ਕੇਂਦਰ ਦੇ ਇੰਨਕਾਰ ਤੋਂ ਬਾਅਦ High Court ਨੇ CM ਮਾਨ ਨੂੰ ਵਿਦੇਸ਼ ਜਾਣ ਦੀ ਦਿੱਤੀ ਇਜਾਜ਼ਤ, ਜਾਣੋਂ ਮਾਮਲਾ

Chandigarh News: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਵੱਲੋਂ ਫ਼ਰਾਂਸ ਜਾਣ ਲਈ ਮੰਗੀ ਮੰਨਜੂਰੀ ਤੋਂ ਇੰਨਕਾਰ ਕਰਨ ਦੇ ਮਾਮਲੇ ਵਿਚ ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਵੱਡਾ ਫੈਸਲਾ ਸੁਣਾਇਆ ਹੈ। ਫ਼ਿਲੌਰ ਵਿਚ ਖੁਦ ਮੁੱਖ ਮੰਤਰੀ ਸ: ਮਾਨ ਨੇ ਇਸਦਾ ਖੁਲਾਸਾ ਕਰਦਿਆਂ ਮਾਣਯੋਗ ਅਦਾਲਤ ਦਾ ਧੰਨਵਾਦ ਕਰਦਿਆਂ ਕੇਂਦਰ ਦੇ ਰਵੱਈਆਂ ਦੀ ਸਖ਼ਤ ਆਲੌਚਨਾਂ ਕੀਤੀ।

ਉਨ੍ਹਾਂ ਸਵਾਲ ਕਰਦਿਆਂ ਕਿਹਾ ਕਿ, ਪੰਜਾਬ ਨੂੰ ਹਰ ਕੰਮ ਲਈ ਅਦਾਲਤ ਦਾ ਸਹਾਰਾ ਲੈਣਾ ਪਏਗਾ ? ਮੁੱਖ ਮੰਤਰੀ ਨੇ ਦਸਿਆ ਕਿ ਫ਼ਰਾਸ ਦੇ ਪੈਰਿਸ ਵਿਚ ਫੂਡ ਫ਼ੇਸਟੀਵਾਲ ਹੋਣ ਜਾ ਰਿਹਾ, ਜਿਸਦੇ ਵਿਚ ਮਾਰਕਫ਼ੈਡ ਦਾ ਵੀ ਸਟਾਲ ਲੱਗ ਰਿਹਾ। ਪ੍ਰੰਤੂ ਕੇਂਦਰ ਨੇ ਸਾਰੀਆਂ ਰਸਮੀ ਕਾਰਵਾਈਆਂ ਪੂਰੀਆਂ ਹੋਣ ਦੇ ਬਾਵਜੂਦ ਬਿਨ੍ਹਾਂ ਕਿਸੇ ਕਾਰਨ ਤੋਂ ਉਨ੍ਹਾਂ ਦੇ ਦੌਰੇ ਨੁੰ ਮੰਨਜੂਰੀ ਦੇਣ ਤੋਂ ਨਾਂਹ ਕਰ ਦਿੱਤੀ।

ਭਗਵੰਤ ਮਾਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਵੀ ਲੰਮੇ ਹੱਥੀ ਲੈਂਦਿਆਂ ਕਿਹਾ ਕਿ ਉਹ ਖੁਦ ਤੀਜ਼ੇ ਦਿਨ ਵਿਦੇਸ਼ ਦੇ ਦੌਰੇ ‘ਤੇ ਰਹਿੰਦੇ ਹਨ ਪ੍ਰੰਤੂ ਪੰਜਾਬ ਨੂੰ ਕੋਰੀ ਨਾਂਹ ਕਰ ਦਿੰਦੇ ਹਨ। ਜਿਸਦੀ ਉਦਹਾਰਨ ਪਹਿਲਾਂ ਜਪਾਨ ‘ਚ ਹੋਏ ਹਾਕੀ ਮੈਚ ਲਈ ਜਾਣ ਦੀ ਇਜ਼ਾਜਤ ਰੱਦ ਕਰਨ ਅਤੇ ਹੁਣ ਫਰਾਂਸ ਦੇ ਦੌਰੇ ਨੂੰ ਮੰਨਜੂਰੀ ਨਹੀਂ ਮਿਲੀ। ਮੁੱਖ ਮੰਤਰੀ ਨੇ ਕਿਹਾ ਕਿ ਮਾਣਯੋਗ ਅਦਾਲਤ ਵਿਚੋਂ ਇਹ ਇਜ਼ਾਜਤ ਮਿਲਣ ਤੋਂ ਬਾਅਦ ਉਹ ਅੱਜ ਰਾਤ ਹੀ ਫ਼ਰਾਂਸ ਰਵਾਨਾ ਹੋ ਰਹੇ ਹਨ।

ਇਹ ਵੀ ਪੜ੍ਹੋ 👉Parvinder Jhotta ਕਤਲ ਮਾਮਲੇ ‘ਚ ਮੁੱਖ ਮੁਲਜ਼ਮ ਅਸ਼ਵਨੀ ਕੁਮਾਰ ਤੇ ਉਸਦਾ ਸਾਥੀ 10 ਦਿਨ ਦੇ ਪੁਲਿਸ ਰਿਮਾਂਡ ‘ਤੇ

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

ਹੋਰ ਖ਼ਬਰਾਂ

Amit Shah ਦੇ ਟਵੀਟ ‘ਤੇ CM Bhagwant Mann ਤੇ Arvind Kejriwal ਦਾ ਮੋੜਵਾਂ ਜਵਾਬ

ਪਤਨੀ ਤੇ ਧੀ ਦਾ ਜਾਇਦਾਦ ’ਚ ਕਿੰਨਾ ਹੱਕ? ਵਸੀਅਤ ਬਣਾਉਣ ਤੋਂ ਪਹਿਲਾਂ ਜਾਣ ਲਓ ਜਾਇਦਾਦ ਦੇ ਕਾਨੂੰਨ

Leave a Reply

Your email address will not be published. Required fields are marked *