ਬਠਿੰਡਾ ‘ਚ ਪੁੱਛਾਂ ਦੇਣ ਵਾਲਾ 50 ਤੋਂ ਵੱਧ ਔਰਤਾਂ ਕੋਲੋਂ ਕਿਲੋਂ ਦੇ ਕਰੀਬ ਸੋਨਾ ਤੇ ਚਾਂਦੀ ਲੈ ਕੇ ਹੋਇਆ ਗੁਪਤਵਾਸ

Bathinda News:ਬਠਿੰਡਾ ਦੇ ਵਿਚ ਇੱਕ ਅਨੌਖੀ ਘਟਨਾ ਵਾਪਰੀ ਹੈ, ਜਿੱਥੇ ਇੱਕ ਨੌਜਵਾਨ ਬਾਬਾ ਸ਼ਹਿਰ ਦੀਆਂ ਪੌਣੀ ਦਰਜ਼ਨ ਦੇ ਕਰੀਬ ਔਰਤਾਂ ਨੂੰ ਵਰਗਲਾ ਕੇ ਉਨ੍ਹਾਂ ਦਾ ਲੱਖਾਂ ਰੁਪਇਆ ਦਾ ਸੋਨਾ ਲੈ ਕੇ ਫ਼ੁਰਰ ਹੋ ਗਿਆ। ਪੁੱਛਾਂ ਦੇਣ ਦਾ ਢੌਂਗ ਰਚਣ ਵਾਲੇ ਇਸ ਨੌਜਵਾਨ ਬਾਬੇ ਦੇ ਬਹਿਕਾਵੇ ਵਿਚ ਇਹ ਬੀਬੀਆਂ ਇੰਨ੍ਹਾਂ ਜਿਆਦਾ ਆ ਗਈਆਂ ਕਿ ਸ਼ੁੱਧ ਕਰਨ ਦੇ ਨਾਂ ਹੇਠ ਆਪਣਾ ਸੋਨਾ ਦੇਣ ਤੋਂ ਪਹਿਲਾਂ ਘਰਵਾਲਿਆ ਨੂੰ ਵੀ ਨਹੀਂ ਦਸਿਆ ਪ੍ਰੰਤੂ ਜਦ ਬਾਬਾ ਪੱਤਰੇ ਵਾਚ ਗਿਆ ਤਾਂ ਗੱਲ ਇਹ ਬਾਹਰ ਨਿਕਲੀ।

ਇਹ ਵੀ ਪੜ੍ਹੋ ਦੀਵਾਲੀ ਤੋਂ ਪਹਿਲਾਂ ਵਿਜੀਲੈਂਸ ਦੀਆਂ ਟੀਮਾਂ ਮੰਡੀਆਂ ‘ਚ, ਦੌਰਾ ਕਰਕੇ ਖਰੀਦ, ਲਿਫਟਿੰਗ ਤੇ ਅਦਾਇਗੀ ਦਾ ਲਿਆ ਜਾਇਜ਼ਾ

ਫ਼ਿਲਹਾਲ ਥਾਣਾ ਸਿਵਲ ਲਾਈਨ ਦੀ ਪੁਲਿਸ ਨੇ ਪਰਚਾ ਦਰਜ਼ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਪ੍ਰੰਤੂ ਬਾਬੇ ਦਾ ਹਾਲੇ ਤੱਕ ਕੋਈ ਥਹੁ-ਪਤਾ ਨਹੀਂ ਲੱਗਿਆ ਹੈ। ਮਿਲੀ ਜਾਣਕਾਰੀ ਮੁਤਾਬਕ ਸੋਨੂੰ ਨਾਂ ਦਾ ਇਹ 30 ਕੁ ਸਾਲ ਦਾ ਬਾਬਾ ਪਿਛਲੇ 2-3 ਮਹੀਨਿਆਂ ਤੋਂ ਬੇਅੰਤ ਸਿੰਘ ਨਗਰ ਮੁਹੱਲੇ ਵਿਚ ਰਹਿਣ ਲੱਗਾ ਸੀ। ਇਸ ਦੌਰਾਨ ਉਸਨੇ ਮੁਹੱਲੇ ਦੀਆਂ ਔਰਤਾਂ ਨੂੰ ਦਸਿਆ ਕਿ ਉਸਦੇ ਵਿਚ ਮਾਤਾ ਆਉਦੀ ਹੈ ਉਹ ਉਨ੍ਹਾਂ ਦੇ ਸਾਰੇ ਵਿਗੜੇ ਕਾਰਜ ਸ਼ੁੱਧ ਕਰ ਦੇਵੇਗਾ। ਇਸ ਦੌਰਾਨ ਇੱਕ ਤੋਂ ਬਾਅਦ ਇੱਕ ਔਰਤ ਬਾਬੇ ਦੇ ਬਹਿਕਾਵੇ ਵਿਚ ਆਉਂਦੀ ਗਈ।

ਇਹ ਵੀ ਪੜ੍ਹੋ  Bathinda News:ਤੂੜੀ ਨਾਲ ਭਰਿਆ ਟਰੈਕਟਰ- ਟਰਾਲੀ ਹੋਈ ਹਾਦਸਾਗ੍ਰਸਤ, ਦੋ ਦੀ ਮੌਤ

ਜਦ ਇਹ ਔਰਤਾਂ ਬਾਬੇ ਤੇ ਪੂਰਾ ਵਿਸ਼ਵਾਸ ਕਰਨ ਲੱਗੀਆਂ ਤਾਂ ਉਸਨੇ ਕੱਲੀ-ਕੱਲੀ ਨੂੰ ਇਹ ਕਹਿਣਾ ਸ਼ੁਰੂ ਕਰ ਦਿੱਤਾ ਕਿ ਉਨ੍ਹਾਂ ਦੇ ਕੋਲ ਜੋ ਵੀ ਸੋਨਾ, ਚਾਂਦੀ, ਕੱਪੜੇ ਜਾਂ ਕੋਈ ਹੋਰ ਕੀਮਤੀ ਸਮਾਨ ਪਿਆ ਹੈ, ਉਸਨੂੰ ਸ਼ੁੱਕ ਕਰਵਾਉਣਾ ਜਰੂਰੀ ਹੈ, ਜਿਸਦੇ ਨਾਲ ਘਰ ਵਿਚ ਬਰਕਤ ਆਉਣੀ ਸ਼ੁਰੂ ਹੋ ਜਾਵੇਗੀ।ਜਿਸਤੋਂ ਬਾਅਦ ਸਿਕਾਇਤਕਰਤਾ ਪੂਨਮ ਦੇਵੀ ਤੋਂ 03 ਤੋਲੇ ਵਜ਼ਨ ਦੀਆਂ ਦੋ ਸੋਨੇ ਦੀਆ ਚੈਨਾਂ, ਤਿੰਨ ਮੰਗਲਸੂਤਰ ਸੋਨਾ, ਇਕ ਅੰਗੁਠੀ ਛਾਂਪ, ਨੱਕ ਦੀ ਨੱਥ, ਚਾਂਦੀ ਦੀ ਝਾਂਜਰ (ਕੁੱਲ ਸੋਨਾ 18 ਤੋਲਾ) ਸਹਿਤ ਚਾਰ ਦਰਜ਼ਨ ਦੇ ਕਰੀਬ ਔਰਤਾਂ ਤੋਂ ਇੱਕ ਕਿਲੋਂ ਦੇ ਕਰੀਬ ਸੋਨਾ-ਚਾਂਦੀ ਇਕੱਠਾ ਕਰਕੇ ਗੁਪਤਵਾਸ ਹੋ ਗਿਆ, ਜਿਸਦਾ ਹਾਲੇ ਤੱਕ ਕੋਈ ਪਤਾ ਨਹੀਂ ਲੱਗਿਆ।

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

ਹੋਰ ਖ਼ਬਰਾਂ

ਦੀਵਾਲੀ ਤੋਂ ਪਹਿਲਾਂ ਵਿਜੀਲੈਂਸ ਦੀਆਂ ਟੀਮਾਂ ਮੰਡੀਆਂ ‘ਚ, ਦੌਰਾ ਕਰਕੇ ਖਰੀਦ, ਲਿਫਟਿੰਗ ਤੇ ਅਦਾਇਗੀ ਦਾ ਲਿਆ ਜਾਇਜ਼ਾ

ਫ਼ਿਰੋਜ਼ਪੁਰ ਦੇ ਪਿੰਡ ਕੜਮਾਂ ‘ਚ ਹੋਏ ਧਮਾਕੇ, ਮਕਾਨ ਦੀ ਛੱਤ ਉੱਡੀ ਤੇ ਪਤੀ-ਪਤਨੀ ਹੋਏ ਜਖ਼ਮੀ

Leave a Reply

Your email address will not be published. Required fields are marked *