Ajnala News : Punjab Police ਦੇ ਇੱਕ ਹੋਰ ASI ‘ਤੇ ਗੋ/ਲੀ/ਆਂ ਚੱਲੀਆਂ ਹਨ। ਜਖ਼ਮੀ ਥਾਣੇਦਾਰ ਦਾ ਹਸਪਤਾਲ ਵਿਚ ਇਲਾਜ਼ ਚੱਲ ਰਿਹਾ। ਉਸਦੀ ਪਹਿਚਾਣ ASI ਹਰਦੇਵ ਸਿੰਘ ਦੇ ਤੌਰ ‘ਤੇ ਹੋਈ ਹੈ, ਜੋਕਿ ਜੀਆਰਪੀ ਵਿਚ ਤੈਨਾਤ ਸਨ। ਘਟਨਾ ਸਮੇਂ ਉਹ ਬੀਤੀ ਸ਼ਾਮ ਅੰਮ੍ਰਿਤਸਰ ਵਿਖੇ ਡਿਊਟੀ ਸਮਾਪਤ ਕਰਕੇ ਆਪਣੇ ਮੋਟਰਸਾਈਕਲ ਉੱਪਰ ਜੱਦੀ ਪਿੰਡ ਜਗਦੇਵ ਖੁਰਦ ਜਾ ਰਿਹਾ ਸੀ। ਉਹ ਉਸ ਸਮੇਂ ਸਿਵਲ ਕੱਪੜਿਆਂ ਵਿਚ ਸੀ।ਇਸ ਦੌਰਾਨ ਜਦ ਉਹ ਆਪਣੇ ਪਿੰਡ ਤੋਂ ਕਰੀਬ ਇੱਕ ਕਿਲੋਮੀਟਰ ਦੀ ਦੂਰੀ ‘ਤੇ ਸੀ ਤਾਂ ਨਹਿਰ ਦੇ ਨਜ਼ਦੀਕ ਪਿੱਛੇ ਤੋਂ ਇੱਕ ਮੋਟਰਸਾਈਕਲ ਉੱਪਰ ਸਵਾਰ ਹੋ ਕੇ ਆਏ ਤਿੰਨ ਨੌਜਵਾਨਾਂ ਵਿਚੋਂ ਇੱਕ ਨੇ ਉਸ ਉੱਪਰ ਗੋਲੀ ਚਲਾ ਦਿੱਤੀ ਸੀ। ਇੱਕ ਗੋਲੀ ਉਸਦੀ ਖੱਬੀ ਬਾਂਹ ਵਿਚ ਲੱਗ ਕੇ ਆਰ-ਪਾਰ ਲੰਘ ਗਈ। ਜਿਸ ਕਾਰਨ ਉਹ ਜਖ਼ਮੀ ਹੋ ਗਿਆ ਤੇ ਮੁਲਜ਼ਮ ਭੱਜ ਗਿਆ।ਹਸਪਤਾਲ ਵਿਚ ਦਾਖਲ ਥਾਣੇਦਾਰ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਸ਼ੱਕ ਜ਼ਾਹਰ ਕੀਤਾ ਕਿ ਇਸ ਹਮਲੇ ਦੇ ਪਿੱਛੇ ਉਸਦੇ ਮਰਹੂਮ ਭਰਾ ਦੀ ਪਤਨੀ ਦਾ ਹੱਥ ਹੋ ਸਕਦਾ ਹੈ, ਕਿਉਂਕਿ ਉਸਦੇ ਭਰਾ ਦਾ ਵੀ ਕਤਲ ਹੋ ਗਿਆ ਸੀ, ਜਿਸਦਾ ਫੈਸਲਾ ਹੁਣ ਜਲਦ ਹੀ ਆਉਣ ਵਾਲਾ ਹੈ।ਉਧਰ, ਇਸ ਮਾਮਲੇ ਵਿਚ ਥਾਣਾ ਅਜਨਾਲਾ ਦੀ ਪੁਲਿਸ ਵੱਲੋਂ ਪਰਚਾ ਦਰਜ਼ ਕਰਕੇ ਤੇਜ਼ੀ ਨਾਲ ਪੜਤਾਲ ਸ਼ੁਰੂ ਕਰ ਦਿੱਤੀ ਹੈ।ਪੁਲਿਸ ਅਧਿਕਾਰੀਆਂ ਮੁਤਾਬਕ ਜਲਦ ਹੀ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ। ਦਸਣਾ ਬਣਦਾ ਹੈ ਕਿ ਅੰਮ੍ਰਿਤਸਰ ਇਲਾਕੇ ਵਿਚ ਇਸਤੋਂ ਪਹਿਲਾਂ ਵੀ ਕਈ ਥਾਣੇਦਾਰ ਉੱਪਰ ਜਾਨਲੇਵਾ ਹਮਲੇ ਹੋ ਚੁੱਕੇ ਹਨ, ਜਿੰਨ੍ਹਾਂ ਵਿਚ 2 ਥਾਣੇਦਾਰ ਦੀ ਮੌਤ ਵੀ ਹੋ ਚੁੱਕੀ ਹੈ।
ਇਹ ਵੀ ਪੜ੍ਹੋ 👉Bathinda ‘ਚ ਸ਼ਰਾਬ ਦੇ ਠੇਕੇ ‘ਤੇ ਇੱਕ ਹੋਰ ਕ.ਤ.ਲ; ਸਾਬਕਾ ਸਰਪੰਚ ਨੂੰ ਕੁਹਾੜੀ ਨਾਲ ਵੱਢਿਆ..
☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।
