Chandigarh News: son killed mother;ਅੱਜ ਸੋਮਵਾਰ ਨੂੰ ਦੀਵਾਲੀ ਦੀ ਸਵੇਰ ਚੰਡੀਗੜ੍ਹ ‘ਚ ਇੱਕ ਦੁਖਦ ਘਟਨਾ ਵਾਪਰ ਗਈ ਹੈ। ਕਥਿਤ ਤੌਰ ‘ਤੇ ਇੱਕ ਨੋਜਵਾਨ ਵੱਲੋਂ ਆਪਣੀ ਮਾਂ ਦਾ ਕਤਲ ਕਰਨ ਦੀ ਖਬਰ ਸਾਹਮਣੇ ਆਈ ਹੈ। ਘਟਨਾ ਦਾ ਪਤਾ ਲੱਗਦਿਆਂ ਹੀ ਮੌਕੇ ‘ਤੇ ਪੁੱਜੀ ਚੰਡੀਗੜ੍ਹ ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਮੁਲਜਮ ਨੌਜਵਾਨ ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਫ਼ਰਾਰ ਹੋ ਗਿਆ। ਮ੍ਰਿਤਕ ਔਰਤ ਦੀ ਪਹਿਚਾਣ ਸੁਸ਼ੀਲਾ ਨੇਗੀ (40 ਸਾਲ) ਵਾਸੀ ਸੈਕਟਰ 40 ਵਜੋਂ ਹੋਈ ਹੈ।
ਇਹ ਵੀ ਪੜ੍ਹੋ Captain Amarinder Singh ਦਾ ਨਜਦੀਕੀ ਸਾਥੀ ਸਾਬਕਾ Mayor ਮੁੜ Cong ‘ਚ ਹੋਇਆ ਸ਼ਾਮਲ
ਦਸਿਆ ਜਾ ਰਿਹਾ ਹੈ ਕਿ ਮੂਲ ਰੂਪ ਵਿੱਚ ਉੱਤਰਾਖੰਡ ਦੇ ਗੜ੍ਹਵਾਲ ਨਾਲ ਸਬੰਧਤ ਇਸ ਔਰਤ ਦਾ ਇਂੱਕ ਪੁੱਤਰ ਰਵੀ ਪੰਜਾਬ ਯੂਨੀਵਰਸਿਟੀ ਵਿੱਚ ਨੌਕਰੀ ਕਰਦਾ ਹੈ, ਜਿਸਦੇ ਉਪਰ ਕਤਲ ਦੇ ਦੋਸ਼ ਲੱਗੇ ਹਨ। ਮੁਲਜ਼ਮ ਰਵੀ ਨੇ ਚਾਕੂ ਦੇ ਵਾਰ ਕਰਕੇ ਆਪਣੀ ਮਾਂ ਨੂੰ ਮਾਰਿਆ ਹੈ। ਲੋਕਾਂ ਨੇ ਦੱਬੀ ਜੁਬਾਨ ਵਿਚ ਮੀਡੀਆ ਨੂੰ ਦਸਿਆ ਕਿ ਅਕਸਰ ਹੀ ਕਿਸੇ ਗੱਲ ਨੂੰ ਲੈ ਕੇ ਪਰਿਵਾਰ ਝਗੜਦਾ ਰਹਿੰੰਦਾ ਸੀ ਤੇ ਅੱਜ ਘਟਨਾ ਸਮੇਂ ਵੀ ਮਾਂ-ਪੁੱਤ ਵਿਚ ਲੜਾਈ ਹੋਈ ਸੀ। ਇਹ ਵੀ ਗੱਲ ਸਾਹਮਣੇ ਆਈ ਹੈ ਕਿ ਮੁਲਜ਼ਮ ਸ਼ਾਦੀਸੁ਼ਦਾ ਹੈ ਪ੍ਰੰਤੂ ਉਸਦੀ ਆਪਣੀ ਪਤਨੀ ਨਾਲ ਵੀ ਅਣਬਣ ਹੈ। ਫ਼ਿਲਹਾਲ ਪੁਲਿਸ ਵੱਲੋਂ ਮਾਮਲੇ ਦੀ ਡੂੰਘਾਈ ਨਾਲ ਪੜਤਾਲ ਕੀਤੀ ਜਾ ਰਹੀ ਹੈ।
☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।
