ਕੁਰਸੀ’ ਨੂੰ ਲੈ ਕੇ ਮੋੜ ਮੰਡੀ ‘ਚ MLA ਤੇ ਪ੍ਰਧਾਨ ਵਿਚ ਖੜਕੀ!

Maur Mandi News: ਜ਼ਿਲ੍ਹੇ ਦੇ ਚਰਚਿਤ ਵਿਧਾਨ ਸਭਾ ਹਲਕੇ ਵਿਚ ਸ਼ਾਮਲ ਹਲਕਾ ਮੋੜ ਮੰਡੀ ਵਿਖੇ ਅੱਜ ਗਣਤੰਤਰ ਦਿਵਸ ਮੌਕੇ ਹੰਗਾਮਾ ਹੋਣ ਦੀ ਖ਼ਬਰ ਹੈ। ਸੂਚਨਾ ਮੁਤਾਬਕ ‘ਕੁਰਸੀ’ ਉੱਪਰ ਬੈਠਣ ਨੂੰ ਲੈ ਕੇ ਹੋਈ ਤਕਰਾਰਬਾਜ਼ੀ ਦੌਰਾਨ ਗੱਲ ਹੱਥੋਂਪਾਈ ਤੱਕ ਪੁੱਜ ਗਈ। ਮੌਕੇ ‘ਤੇ ਪੁਲਿਸ ਸਿਵਲ ਤੇ ਪੁਲਿਸ ਅਧਿਕਾਰੀਆਂ ਵੱਲੋਂ ਮਾਮਲੇ ਨੂੰ ਸ਼ਾਂਤ ਕੀਤਾ। ਮਿਲੀ ਜਾਣਕਾਰੀ ਮੁਤਾਬਕ ਅੱਜ ਮੋੜ ਮੰਡੀ ‘ਚ ਗਣਤੰਤਰਾ ਦਿਵਸ ਪ੍ਰੋਗਰਾਮ ਰੱਖਿਆ ਹੋਇਆ ਸੀ। ਜਿੱਥੇ ਹਲਕਾ ਵਿਧਾਇਕ ਸੁਖਵੀਰ ਸਿੰਘ ਮਾਈਸਰਖਾਨਾ ਮੁੱਖ ਮਹਿਮਾਨ ਵਜੋਂ ਪੁੱਜੇ ਹੋਏ ਸਨ ਜਦਕਿ ਝੰਡਾ ਲਹਿਰਾਉਣ ਦੀ ਰਸਮ ਐਸਡੀਐਮ ਵੱਲੋਂ ਨਿਭਾਈ ਗਈ। ਇਸ ਸਮਾਗਮ ਵਿਚ ਨਗਰ ਕੋਂਸਲ ਦੇ ਪ੍ਰਧਾਨ ਕਰਨੈਲ ਸਿੰਘ ਵੀ ਮੌਕੇ ‘ਤੇ ਪੁੱਜੇ ਹੋਏ ਸਨ ਤੇ ਬਤੌਰ ਪ੍ਰਧਾਨ ਉਨ੍ਹਾਂ ਦੀ ਵੀ ਕੁਰਸੀ ਸਟੇਜ਼ ਉੱਪਰ ਲੱਗੀ ਹੋਈ ਸੀ। ਮੌਕੇ ‘ਤੇ ਹਾਜ਼ਰ ਵਿਅਕਤੀਆਂ ਮੁਤਾਬਕ ਸਟੇਜ਼ ‘ਤੇ ਲੱਗੀਆਂ ਕੁਰਸੀਆਂ ਉਪਰ ਬੈਠਣ ਵਾਲੇ ਵਿਅਕਤੀਆਂ ਦੇ ਨਾਵਾਂ ਦੀ ਚਿੱਟ ਵੀ ਲੱਗੀ ਹੋਈ ਸੀ।

ਇਹ ਵੀ ਪੜ੍ਹੋ  ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਨੇ ਫਿਰੋਜ਼ਪੁਰ ਵਿਖੇ ਗਣਤੰਤਰ ਦਿਵਸ ਮੌਕੇ ਲਹਿਰਾਇਆ ਕੌਮੀ ਝੰਡਾ

ਇਸ ਦੌਰਾਨ ਪ੍ਰਧਾਨ ਕਰਨੈਲ ਸਿੰਘ ਦੀ ਕੁਰਸੀ ਉੱਪਰ ਆਪ ਦਾ ਵਲੰਟੀਅਰ ਬੈਠਾ ਹੋਇਆ ਸੀ, ਜਿਸਨੂੰ ਉੱਠਣ ਲਈ ਕਿਹਾ ਗਿਆ ਪ੍ਰੰਤੂ ਨਹੀਂ ਉੱਠਿਆ ਤਾਂ ਪ੍ਰਧਾਨ ਆਪਣੇ ਪੁੱਤਰ ਨਾਲ ਹਲਕਾ ਵਿਧਾਇਕ ਦੀ ਕੁਰਸੀ ਦੇ ਨਾਲ ਬੈਠ ਗਿਆ। ਇਸ ਦੌਰਾਨ ਉਸ ਕੁਰਸੀ ਉੱਪਰ ਹੋਰ ਸਖ਼ਸੀਅਤ ਦੇ ਨਾਮ ਦੀ ਚਿੱਟ ਲੱਗੀ ਹੋਈ ਸੀ। ਜਿਸਨੇ ਪ੍ਰਧਾਨ ਤੇ ਉਸਦੇ ਪੁੱਤਰ ਨੂੰ ਉਠਣ ਲਈ ਕਿਹਾ। ਇਸ ਗੱਲ ਨੂੰ ਲੈ ਕੇ ਹੀ ਤਕਰਾਰਬਾਜ਼ੀ ਸ਼ੁਰੂ ਹੋ ਗਈ ਤੇ ਪ੍ਰਧਾਨ ਨੇ ਹਲਕਾ ਵਿਧਾਇਕ ਵੱਲੋਂ ਆਪਣੇ ਪੁੱਤਰ ਦੇ ਹੱਥ ਚੁੱਕਣ ਦੇ ਦੋਸ਼ ਲਗਾਏ। ਇਸਦੇ ਨਾਲ ਹੀ ਉਨ੍ਹਾਂ ਨਗਰ ਕੋਂਸਲ ਦੀ ਪ੍ਰਧਾਨਗੀ ਦੇਣ ਬਦਲੇ ਵਿਧਾਇਕ ਉੱਪਰ ਪੈਸੇ ਲੈਣ ਦੇ ਵੀ ਦੋਸ਼ ਲਗਾਏ। ਜਦਕਿ ਵਿਧਾਇਕ ਨੇ ਇੰਨ੍ਹਾਂ ਦੋਸ਼ਾਂ ਨੂੰ ਰੱਦ ਕਰਦਿਆਂ ਦਾਅਵਾ ਕੀਤਾ ਕਿ ਵਿਰੋਧੀਆਂ ਦੀ ਸ਼ਹਿ ‘ਤੇ ਜਾਣਬੁੱਝ ਕੇ ਗਣਤੰਤਰਾ ਦਿਵਸ ਮੌਕੇ ਖਲਲ ਪਾਉਣ ਦੀ ਕੋਸ਼ਿਸ਼ ਕੀਤੀ ਗਈ।

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

ਹੋਰ ਖ਼ਬਰਾਂ

ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਨੇ ਫਿਰੋਜ਼ਪੁਰ ਵਿਖੇ ਗਣਤੰਤਰ ਦਿਵਸ ਮੌਕੇ ਲਹਿਰਾਇਆ ਕੌਮੀ ਝੰਡਾ

Leave a Reply

Your email address will not be published. Required fields are marked *