Bathinda News: Bathinda ‘ਚ ਸ਼ੁੱਕਰਵਾਰ ਨੂੰ ਇੱਕ ਵੱਡਾ ਰੇਲ ਹਾਦਸਾ ਵਾਪਰ ਗਿਆ। ਹਾਲਾਂਕਿ ਇਸ ਦੌਰਾਨ ਕਿਸੇ ਵੀ ਜਾਨੀ ਨੁਕਸਾਨ ਤੋਂ ਬਚਾਅ ਰਿਹਾ ਪ੍ਰੰਤੂ ਮਾਲ ਗੱਡੀ ਦੇ ਪੰਜ ਡੱਬੇ ਪਟੜੀ ਤੋਂ ਲੱਥ ਜਾਣ ਕਾਰਨ ਬਠਿੰਡਾ-ਰਾਜਪੁਰਾ ਸੈਕਸ਼ਨ ‘ਤੇ ਰੇਲ ਆਵਾਜਾਈ ਪ੍ਰਭਾਵਿਤ ਹੋਈ। ਇਹ ਮਾਲ ਗੱਡੀ ਗੁਜ਼ਰਾਤ ਤੋਂ ਮਾਰੂਤੀ ਸਜ਼ੂਕੀ ਦੀਆਂ ਕਾਰਾਂ ਲੈ ਕੇ ਅੰਬਾਲਾ ਜਾ ਰਹੀ ਸੀ। ਇਸ ਦੌਰਾਨ ਰਾਮਪੁਰਾ ਫੂਲ ਰੇਲਵੇ ਸਟੇਸ਼ਨ ਤੋਂ ਕੁਝ ਮੀਟਰ ਪਹਿਲਾਂ ਇਹ ਘਟਨਾ ਵਾਪਰ ਗਈ ਤੇ ਮਾਲਗੱਡੀ ਦੇ ਪੰਜ ਡੱਬੇ ਲੀਹੋਂ ਲਹਿ ਗਏ। ਘਟਨਾ ਦਾ ਪਤਾ ਲੱਗਦੇ ਹੀ ਸਿਵਲ ਪੁਲਿਸ ਪ੍ਰਸ਼ਾਸਨ ਤੋਂ ਇਲਾਵਾ ਰੇਲਵੇ ਵਿਭਾਗ ਦੇ ਉੱਚ ਅਧਿਕਾਰੀ ਮੌਕੇ ‘ਤੇ ਪੁੱਜੇ। ਦਸਿਆ ਜਾ ਰਿਹਾ ਕਿ ਇਸ ਮਾਲ ਗੱਡੀ ਦਾ ਇੰਜਣ ਡੱਬਿਆਂ ਤੋਂ ਵੱਖ ਹੋ ਗਿਆ। ਰੇਲ ਅਧਿਕਾਰੀਆਂ ਮੁਤਾਬਕ ਡੱਬੇ ਲੱਥਣ ਕਾਰਨ ਇਸ ਸੈਕਸ਼ਨ ਦੀਆਂ ਚਾਰ ਲਾਈਨਾਂ ਵਿਚੋਂ ਤਿੰਨ ਇਸ ਘਟਨਾ ਨਾਲ ਪ੍ਰਭਾਵਿਤ ਹੋਈਆਂ ਹਨ। ਰੇਲਵੇ ਦੀ ਤਕਨੀਕੀ ਟੀਮ ਬਹਾਲੀ ਦਾ ਕੰਮ ਸ਼ੁਰੂ ਕਰਨ ਅਤੇ ਹਾਦਸੇ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਪਹੁੰਚ ਗਈ ਹੈ।
ਇਹ ਵੀ ਪੜ੍ਹੋ 👉ਕੇਂਦਰ ਦੇ ਇੰਨਕਾਰ ਤੋਂ ਬਾਅਦ High Court ਨੇ CM ਮਾਨ ਨੂੰ ਵਿਦੇਸ਼ ਜਾਣ ਦੀ ਦਿੱਤੀ ਇਜਾਜ਼ਤ, ਜਾਣੋਂ ਮਾਮਲਾ
☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।
