ਡ*ਰੱ*ਗ ਮਾਮਲੇ ‘ਚ ਬਿਕਰਮ ਮਜੀਠੀਆ ਤੇ ਜਗਦੀਸ਼ ਭੋਲਾ ਤੋਂ ਹੋ ਸਕਦੀ ਹੈ ਪੁੱਛਗਿੱਛ!

👉ਵਿਸ਼ੇਸ਼ ਜਾਂਚ ਟੀਮ ਨੇ ਦੋਨਾਂ ਅੱਜ ਪੇਸ਼ ਹੋਣ ਲਈ ਭੇਜਿਆ ਹੈ ਸੰਮਨ
Chandigarh News : ਪਿਛਲੇ ਕਰੀਬ ਇੱਕ ਦਹਾਕੇ ਦੇ ਵੱਧ ਸਮੇਂ ਤੋਂ ਪੰਜਾਬ ਦੇ ਵਿਚ ਚਿੱਟੇ ਦੀ ਆਮਦ ਨੂੰ ਲੈ ਕੇ ਮੁੱਦਾ ਸਿਆਸਤ ਤੇ ਸਮਾਜਿਕ ਖੇਤਰ ਵਿਚ ਚਰਚਾ ਦਾ ਵਿਸ਼ਾ ਬਣਿਆ ਹੋਇਆ। ਇਸ ਮਾਮਲੇ ਵਿਚ ਅਕਾਲੀ ਦਲ ਦੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠਿਆ ਦੀ ਕਥਿਤ ਸਮੂਲੀਅਤ ਨੂੰ ਲੈ ਕੇ ਵਿਸ਼ੇਸ਼ ਜਾਂਚ ਟੀਮ ਵੱਲੋਂ ਅੱਜ 5 ਅਕਤੂਬਰ ਨੂੰ ਪੁਛਗਿਛ ਲਈ ਸੱਦਿਆ ਹੋਇਆ। ਵੱਡੀ ਤੇ ਮਹੱਤਵਪੂਰਨ ਗੱਲ ਇਹ ਹੈ ਕਿ 6 ਹਜ਼ਾਰ ਕਰੋੜ ਦੇ ਕਥਿਤ ਇਸ ਡਰੱਗ ਘੁਟਾਲੇ ਵਿਚ ਪਹਿਲੀ ਵਾਰ ‘ਸਿੱਟ’ ਦੇ ਵੱਲੋਂ ਬਰਖਾਸਤ ਡੀਐਸਪੀ ਜਗਦੀਸ਼ ਭੋਲਾ ਨੂੰ ਵੀ ਸੱਦਿਆ ਹੋਇਆ।

ਜਿਸਦੇ ਕਾਰਨ ਚਰਚਾ ਦਾ ਬਜ਼ਾਰ ਗਰਮ ਹੈ ਕਿ ਸਿੱਟ ਦੇ ਅਧਿਕਾਰੀ ਦੋਨਾਂ ਨੂੰ ਆਹਮੋ-ਸਾਹਮਣੇ ਬਿਠਾ ਕੇ ਪੁਛਗਿਛ ਕਰ ਸਕਦੀ ਹੈ। ਜੇਕਰ ਅਜਿਹਾ ਹੁੰਦਾ ਹੈ ਤਾਂ ਇਸ ਕੇਸ ਵਿਚ ਇਹ ਇਕ ਵੱਡਾ ‘ਮੋੜਾ’ ਦੇ ਸਕਦਾ ਹੈ, ਕਿਉਂਕਿ ਸਾਲ 2012-17 ਦੀ ਅਕਾਲੀ ਸਰਕਾਰ ਦੌਰਾਨ ਪੇਸ਼ੀ ਭੁਗਤਣ ਆਏ ਜਗਦੀਸ਼ ਭੋਲਾ ਨੇ ਪਹਿਲੀ ਵਾਰ ਤਤਕਾਲੀ ਮੰਤਰੀ ਬਿਕਰਮ ਸਿੰਘ ਮਜੀਠਿਆ ਦਾ ਨਾਮ ਲਿਆ ਸੀ। ਹਾਲਾਂਕਿ ਇਸ ਕੇਸ ਦੀ ਅਕਾਲੀ-ਭਾਜਪਾ ਸਰਕਾਰ ਵੱਲੋਂ ਵੀ ਪੜਤਾਲ ਕਰਵਾਈ ਗਈ ਪ੍ਰੰਤੂ ਮਾਮਲਾ ਭਖਦਾ ਰਿਹਾ ਅਤੇ ਬਾਅਦ ਵਿਚ ਕਾਂਗਰਸ ਸਰਕਾਰ ਨੇ ਵੀ ਇਸਦੀ ਜਾਂਚ ਕਰਵਾਈ।

ਇਸ ਜਾਂਚ ਦੇ ਆਧਾਰ ‘ਤੇ ਦਸੰਬਰ 2021 ਵਿਚ ਚੰਨੀ ਸਰਕਾਰ ਦੇ ਸਮੇਂ ਬਿਕਰਮ ਮਜੀਠਿਆ ਵਿਰੁਧ ਪਰਚਾ ਦਰਜ਼ ਕੀਤਾ ਗਿਆ, ਜਿਸਦੇ ਕਾਰਨ ਉਨ੍ਹਾਂ ਨੂੰ ਕਈ ਮਹੀਨੇ ਜੇਲ੍ਹ ਵਿਚ ਰਹਿਣਾ ਪਿਆ। ਇਸਤੋਂ ਬਾਅਦ ਪਿਛਲੇ ਸਾਲ ਆਪ ਸਰਕਾਰ ਦੀ ਵਿਜੀਲੈਂਸ ਵੱਲੋਂ ਪਰਚਾ ਦਰਜ਼ ਕਰਕੇ ਗ੍ਰਿਫਤਾਰ ਕੀਤਾ ਗਿਆ ਸੀ, ਜਿਸਦੇ ਵਿਚ ਹੁਣ ਉਹ ਜਮਾਨਤ ‘ਤੇ ਬਾਹਰ ਆਏ ਹੋਏ ਹਨ।

ਇਹ ਵੀ ਪੜ੍ਹੋ 👉Punjab Police ਦੇ ASI ‘ਤੇ ਚੱਲੀਆਂ ਗੋ/ਲੀ/ਆਂ

☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

ਹੋਰ ਖ਼ਬਰਾਂ

Punjab Police ਦੇ ASI ‘ਤੇ ਚੱਲੀਆਂ ਗੋ/ਲੀ/ਆਂ

ਪੰਜਾਬ ‘ਚ ਬੱਸ ਪਲਟਣ ਕਾਰਨ ਤਿੰਨ ਸਵਾਰੀਆਂ ਦੀ ਹੋਈ ਮੌ/ਤ, ਦਰਜਨ ਜਖਮੀ

Leave a Reply

Your email address will not be published. Required fields are marked *