Muktsar News:ਦਿਵਾਲੀ ਤਿਉਹਾਰ ਦੇ ਮੱਦੇਨਜ਼ਰ ਸ਼੍ਰੀ ਮੁਕਤਸਰ ਸਾਹਿਬ ਪੁਲਿਸ ਵੱਲੋਂ ਜਿਲ੍ਹਾ ਅੰਦਰ ਪੂਰੇ ਤੌਰ ‘ਤੇ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ। ਐਸਐਸਪੀ ਡਾ. ਅਖਿਲ ਚੌਧਰੀ ਦੀਆਂ ਹਦਾਇਤਾਂ ਤਹਿਤ ਜਿਲ੍ਹਾ ਅੰਦਰ ਤਿਉਹਾਰਾਂ ਦੇ ਦੌਰਾਨ ਕਾਨੂੰਨ-ਵਿਵਸਥਾ ਬਣਾਈ ਰੱਖਣ, ਭੀੜ-ਭਾੜ ਵਾਲੇ ਇਲਾਕਿਆਂ ਵਿੱਚ ਸ਼ੱਕੀ ਗਤੀਵਿਧੀਆਂ ਤੇ ਨਿਗਰਾਨੀ ਕਰਨ ਅਤੇ ਜਨਤਾ ਨੂੰ ਸੁਰੱਖਿਆ ਦੀ ਭਾਵਨਾ ਪ੍ਰਦਾਨ ਕਰਨ ਲਈ ਵਿਸ਼ੇਸ਼ ਤਿਆਰੀਆਂ ਕੀਤੀਆਂ ਗਈਆਂ ਹਨ।
ਐਸਐਸਪੀ ਵੱਲੋਂ ਜਿਲ੍ਹਾ ਪੱਧਰ ‘ਤੇ ਉੱਚ ਪੱਧਰੀ ਮੀਟਿੰਗਾਂ – ਐਸਐਸਪੀ ਡਾ. ਅਖਿਲ ਚੌਧਰੀ ਵੱਲੋਂ ਜਿਲ੍ਹੇ ਦੇ ਸਮੂਹ ਗਜ਼ਟਿਡ ਅਫਸਰਾਂ (GOs) ਅਤੇ ਸਾਰੇ ਥਾਣਾ ਪ੍ਰਮੁਖਾਂ (SHOs) ਨਾਲ ਵਿਸਥਾਰਿਕ ਮੀਟਿੰਗ ਕੀਤੀ ਗਈ, ਜਿਸ ਵਿੱਚ ਹਰੇਕ ਸਬ ਡਿਵੀਜ਼ਨ ਦੇ ਅੰਦਰ ਵਿਸ਼ੇਸ਼ ਸੁਰੱਖਿਆ ਯੋਜਨਾ ਤੈਅ ਕੀਤੀ ਗਈ।ਇਸ ਮੀਟਿੰਗ ਦੌਰਾਨ ਉਨ੍ਹਾਂ ਨੇ ਜ਼ੋਰ ਦਿੱਤਾ ਕਿ ਤਿਉਹਾਰਾਂ ਦੇ ਸਮੇਂ ਪੁਲਿਸ ਦੇ ਸਾਰੇ ਵਿਭਾਗ — ਕਾਨੂੰਨ-ਵਿਵਸਥਾ, ਟਰੈਫਿਕ, ਸੁਰੱਖਿਆ, ਇੰਟੈਲੀਜੈਂਸ, ਸਾਇਬਰ ਸੈੱਲ ਆਦਿ — ਪੂਰੀ ਤਿਆਰੀ ਨਾਲ ਡਿਊਟੀ ‘ਤੇ ਰਹਿਣ।ਹਰ ਥਾਣੇ ਦੇ ਮੁਖੀ ਨੂੰ ਆਪਣੀ ਬੀਟ ਖੇਤਰ ਦੀ ਵਿਸ਼ੇਸ਼ ਯੋਜਨਾ ਬਣਾਉਣ, ਨਾਈਟ ਡੋਮੀਨੇਸ਼ਨ ਕਰਾਉਣ ਅਤੇ ਜਨਤਾ ਨਾਲ ਸਿੱਧੀ ਗੱਲਬਾਤ ਰਾਹੀਂ ਸ਼ਾਂਤੀ ਤੇ ਭਰੋਸਾ ਬਣਾਈ ਰੱਖਣ ਦੇ ਨਿਰਦੇਸ਼ ਦਿੱਤੇ ਗਏ।ਐਸਐਸਪੀ ਨੇ ਇਹ ਵੀ ਕਿਹਾ ਕਿ ਕਿਸੇ ਵੀ ਤਰ੍ਹਾਂ ਦੀ ਲਾਪਰਵਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ।
ਇਹ ਵੀ ਪੜ੍ਹੋ ਬਠਿੰਡਾ ‘ਚ ਪੁੱਛਾਂ ਦੇਣ ਵਾਲਾ 50 ਤੋਂ ਵੱਧ ਔਰਤਾਂ ਕੋਲੋਂ ਕਿਲੋਂ ਦੇ ਕਰੀਬ ਸੋਨਾ ਤੇ ਚਾਂਦੀ ਲੈ ਕੇ ਹੋਇਆ ਗੁਪਤਵਾਸ
ਫਲੈਗ ਮਾਰਚ-ਪਿਛਲੇ ਇੱਕ ਹਫਤੇ ਤੋਂ ਜਿਲ੍ਹਾ ਅੰਦਰ ਪੁਲਿਸ ਵੱਲੋਂ ਵੱਖ-ਵੱਖ ਸਬ ਡਿਵੀਜ਼ਨਾਂ ਦੇ ਅੰਦਰ ਫਲੈਗ ਮਾਰਚ ਕੱਢੇ ਜਾ ਰਹੇ ਹਨ।ਇਹ ਮਾਰਚ ਮੁੱਖ ਬਾਜ਼ਾਰਾਂ, ਮੰਦਰਾਂ, ਗੁਰਦੁਆਰਿਆਂ, ਮਾਲ ਰੋਡਾਂ ਅਤੇ ਰਹਾਇਸ਼ੀ ਇਲਾਕਿਆਂ ਵਿੱਚ ਕਰਵਾਏ ਜਾ ਰਹੇ ਹਨ।ਫਲੈਗ ਮਾਰਚ ਦਾ ਮਕਸਦ ਲੋਕਾਂ ਵਿੱਚ ਸ਼ਾਂਤੀ ਤੇ ਸੁਰੱਖਿਆ ਦੀ ਭਾਵਨਾ ਬਣਾਈ ਰੱਖਣਾ ਹੈ ਤਾਂ ਜੋ ਜਨਤਾ ਤਿਉਹਾਰਾਂ ਨੂੰ ਨਿਡਰ ਹੋ ਕੇ ਮਨਾਉਣ।
ਹੋਟਲਾਂ, ਢਾਬਿਆਂ, ਸਰਾਏ ਅਤੇ ਸ਼ੱਕੀ ਥਾਵਾਂ ‘ਤੇ ਚੈਕਿੰਗ ਜਾਰੀ-ਜਿਲ੍ਹੇ ਦੀਆਂ ਸਾਰੀਆਂ ਪੁਲਿਸ ਟੀਮਾਂ ਵੱਲੋਂ ਹੋਟਲਾਂ, ਢਾਬਿਆਂ, ਗੈਸਟ ਹਾਊਸਾਂ ਅਤੇ ਸਰਾਵਾਂ ਵਿੱਚ ਸ਼ੱਕੀ ਵਿਅਕਤੀਆਂ ਦੀ ਜਾਂਚ ਕੀਤੀ ਜਾ ਰਹੀ ਹੈ।ਇਸ ਦੌਰਾਨ ਸ਼ੱਕੀ ਵਿਅਕਤੀਆਂ ਦੇ ਆਈਡੀ ਕਾਰਡ, ਬੁਕਿੰਗ ਰਜਿਸਟਰ ਦੀ ਜਾਂਚ ਕੀਤੀ ਗਈ।ਪੁਲਿਸ ਨੇ ਸਪਸ਼ਟ ਨਿਰਦੇਸ਼ ਦਿੱਤੇ ਹਨ ਕਿ ਕਿਸੇ ਵੀ ਨਵੇਂ ਆਏ ਵਿਅਕਤੀ ਦੀ ਪਛਾਣ ਪੱਕੀ ਕੀਤੇ ਬਿਨਾਂ ਕਿਸੇ ਵੀ ਥਾਂ ‘ਤੇ ਰਹਿਣ ਦੀ ਆਗਿਆ ਨਾ ਦਿੱਤੀ ਜਾਵੇ।ਪੁਲਿਸ ਨੇ ਹੋਟਲ ਮਾਲਕਾਂ ਨੂੰ ਇਹ ਵੀ ਨਿਰਦੇਸ਼ ਦਿੱਤੇ ਕਿ ਉਹਨਾਂ ਨੂੰ ਸ਼ੱਕੀ ਵਿਅਕਤੀਆਂ ਦੀ ਜਾਣਕਾਰੀ ਤੁਰੰਤ ਨਜ਼ਦੀਕੀ ਥਾਣੇ ਨੂੰ ਦੇਣੀ ਚਾਹੀਦੀ ਹੈ।ਸਰਹੱਦਾਂ ‘ਤੇ ਸਖ਼ਤ ਨਕਾਬੰਦੀ ਅਤੇ ਨਾਕੇ-ਸ਼੍ਰੀ ਮੁਕਤਸਰ ਸਾਹਿਬ ਜਿਲ੍ਹਾ ਦੀਆਂ ਦੂਜੇ ਸੂਬਿਆਂ ਨਾਲ ਲੱਗਦੀਆਂ ਸਰਹੱਦਾਂ ‘ਤੇ ਵਿਸ਼ੇਸ਼ ਤੌਰ ‘ਤੇ ਨਾਕੇ ਲਗਾਏ ਗਏ ਹਨ।ਇਹ ਨਾਕੇ ਸਵੇਰ ਤੋਂ ਰਾਤ ਤੱਕ ਲਗਾਤਾਰ ਐਕਟਿਵ ਰਹਿੰਦੇ ਹਨ ਜਿੱਥੇ ਪੁਲਿਸ ਅਫਸਰਾਂ ਵੱਲੋਂ ਵਾਹਨਾਂ ਦੀ ਚੈਕਿੰਗ ਕੀਤੀ ਜਾਂਦੀ ਹੈ।PAIS ਐਪ ਦੀ ਵਰਤੋਂ ਨਾਲ ਸ਼ੱਕੀ ਵਿਅਕਤੀਆਂ ਦੀ ਪਹਿਚਾਣ ਕੀਤੀ ਜਾ ਰਹੀ ਹੈ ਜਦਕਿ VAHAN ਐਪ ਦੀ ਮਦਦ ਨਾਲ ਸ਼ੱਕੀ ਵਾਹਨਾਂ ਦੀ ਡੀਟੇਲ ਚੈੱਕ ਕੀਤੀ ਜਾ ਰਹੀ ਹੈ।ਜਿਲ੍ਹਾ ਪੁਲਿਸ ਵੱਲੋਂ ਇਹ ਯਕੀਨੀ ਬਣਾਇਆ ਜਾ ਰਿਹਾ ਹੈ ਕਿ ਕੋਈ ਵੀ ਕ੍ਰਿਮੀਨਲ ਐਲੀਮੈਂਟ ਜਾ ਕੋਈ ਨਸ਼ਾ ਤਸਕਰ ਤਿਉਹਾਰਾਂ ਦੇ ਦੌਰਾਨ ਜਿਲ੍ਹੇ ਵਿੱਚ ਦਾਖਲ ਨਾ ਹੋਵੇ।ਇਸ ਦੇ ਨਾਲ ਹੀ ਨਕਾਬੰਦੀ ਦੌਰਾਨ ਡਰਾਈਵਰਾਂ ਨੂੰ ਸੁਰੱਖਿਆ ਦੇ ਨਿਯਮਾਂ ਬਾਰੇ ਜਾਗਰੂਕ ਕੀਤਾ ਜਾ ਰਿਹਾ ਹੈ ਅਤੇ ਗੈਰਕਾਨੂੰਨੀ ਸਮਾਨ ਦੀ ਜਾਂਚ ਲਈ ਮੋਬਾਇਲ ਟੀਮਾਂ ਵੀ ਤਾਇਨਾਤ ਹਨ।
ਇਹ ਵੀ ਪੜ੍ਹੋ ਦੀਵਾਲੀ ਤੋਂ ਪਹਿਲਾਂ ਵਿਜੀਲੈਂਸ ਦੀਆਂ ਟੀਮਾਂ ਮੰਡੀਆਂ ‘ਚ, ਦੌਰਾ ਕਰਕੇ ਖਰੀਦ, ਲਿਫਟਿੰਗ ਤੇ ਅਦਾਇਗੀ ਦਾ ਲਿਆ ਜਾਇਜ਼ਾ
ਰਾਤ ਸਮੇਂ ਨਾਈਟ ਡੋਮੀਨੇਸ਼ਨ ਤੇ ਸਰਚ ਆਪਰੇਸ਼ਨ-ਰਾਤ ਸਮੇਂ ਪੁਲਿਸ ਵੱਲੋਂ ਵਿਆਪਕ ਪੱਧਰ ‘ਤੇ ਨਾਈਟ ਡੋਮੀਨੇਸ਼ਨ ਕਰਵਾਏ ਜਾ ਰਹੇ ਹਨ।ਇਸ ਦੌਰਾਨ ਸ਼ੱਕੀ ਥਾਵਾਂ ‘ਤੇ ਸਰਚ ਆਪਰੇਸ਼ਨ ਕੀਤੇ ਜਾ ਰਹੇ ਹਨ ਜਿੱਥੇ ਵਿਅਕਤੀਆਂ ਦੀ ਪਛਾਣ ਕਰਕੇ ਉਹਨਾਂ ਦੀ ਪੁੱਛਗਿੱਛ ਕੀਤੀ ਜਾ ਰਹੀ ਹੈ।ਰਾਤੀ ਪੈਟਰੋਲਿੰਗ ਟੀਮਾਂ ਵੱਲੋਂ ਖਾਲੀ ਪਏ ਪਲਾਟਾਂ, ਸੁੰਨੀਆਂ ਬਿਲਡਿੰਗਾਂ ਤੇ ਬੰਦ ਦੁਕਾਨਾਂ ਦੇ ਆਲੇ-ਦੁਆਲੇ ਖਾਸ ਨਿਗਰਾਨੀ ਕੀਤੀ ਜਾ ਰਹੀ ਹੈ।ਜਿਨ੍ਹਾਂ ਵਿਅਕਤੀਆਂ ਬਾਰੇ ਸ਼ੱਕ ਪੈਦਾ ਹੁੰਦਾ ਹੈ, ਉਨ੍ਹਾਂ ਨੂੰ ਪੁਲਿਸ ਸਟੇਸ਼ਨ ‘ਤੇ ਬੁਲਾ ਕੇ ਪੂਰੀ ਡਿਟੇਲ ਪੁੱਛਗਿੱਛ ਉਪਰੰਤ ਹੀ ਛੱਡਿਆ ਜਾਂਦਾ ਹੈ।
ਬਸ ਸਟੈਂਡ, ਰੇਲਵੇ ਸਟੇਸ਼ਨ ਅਤੇ ਜਨਤਕ ਥਾਵਾਂ ‘ਤੇ ਚੌਕਸੀ-ਜਿਲ੍ਹਾ ਪੁਲਿਸ ਵੱਲੋਂ ਬਸ ਸਟੈਂਡਾਂ, ਰੇਲਵੇ ਸਟੇਸ਼ਨਾਂ ਤੇ ਹੋਰ ਜਨਤਕ ਥਾਵਾਂ ‘ਤੇ ਵਿਸ਼ੇਸ਼ ਚੈਕਿੰਗ ਕੀਤੀ ਜਾ ਰਹੀ ਹੈ।ਡੌਗ ਸਕੁਆਡ ਟੀਮ ਨੂੰ ਵੀ ਨਾਲ ਜੋੜਿਆ ਗਿਆ ਹੈ ਜੋ ਸ਼ੱਕੀ ਬੈਗਾਂ ਜਾਂ ਸਮਾਨ ਦੀ ਸੁਘੰਧ ਰਾਹੀਂ ਜਾਂਚ ਕਰ ਰਹੀ ਹੈ।ਯਾਤਰੀਆਂ ਨਾਲ ਪੁੱਛਗਿੱਛ ਕਰਕੇ ਉਹਨਾਂ ਦੇ ਆਉਣ-ਜਾਣ ਬਾਰੇ ਜਾਣਕਾਰੀ ਇਕੱਤਰ ਕੀਤੀ ਜਾ ਰਹੀ ਹੈ।ਰੇਲਵੇ ਸਟੇਸ਼ਨਾਂ ‘ਤੇ ਲੰਮੇ ਸਮੇਂ ਤੋਂ ਖੜੇ ਵਾਹਨਾਂ ਦੀ ਵੀ ਜਾਂਚ ਕੀਤੀ ਜਾ ਰਹੀ ਹੈ ਤਾਂ ਜੋ ਕਿਸੇ ਤਰ੍ਹਾਂ ਦੀ ਸ਼ੱਕੀ ਗਤੀਵਿਧੀ ਨੂੰ ਤੁਰੰਤ ਪਕੜਿਆ ਜਾ ਸਕੇ।ਇਸਦੇ ਨਾਲ ਹੀ, ਪੁਲਿਸ ਨੇ ਯਾਤਰੀਆਂ ਨੂੰ ਵੀ ਸੁਰੱਖਿਆ ਸੰਬੰਧੀ ਸਲਾਹਾਂ ਦਿੱਤੀਆਂ ਹਨ ਕਿ ਉਹ ਕਿਸੇ ਵੀ ਸ਼ੱਕੀ ਚੀਜ਼ ਬਾਰੇ ਤੁਰੰਤ 112 ਹੈਲਪਲਾਈਨ ‘ਤੇ ਸੂਚਨਾ ਦੇਣ।
ਟਰੈਫਿਕ ਪ੍ਰਬੰਧ ਲਈ ਵਿਸ਼ੇਸ਼ ਹਦਾਇਤਾਂ-ਐਸਐਸਪੀ ਵੱਲੋਂ ਟਰੈਫਿਕ ਇੰਚਾਰਜ ਅਤੇ ਸਾਰੇ ਸਟਾਫ ਨੂੰ ਵਿਸ਼ੇਸ਼ ਹੁਕਮ ਜਾਰੀ ਕੀਤੇ ਗਏ ਹਨ ਕਿ ਤਿਉਹਾਰਾਂ ਦੇ ਸਮੇਂ ਟਰੈਫਿਕ ਵਿਵਸਥਾ ਸੁਚਾਰੂ ਤਰੀਕੇ ਨਾਲ ਚੱਲੇ।ਜਿੱਥੇ ਵੀ ਭੀੜ ਹੋਵੇ ਉਥੇ ਟਰੈਫਿਕ ਮੁਲਾਜ਼ਮ ਪੂਰੀ ਚੌਕਸੀ ਨਾਲ ਆਪਣੀ ਡਿਊਟੀ ਨਿਭਾਉਣ।ਕੋਈ ਵੀ ਵਾਹਨ ਗਲਤ ਥਾਂ ‘ਤੇ ਪਾਰਕ ਨਾ ਕੀਤਾ ਜਾਵੇ ਅਤੇ ਜੇ ਕੋਈ ਕਰੇ ਤਾਂ ਉਸ ‘ਤੇ ਤੁਰੰਤ ਕਾਰਵਾਈ ਹੋਵੇ।ਟਰੈਫਿਕ ਪੁਲਿਸ ਵੱਲੋਂ ਲੋਕਾਂ ਨੂੰ ਸੁਰੱਖਿਆ ਤੇ ਸਹੀ ਪਾਰਕਿੰਗ ਬਾਰੇ ਜਾਣਕਾਰੀ ਦਿੱਤੀ ਜਾ ਰਹੀ ਹੈ।
ਇਹ ਵੀ ਪੜ੍ਹੋ ਫ਼ਿਰੋਜ਼ਪੁਰ ਦੇ ਪਿੰਡ ਕੜਮਾਂ ‘ਚ ਹੋਏ ਧਮਾਕੇ, ਮਕਾਨ ਦੀ ਛੱਤ ਉੱਡੀ ਤੇ ਪਤੀ-ਪਤਨੀ ਹੋਏ ਜਖ਼ਮੀ
ਪੀਸੀਆਰ ਮੋਟਰਸਾਈਕਲ ਤੇ ਮੋਬਾਇਲ ਪੈਟਰੋਲਿੰਗ ਜਾਰੀ-ਤਿਉਹਾਰਾਂ ਦੇ ਸਮੇਂ ਸ਼ਹਿਰੀ ਤੇ ਪਿੰਡ ਪੱਧਰ ‘ਤੇ ਪੀਸੀਆਰ ਮੋਟਰਸਾਈਕਲਾਂ ਵੱਲੋਂ ਲਗਾਤਾਰ ਗਸ਼ਤ ਕੀਤੀ ਜਾ ਰਹੀ ਹੈ।ਇਹ ਮੋਟਰਸਾਈਕਲ ਟੀਮਾਂ ਹਮੇਸ਼ਾਂ ਮੌਕੇ ‘ਤੇ ਤੁਰੰਤ ਪਹੁੰਚਣ ਸਮਰੱਥ ਹਨ।ਜਿੱਥੇ ਵੀ ਕੋਈ ਸ਼ੱਕੀ ਵਿਅਕਤੀ ਜਾਂ ਗਤੀਵਿਧੀ ਨਜ਼ਰ ਆਉਂਦੀ ਹੈ, ਉਥੇ ਤੁਰੰਤ ਕਾਰਵਾਈ ਕੀਤੀ ਜਾ ਰਹੀ ਹੈ।ਇਹ ਟੀਮਾਂ ਲੋਕਾਂ ਨੂੰ ਤਿਉਹਾਰਾਂ ਦੇ ਦੌਰਾਨ ਸੁਰੱਖਿਆ ਸੰਬੰਧੀ ਪੂਰੀ ਚੌਕਸੀ ਰੱਖ ਰਹੀਆਂ ਹਨ।।
ਐਸਐਸਪੀ ਡਾ. ਅਖਿਲ ਚੌਧਰੀ (IPS) ਨੇ ਜਿਲ੍ਹਾ ਵਾਸੀਆਂ ਨੂੰ ਸੰਦੇਸ਼ ਦਿੱਤਾ ਕਿ: “ਤਿਉਹਾਰਾਂ ਦੇ ਮੱਦੇਨਜ਼ਰ ਜਿਲ੍ਹਾ ਪੁਲਿਸ ਵੱਲੋਂ ਪੂਰੇ ਤੌਰ ‘ਤੇ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ।ਜਨਤਾ ਨੂੰ ਕਿਸੇ ਵੀ ਤਰ੍ਹਾਂ ਦੀ ਘਬਰਾਉਣ ਦੀ ਲੋੜ ਨਹੀਂ ਹੈ।ਸਾਰੇ ਨਾਗਰਿਕ ਤਿਉਹਾਰਾਂ ਨੂੰ ਸ਼ਾਂਤੀ, ਪ੍ਰੇਮ ਅਤੇ ਭਾਈਚਾਰੇ ਦੇ ਮਾਹੌਲ ਵਿੱਚ ਮਨਾਉਣ।ਜੇ ਕਿਸੇ ਨੂੰ ਕੋਈ ਵੀ ਸ਼ੱਕੀ ਗਤੀਵਿਧੀ ਨਜ਼ਰ ਆਏ ਤਾਂ ਤੁਰੰਤ 112 ਜਾ 8054942100 ਹੈਲਪਲਾਈਨ ਜਾਂ ਨਜ਼ਦੀਕੀ ਪੁਲਿਸ ਸਟੇਸ਼ਨ ‘ਤੇ ਸੂਚਿਤ ਕਰੋ।ਪੁਲਿਸ ਹਮੇਸ਼ਾਂ ਜਨਤਾ ਦੀ ਸੇਵਾ ਲਈ ਤਤਪਰ ਹੈ।”ਉਨ੍ਹਾਂ ਨੇ ਇਹ ਵੀ ਕਿਹਾ ਕਿ “ਸੁਰੱਖਿਆ ਸਿਰਫ ਪੁਲਿਸ ਦੀ ਜ਼ਿੰਮੇਵਾਰੀ ਨਹੀਂ, ਸਗੋਂ ਸਾਡੇ ਸਾਰੇ ਦੀ ਸਾਂਝੀ ਜ਼ਿੰਮੇਵਾਰੀ ਹੈ। ਜਦੋਂ ਜਨਤਾ ਤੇ ਪੁਲਿਸ ਮਿਲ ਕੇ ਕੰਮ ਕਰਦੀ ਹੈ ਤਾਂ ਕੋਈ ਵੀ ਤਾਕਤ ਸ਼ਾਂਤੀ ਤੇ ਕਾਨੂੰਨ-ਵਿਵਸਥਾ ਨੂੰ ਖ਼ਤਰਾ ਨਹੀਂ ਪਹੁੰਚਾ ਸਕਦੀ।”
☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।
