Bathinda News: SSD Girls College Bathinda ਵਿਖੇ ਪ੍ਰਿੰਸੀਪਲ ਡਾ. ਨੀਰੂ ਗਰਗ ਦੀ ਯੋਗ ਅਗਵਾਈ ਹੇਠ ਆਰਟਸ, ਕਾਮਰਸ ਅਤੇ ਸਾਇੰਸ ਵਿਭਾਗਾਂ ਦੇ ਵਿਦਿਆਰਥੀਆਂ ਨੇ ਸਿਨੇ ਵਰਸ 2026 ਥੀਮ ਤਹਿਤ ਯਾਦਗਾਰੀ ਫਰੈਸ਼ਰ ਪਾਰਟੀ ਕੀਤੀ । ਇਸ ਪਾਰਟੀ ਵਿੱਚ ਬੀ.ਏ., ਬੀ.ਕਾਮ., ਬੀ.ਐਸ.ਸੀ. (ਮੈਡੀਕਲ ਅਤੇ ਨਾਨ-ਮੈਡੀਕਲ), ਬੀ.ਐਸ.ਸੀ. (ਸੀ ਐਸ ਐਮ), ਐਮ.ਏ.(ਅੰਗਰੇਜ਼ੀ)ਅਤੇ ਐਮ.ਕਾਮ ਦੀਆਂ ਵਿਦਿਆਰਥਣਾਂ ਨੇ ਸ਼ਮੂਲੀਅਤ ਕੀਤੀ । ਇਸ ਮੌਕੇ ਜਿੱਥੇ ਵਿਦਿਆਰਥਣਾਂ ਦੁਆਰਾ ਵੱਖ-ਵੱਖ ਸੱਭਿਆਚਾਰਕ ਪੇਸ਼ਕਾਰੀਆਂ ਕੀਤੀਆਂ ਗਈਆਂ, ਉੱਥੇ ਮਿਸ ਫਰੈਸ਼ਰ ਦੀ ਚੋਣ ਲਈ ਮੁਕਾਬਲੇ ਕਰਵਾਏ ਗਏ ਜਿਨ੍ਹਾਂ ਵਿੱਚੋਂ ਜੇਤੂਆਂ ਦੀ ਚੋਣ ਕਰਨ ਲਈ ਨਿਰਣਾਇਕ ਮੰਡਲ ਦੀ ਭੂਮਿਕਾ ਕਾਲਜ ਦੇ ਵੱਖ-ਵੱਖ ਪ੍ਰੋਫੇਸਰਾਂ ਨੇ ਨਿਭਾਈ । ਇਸ ਮੌਕੇ ਬੀਐੱਡ ਕਾਲਜ ਦੇ ਕਾਰਜਕਾਰੀ ਪ੍ਰਿੰਸੀਪਲ ਡਾ. ਬਿਮਲਾ ਸਾਹੂ ਵਿਸ਼ੇਸ਼ ਤੌਰ ‘ਤੇ ਪਹੁੰਚੇ । ਕਾਲਜ ਪ੍ਰਿੰਸੀਪਲ ਡਾ. ਨੀਰੂ ਗਰਗ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਫਰੈਸ਼ਰ ਪਾਰਟੀ ਦਾ ਮਤਲਬ ਵਿਦਿਆਰਥੀਆਂ ਨੂੰ ਜੀ ਆਇਆਂ ਕਹਿਣਾ ਹੀ ਨਹੀਂ ਹੁੰਦਾ ਸਗੋਂ ਸ਼ੁੱਭ ਕਾਮਨਾਵਾਂ ਦੇਣਾ ਵੀ ਹੁੰਦਾ ਹੈ ਕਿਉਂਕਿ ਇਸ ਉਪਰੰਤ ਉਹ ਨਵੇਂ ਪੜ੍ਹਾਅ ਦਾ ਸਫ਼ਰ ਸ਼ੁਰੂ ਕਰਦੇ ਹਨ ।
ਇਹ ਵੀ ਪੜ੍ਹੋ 👉Bathinda ‘ਚ ਪ੍ਰੇਮੀ ਨਾਲ ਮਿਲਕੇ ਪਤਨੀ ਵੱਲੋਂ ਪਤੀ ਦਾ ਕ/ਤ/ਲ; ਆਤਮਹੱਤਿਆ ਦਾ ਮਾਮਲਾ ਬਣਾਉਣ ਦੀ ਕੋਸ਼ਿਸ਼
ਵਿਦਿਆਰਥੀਆਂ ਦੇ ਪੱਖ ਬਾਰੇ ਬੋਲਦਿਆਂ ਮੈਡਮ ਨੇ ਕਿਹਾ ਕਿ ਅਸੀਂ ਵਿਦਿਆਰਥਣਾਂ ਨੂੰ ਜੀਵਨ ਵਿੱਚ ਕੰਮ ਆਉਣ ਵਾਲੀਆ ਨੈਤਿਕ ਕਦਰਾਂ ਕੀਮਤਾਂ ਦੇਣ ਲਈ ਹਮੇਸ਼ਾ ਬਚਨਬੱਧ ਹਾਂ ।ਕਰਵਾਏ ਗਏ ਮੁਕਾਬਲਿਆਂ ਦੇ ਅਧਾਰ ‘ਤੇ ਬੀ.ਏ. ਵਿੱਚੋਂ ਪ੍ਰਭਜੋਤ ਅਤੇ ਅਰਪਿਤਾ (ਮਿਸ ਫਰੈਸ਼ਰ) । ਬੀ.ਕਾਮ ਵਿੱਚੋਂ, ਕਾਜਲ ਅਤੇ ਤਪੱਸਿਆ (ਮਿਸ ਫਰੈਸ਼ਰ) ਰਹੀਆਂ । ਬੀ.ਐਸ.ਸੀ. (ਸੀ ਐਸ ਐਮ) ਵਿੱਚੋਂ ਪ੍ਰੀਤੀਕਾ (ਮਿਸ ਫਰੈਸ਼ਰ) ਰਹੀ। ਬੀ.ਐਸ.ਸੀ.(ਮੈਡੀਕਲ) ਵਿੱਚੋਂ ਰਵਿੰਦਰਜੀਤ ਕੌਰ (ਮਿਸ ਫਰੈਸ਼ਰ) ਰਹੀ । ਐਮ.ਏ. ਅੰਗਰੇਜ਼ੀ ਵਿੱਚੋਂ ਦੀਆ ਜੈਨ (ਮਿਸ ਫਰੈਸ਼ਰ) ਚੁਣੀ ਗਈ ।ਮੰਚ ਸੰਚਾਲਨ ਜਸਪ੍ਰੀਤ ਕੌਰ ਅਤੇ ਜਸਲੀਨ ਕੌਰ (ਬੀ.ਕਾਮ), ਮੰਨਤ, ਗਗਨਦੀਪ ਕੌਰ, ਜੋਤੀ, ਦੀਆ, ਪਾਰਸੀ (ਬੀ.ਏ), ਦੁਆਰਾ ਕੀਤਾ ਗਿਆ । ਸਮੁੱਚੀਆਂ ਭਾਗ ਪਹਿਲਾ ਦੀਆਂ ਵਿਦਿਆਰਥਣਾਂ ਦੁਆਰਾ ਪਾਰਟੀ ਦੇ ਆਯੋਜਨ ਲਈ ਅਗਵਾਈ ਡਾ. ਪੌਮੀ ਬਾਂਸਲ (ਵਾਇਸ ਪ੍ਰਿੰਸੀਪਲ) ਅਤੇ ਡਾ. ਤਰੂ ਮਿੱਤਲ (ਰਜਿਸਟਰਾਰ) ਨੇ ਕੀਤੀ ।ਕਾਲਜ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਸ੍ਰੀ ਸੰਜੇ ਗੋਇਲ, ਕਾਲਜ ਸਕੱਤਰ ਸ੍ਰੀ ਵਿਕਾਸ ਗਰਗ ਅਤੇ ਕਾਲਜ ਪ੍ਰਿੰਸੀਪਲ ਨੇ ਵਿਦਿਆਰਥੀਆਂ ਨੂੰ ਸ਼ੁੱਭ ਕਾਮਨਾਵਾਂ ਦਿੰਦਿਆਂ ਕਿਹਾ ਕਿ ਵਿਦਿਆਰਥੀ ਜੀਵਨ ਜ਼ਿੰਦਗੀ ਦਾ ਖ਼ੂਬਸੂਰਤ ਹਿੱਸਾ ਹੁੰਦਾ ਹੈ ।
ਇਹ ਵੀ ਪੜ੍ਹੋ 👉ਅੱਜ ਮੁੜ ਹੋਵੇਗੀ ਔਰਤਾਂ ਦੇ ਫੋਨ ‘ਚ ਟੂੰ-ਟੂੰ, ਖਾਤਿਆਂ ‘ਚ ਆਉਣਗੇ 3000 ਤੇ 4500 ਰੁਪਏ
☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।
