👉ਰੇਲ ਗੱਡੀਆਂ, ਮੈਟਰੋ ਸਟੇਸ਼ਨ, ਬਜ਼ਾਰ ਤੇ ਇੰਟਰਨੈਟ ਬੰਦ; ਦਿੱਲੀ ਦੇ ਚੱਪੇ-ਚੱਪੇ ‘ਤੇ ਪੁਲਿਸ ਤੈਨਾਤ
Delhi News: ਦੇਸ਼ ਦੇ ਵਿੱਚ ਨੌਜਵਾਨਾਂ ਦੀ ਲਾਮਬੰਦੀ ਨਾਲ ਹੋਂਦ ਵਿਚ ਆਈ ਕੋਕਰੇਚ ਜਨਤਾ ਪਾਰਟੀ (CJP) ਦੇ ਵੱਲੋਂ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਦੇ ਅਸਤੀਫੇ ਦੀ ਮੰਗ ਨੂੰ ਲੈ ਕੇ ਅੱਜ ਸ਼ਨੀਵਾਰ ਨੂੰ ਦਿੱਲੀ ਦੇ ਜੰਤਰ-ਮੰਤਰ ਵਿਖੇ ਜ਼ਬਰਦਸਤ ਪ੍ਰਦਰਸ਼ਨ ਕਰਨ ਦਾ ਐਲਾਨ ਕੀਤਾ ਗਿਆ। ਪ੍ਰਦਰਸ਼ਨ ਸ਼ੁਰੂ ਹੋਣ ਤੋਂ ਪਹਿਲਾਂ ਹੀ ਦਿੱਲੀ ਪੁਲਿਸ ਨੇ ਨੌਜਵਾਨਾਂ ਦੀ ਫ਼ੜੋ-ਫ਼ੜਾਈ ਸ਼ੁਰੂ ਕਰ ਦਿੱਤੀ ਹੈ। ਇਸਦੇ ਨਾਲ ਪੂਰੀ ਦਿੱਲੀ ਨੂੰ ਸੀਲ ਕਰਦਿਆਂ ਕਈ ਇਲਾਕੇ ਅਤੇ ਬਜ਼ਾਰ ਬੰਦ ਕਰਨ ਤੋਂ ਇਲਾਵਾ 200 ਦੇ ਕਰੀਬ ਰੇਲ ਗੱਡੀਆਂ, 56 ਮੈਟਰੋ ਸਟੇਸ਼ਨ, ਜੰਤਰ-ਮੰਤਰ ਦੇ ਆਸਪਾਸ ਚਾਰ ਕਿਲੋਮੀਟਰ ਤੱਕ ਇੰਟਰਨੈਟ ਸੇਵਾਵਾਂ ਠੱਪ ਕੀਤੀਆਂ ਗਈਆਂ ਹਨ। CEC ਦੇ ਖਿਲਾਫ਼ ਪ੍ਰਦਰਸ਼ਨ ਨੂੰ ਲੈ ਕੇ ਚੱਪੇ-ਚੱਪੇ ‘ਤੇ ਪੁਲਿਸ ਤਾਇਨਾਤ ਗਈ ਹੈ। ਦਿੱਲੀ ਏਅਰਪੋਰਟ ਜਾਣ ਵਾਲੇ ਯਾਤਰੀਆਂ ਲਈ ਵੀ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ। ਇਸੇ ਤਰ੍ਹਾਂ ਦਿੱਲੀ ਦੇ ਕਨਾਟ ਪਲੇਸ ਨੂੰ ਲੈ ਕੇ ਪੁਲਿਸ ਵੱਲੋਂ ਐਡਵਾਈਜ਼ਰੀ ਜਾਰੀ ਕੀਤੀ ਗਈ। ਉਧਰ, ਇਸ ਪ੍ਰਦਰਸ਼ਨ ਦੀ ਹਿਮਾਇਤ ਕਰਨ ਵਾਲੇ ਨਾਮੀਂ ਯੂ-ਟਿਊਬਰ ਧਰੁਵ ਰਾਠੀ ਨੂੰ ਪੁਲਿਸ ਨੇ ਗੁਰੂਗ੍ਰਾਮ ਦੇ ਸੈਕਟਰ 56 ਸਥਿਤ ਘਰ ਤੋਂ ਹਿਰਾਸਤ ‘ਚ ਲਿਆ ਹੈ।
ਇਹ ਵੀ ਪੜ੍ਹੋ 👉Bathinda Airport ’ਤੇ ਮੁੜ ਛਾਇਆ ਸੰਨਾਟਾ, ਮਾਲਵੇ ਲਈ ਦਿੱਲੀ ਹੋਈ ਦੂਰ
ਇਸੇ ਤਰ੍ਹਾਂ ਪੁਲਿਸ ਵੱਲੋਂ ਕਈ ਹੋਰਨਾਂ ਥਾਵਾਂ ਤੋਂ ਵੀ ਪ੍ਰਦਰਸ਼ਨਕਾਰੀਆਂ ਨੂੰ ਹਿਰਾਸਤ ਚ ਲਏ ਜਾਣ ਦੀ ਸੂਚਨਾ ਹੈ। ਪੁਲਿਸ ਦੀ ਇਸ ਸਖ਼ਤੀ ਦੌਰਾਨ ਕੋਕਰੇਚ ਜਨਤਾ ਪਾਰਟੀ (CJP) ਦੇ ਸੰਸਥਾਪਕ ਅਭਿਜੀਤ ਦੀਪਕੇ ਨੇ ਵੱਡਾ ਐਲਾਨ ਕਰਦਿਆਂ ਕਿਹਾ ਹੈ ਕਿ ‘ਜਿੱਥੇ ਰੋਕਿਆ ਜਾਵੇਗਾ, ਓਥੇ ਹੀ ਬਣੇਗਾ ਜੰਤਰ ਮੰਤਰ’। ਉਨ੍ਹਾਂ ਨੌਜਵਾਨਾਂ ਨੁੰ ਵੱਧ ਤੋਂ ਵੱਧ ਇੱਥੇ ਪੁੱਜਣ ਦੀ ਅਪੀਲ ਕੀਤੀ ਹੈ। ਜਿਕਰਯੋਗ ਹੈ ਕਿ ਕੋਕਰੇਜ਼ ਜਨਤਾ ਪਾਰਟੀ ਵੱਲੋਂ ਗਿਆਨੇਸ਼ ਕੁਮਾਰ ਦੇ ਤੁਰੰਤ ਅਸਤੀਫ਼ੇ ਦੇ ਨਾਲ-ਨਾਲ ਐਸਆਈਆਰ ਨੂੰ ਰੋਕਣ ਅਤੇ ਇਸਦੀ ਜਾਂਚ ਲਈ ਕਮੇਟੀ ਬਣਾਉਣ ਤੋਂ ਇਲਾਵਾ ਆਉਣ ਵਾਲੀਆਂ ਸਾਰੀਆਂ ਚੋਣਾਂ ਨੂੰ ਰੋਕਣ, 2025 ਦੀ ਵੋਟਰ ਸੂਚੀ ਨੂੰ ਮੁੜ ਅਮਲ ਵਿਚ ਲਿਆਉਣ ਦੇ ਨਾਲ ਮੁੱਖ ਚੋਣ ਕਮਿਸ਼ਨ ਦੀ ਨਿਯੁਕਤੀ ਲਈ 2023 ਵਿਚ ਬਣਾਏ ਕਾਨੂੰਨ ਨੂੰ ਵੀ ਰੱਦ ਕਰਨ ਦੀ ਮੰਗ ਕੀਤੀ ਹੈ। ਇੱਥੇ ਦਸਣਾ ਬਣਦਾ ਹੈ ਕਿ ਰਾਹੁਲ ਗਾਂਧੀ ਦੀ ਅਗਵਾਈ ਹੇਠ ਵਿਰੋਧੀ ਧਿਰਾਂ ਵੱਲੋਂ ਵੀ ਐਸਆਈਆਰ ਦੇ ਮੁੱਦੇ ਨੁੰ ਲੈ ਕੇ ਦੇਸ਼ ਭਰ ਵਿਚ ਗਿਆਨੇਸ਼ ਕੁਮਾਰ ਦੇ ਖਿਲਾਫ਼ ਮੋਰਚਾ ਖੋਲਿਆ ਹੋਇਆ ਹੈ।
☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।
