Moga News: ਡੀ.ਜੀ.ਪੀ ਪੰਜਾਬ ਵੱਲੋਂ ਮਾੜੇ ਅਨਸਰਾਂ ਖਿਲਾਫ ਚਲਾਈ ਮੁਹਿੰਮ ਤਹਿਤ ਸ੍ਰੀ ਅਜੈ ਗਾਂਧੀ SSP ਮੋਗਾ ਦੇ ਦਿਸ਼ਾ ਨਿਰਦੇਸ਼ ਹੇਠਾਂ ਦਲਬੀਰ ਸਿੰਘ DSP ਸਬ ਡਿਵੀਜ਼ਨ ਬਾਘਾਪੁਰਾਣਾ,ਦੀ ਸੁਪਰਵੀਜ਼ਨ ਹੇਠ ਅਤੇ ਐਸ.ਆਈ ਕਮਲਜੀਤ ਸਿੰਘ ਮੁੱਖ ਅਫਸਰ ਥਾਣਾ ਸਮਾਲਸਰ ਦੀ ਅਗਵਾਈ ਹੇਠ ਥਾਣਾ ਸਮਾਲਸਰ ਵੱਲੋ ਦੋਸ਼ੀ ਨੂੰ ਚੋਰੀ ਕੀਤੇ ਮੋਟਰਸਾਇਕਲਾਂ ਸਮੇਤ ਗ੍ਰਿਫਤਾਰ ਕੀਤਾ ਗਿਆ।ਮੋਗਾ ਪੁਲਿਸ ਨੂੰ ਉਸ ਸਮੇਂ ਵੱਡੀ ਸਫਲਤਾ ਮਿਲੀ ਜਦ ਸਬ ਡਵੀਜਨ ਬਾਘਾ ਪੁਰਾਣਾ ਅਧੀਨ ਆਉਂਦੇ ਥਾਣਾ ਸਮਾਲਸਰ ਵਿਖੇ ਮਿਤੀ 24.11.2025 ਨੂੰ ਸ:ਥ ਰਾਜੇਸ਼ ਕੁਮਾਰ 808/ਮੋਗਾ ਵੱਲੋ ਸਮੇਤ ਸਾਥੀ ਕਰਮਚਾਰੀਆਂ ਦੇ ਦੌਰਾਨੇ ਗਸ਼ਤ ਮੁਖਬਰ ਖਾਸ ਦੀ ਇਤਲਾਹ ਪਰ ਨਹਿਰ ਪਟੜੀ ਵੈਰੋਕੇ ਰੋਡ ਸਮਾਲਸਰ ਤੋਂ ਨਵਦੀਪ ਸਿੰਘ ਉਰਫ ਮਾਨ ਪੁੱਤਰ ਹਰਪ੍ਰੀਤ ਸਿੰਘ ਮਾਨ ਵਾਸੀ ਬਾਘਾਪੁਰਾਣਾ ਨੂੰ ਕਾਬੂ ਕੀਤਾ ਗਿਆ ਅਤੇ ਦੋਸ਼ੀ ਨਵਦੀਪ ਸਿੰਘ ਉਰਫ ਮਾਨ ਦੇ ਕਬਜ਼ਾ ਵਿੱਚੋਂ ਮੋਟਰਸਾਇਕਲ ਮਾਰਕਾ ਸਪਲੈਂਡਰ ਰੰਗ ਕਾਲਾ ਬਿਨਾਂ ਨੰਬਰੀ ਬ੍ਰਾਮਦ ਕੀਤਾ ਗਿਆ। ਜੋ ਕਿ ਦੋਸ਼ੀ ਮੋਟਰ ਸਾਈਕਲ ਚੋਰੀ ਕਰਕੇ ਅੱਗੇ ਵੇਚਣ ਦਾ ਆਦੀ ਸੀ ਅਤੇ ਉਕਤ ਦੋਸ਼ੀ ਚੋਰੀ ਕੀਤਾ ਮੋਟਸਾਇਕਲ ਅੱਗੇ ਵੇਚਣ ਲਈ ਖੜਾ ਸੀ।ਜਿਸ ਤੇ ਉਕਤ ਦੋਸ਼ੀ ਦੇ ਖਿਲਾਫ ਮੁਕੱਦਮਾ ਨੰਬਰ 164 ਮਿਤੀ 24.11.2025 ਅ/ਧ 303(2), 317(2) ਭਾਰਤੀ ਨਿਆਂ ਸੰਘਤਾ 2023 ਥਾਣਾ ਸਮਾਲਸਰ ਦਰਜ ਰਜਿਸਟਰ ਕੀਤਾ ਗਿਆ ਹੈ । ਦੌਰਾਨੇ ਤਫਤੀਸ਼ ਪਾਇਆ ਗਿਆ ਕਿ ਦੋਸ਼ੀ ਨਵਦੀਪ ਸਿੰਘ ਉਰਫ ਮਾਨ ਵਲੋਂ ਪਿੰਡ ਸਮਾਲਸਰ ਵਲੋਂ ਨਹਿਰ ਦੀ ਕੱਚੀ ਪਟੜੀ ਝਾੜੀਆਂ ਅਤੇ ਦਰੱਖਤਾਂ ਵਿੱਚ 02 ਮੋਟਰਸਾਇਕਲ ਲੁਕਾ ਛੁਪਾ ਕੇ ਰੱਖੇ ਗਏ ਹਨ, ਜੋ ਝਾੜੀਆਂ ਅਤੇ ਦਰੱਖਤਾਂ ਵਿੱਚ ਲੁਕਾ ਛੁਪਾ ਕੇ ਰੱਖੇ 02 ਮੋਟਰਸਾਇਕਲ ਮਿਤੀ:25.11.2025 ਨੂੰ ਸ:ਥ ਰਾਜੇਸ਼ ਕੁਮਾਰ 808/ਮੋਗਾ ਵੱਲੋ ਸਮੇਤ ਸਾਥੀ ਕਰਮਚਾਰੀਆਂ ਦੇ ਬ੍ਰਾਮਦ ਕੀਤੇ ਗਏ । ਮੁਕੱਦਮਾ ਤਫਤੀਸ਼ ਅਧੀਨ ਹੈ, ਤਫਤੀਸ਼ ਦੌਰਾਨ ਜੇਕਰ ਕੋਈ ਹੋਰ ਤੱਥ ਸਾਹਮਣੇ ਆਉਂਦਾ ਹੈ ਤਾਂ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।
☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।
