Bathinda News:ਤੂੜੀ ਨਾਲ ਭਰਿਆ ਟਰੈਕਟਰ- ਟਰਾਲੀ ਹੋਈ ਹਾਦਸਾਗ੍ਰਸਤ, ਦੋ ਦੀ ਮੌਤ

Bathinda News: ਜਿਲ੍ਹਾ ਬਠਿੰਡਾ ਦੇ ਪਿੰਡ ਮਹਿਮਾ ਸਵਾਈ ਵਿੱਚ ਅੱਜ ਸੋਗ ਦੀ ਲਹਿਰ ਦੌੜ ਗਈ ਜਦੋਂ ਪਿੰਡ ਦੇ ਦੋ ਜਵਾਨਾਂ ਦੀ ਸੜਕ ਹਾਦਸੇ ਵਿੱਚ ਦਰਦਨਾਕ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਮੁਤਾਬਕ, ਪਿੰਡ ਮਹਿਮਾ ਸਵਾਈ ਦੇ ਰਹਿਣ ਵਾਲੇ ਹਰਜੀਤ ਸਿੰਘ (31) ਪੁੱਤਰ ਬਲਜੀਤ ਸਿੰਘ ਅਤੇ ਪਰਮਿੰਦਰ ਸਿੰਘ (27) ਪੁੱਤਰ ਟੇਕ ਸਿੰਘ ਪਿਛਲੀ ਰਾਤ ਤੂੜੀ ਨਾਲ ਭਰਿਆ ਟਰੈਕਟਰ ਟਰਾਲਾ ਲੈ ਕੇ ਧੌਲਾ ਪੇਪਰ ਮਿੱਲ ਵੱਲ ਜਾ ਰਹੇ ਸਨ।ਜਦੋਂ ਉਹ ਰਾਮਪੁਰਾ ਬੱਸ ਸਟੈਂਡ ਦੇ ਨੇੜੇ ਪੁੱਜੇ, ਤਾਂ ਕਿਸੇ ਅਣਪਛਾਤੇ ਵਾਹਨ ਨੇ ਉਨ੍ਹਾਂ ਦੇ ਟਰੈਕਟਰ ਟਰਾਲੇ ਨੂੰ ਜ਼ੋਰਦਾਰ ਟੱਕਰ ਮਾਰੀ, ਜਿਸ ਨਾਲ ਟਰਾਲਾ ਪਲਟ ਗਿਆ।

ਇਹ ਵੀ ਪੜ੍ਹੋ  Malwa College Bathinda ਦੀ ਵੀਰਪਾਲ ਕੌਰ ਨੇ ਕੁਸ਼ਤੀ ਮੁਕਾਬਲੇ ਚ ਜਿੱਤਿਆ ਸੋਨ ਤਮਗਾ

ਇਸ ਹਾਦਸੇ ਵਿਚ ਟਰੈਕਟਰ ਚਾਲਕ ਹਰਜੀਤ ਸਿੰਘ ਅਤੇ ਉਸ ਦਾ ਸਹਾਇਕ ਪਰਮਿੰਦਰ ਸਿੰਘ ਮੌਕੇ ‘ਤੇ ਹੀ ਮਾਰੇ ਗਏ।ਟਰੈਕਟਰ ਟਰਾਲਾ ਮਾਲਕ ਪਾਲ ਸਿੰਘ ਨੇ ਦੱਸਿਆ ਕਿ ਦੋਵੇਂ ਰਾਤ ਕਰੀਬ 7 ਵਜੇ ਤੂੜੀ ਦੀ ਲੋਡ ਲੈ ਕੇ ਨਿਕਲੇ ਸਨ। ਹਾਦਸੇ ਤੋਂ ਬਾਅਦ ਮੌਕੇ ‘ਤੇ ਇਕੱਠੇ ਹੋਏ ਲੋਕਾਂ ਨੇ ਪੁਲਿਸ ਨੂੰ ਸੂਚਨਾ ਦਿੱਤੀ, ਜਿਨ੍ਹਾਂ ਨੇ ਮੌਕਾ ਦਰਜ ਕਰਕੇ ਕਾਰਵਾਈ ਸ਼ੁਰੂ ਕੀਤੀ ਹੈ।ਮ੍ਰਿਤਕਾਂ ਦਾ ਪੋਸਟਮਾਰਟਮ ਹੋਣ ਤੋਂ ਬਾਅਦ ਪਿੰਡ ਮਹਿਮਾ ਸਵਾਈ ਦੇ ਸ਼ਮਸ਼ਾਨ ਘਾਟ ਵਿੱਚ ਸੇਜਲ ਅੱਖਾਂ ਨਾਲ ਅੰਤਿਮ ਸਸਕਾਰ ਕਰ ਦਿੱਤਾ ਗਿਆ। ਪੂਰੇ ਪਿੰਡ ਵਿੱਚ ਦੁੱਖ ਦੀ ਲਹਿਰ ਹੈ।

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

ਹੋਰ ਖ਼ਬਰਾਂ

Malwa College Bathinda ਦੀ ਵੀਰਪਾਲ ਕੌਰ ਨੇ ਕੁਸ਼ਤੀ ਮੁਕਾਬਲੇ ਚ ਜਿੱਤਿਆ ਸੋਨ ਤਮਗਾ

ਦੀਵਾਲੀ ਤੋਂ ਪਹਿਲਾਂ ਵਿਜੀਲੈਂਸ ਦੀਆਂ ਟੀਮਾਂ ਮੰਡੀਆਂ ‘ਚ, ਦੌਰਾ ਕਰਕੇ ਖਰੀਦ, ਲਿਫਟਿੰਗ ਤੇ ਅਦਾਇਗੀ ਦਾ ਲਿਆ ਜਾਇਜ਼ਾ

Leave a Reply

Your email address will not be published. Required fields are marked *