਗੁਰਮੇਲ ਸਿੰਘ ਨੇ ਪੀਸੀਏ ਪ੍ਰਧਾਨ ਸ਼੍ਰੀ ਅਮਰਜੀਤ ਮਹਿਤਾ ਦਾ ਸੁਆਗਤ ਕੀਤਾ।
☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।
