Bathinda News: ਬਠਿੰਡਾ ਸ਼ਹਿਰ ਦੇ ਨਾਮੀ ਵਕੀਲ ਜੈਦੀਪ ਨਈਅਰ ਦੀ ਮੰਗਲਵਾਰ ਨੂੰ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋਣ ਦੀ ਖ਼ਬਰ ਹੈ। ਕਰੀਬ 60 ਸਾਲਾਂ ਜੈਦੀਪ ਪਿਛਲੇ ਕਈ ਦਹਾਕਿਆਂ ਤੋਂ ਬਠਿੰਡਾ ਅਦਾਲਤ ਵਿਚ ਸਿਵਲ ਮਾਮਲਿਆਂ ਵਿਚ ਪ੍ਰੈਕਿਟਸ ਕਰਦੇ ਆ ਰਹੇ ਸਨ। ਉਹ ਪ੍ਰਸਿੱਧ ਵਕੀਲ ਸੱਤਿਆ ਮੂਰਤੀ ਨਈਅਰ ਦੇ ਪੁੱਤਰ ਸਨ ਅਤੇ ਹੁਣ ਉਨ੍ਹਾਂ ਦਾ ਪੁੱਤਰ ਆਰੀਅਨ ਨਈਅਰ ਵੀ ਬਠਿੰਡਾ ਅਦਾਲਤ ਵਿਚ ਪ੍ਰੈਕਿਟਸ ਕਰ ਰਿਹਾ ਹੈ।
ਇਹ ਵੀ ਪੜ੍ਹੋ ਨਸ਼ਿਆਂ ਖਿਲਾਫ ਸ੍ਰੀ ਮੁਕਤਸਰ ਸਾਹਿਬ ਪੁਲਿਸ ਦੀ ਵੱਡੀ ਕਾਰਵਾਈ,ਚਾਰੇ ਸਬ ਡਿਵੀਜ਼ਨਾਂ ‘ਚ ਇਕੋ ਸਮੇਂ ਚੱਲਿਆ ਵੱਡਾ CASO ਓਪਰੇਸ਼ਨ
ਆਪਣੇ ਸਾਥੀ ਦੀ ਬੇਵਕਤੀ ਮੌਤ ‘ਤੇ ਬਠਿੰਡਾ ਕਚਿਹਰੀਆਂ ਵਿਚ ਸੋਗ ਦੀ ਲਹਿਰ ਹੈ। ਦਸਿਆ ਜਾ ਰਿਹਾ ਕਿ ਬੀਤੀ ਸ਼ਾਮ ਐਡਵੋਕੇਟ ਜੈਦੀਪ ਨਈਅਰ ਗਣਪਤੀ ਇਨਕਲੇਵ ਕਲੌਨੀ ਵਿਚ ਰੱਖੇ ਸਮਾਗਮ ਦੌਰਾਨ ਭਾਸ਼ਣ ਦੇ ਰਹੇ ਸਨ। ਇਸ ਦੌਰਾਨ ਹੀ ਉਨ੍ਹਾਂ ਨੂੰ ਦਿਲ ਦਾ ਦੌਰਾ ਪਿਆ, ਜਿਸਤੋਂ ਬਾਅਦ ਬਠਿੰਡਾ ਦੇ 100 ਫੁੱਟੀ ਰੋਡ ‘ਤੇ ਸਥਿਤ ਇੱਕ ਨਾਮੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਸੀ, ਜਿੱਥੇ ਅੱਜ ਦੁਪਿਹਰ ਉਨ੍ਹਾਂ ਦੀ ਮੌਤ ਹੋ ਗਈ।
☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।
