ਅੱਜ ਮੁੜ ਹੋਵੇਗੀ ਔਰਤਾਂ ਦੇ ਫੋਨ ‘ਚ ਟੂੰ-ਟੂੰ, ਖਾਤਿਆਂ ‘ਚ ਆਉਣਗੇ 3000 ਤੇ 4500 ਰੁਪਏ

Punjab News : ਪੰਜਾਬ ਦੀਆਂ ਕਰੀਬ ਲੱਖਾਂ ਔਰਤਾਂ ਦੇ ਖਾਤਿਆਂ ਵਿਚ ਅੱਜ 1 ਅਕਤੂਬਰ ਨੂੰ ਮੁੜ ਟੂੰ-ਟੂੰ ਹੋਣ ਜਾ ਰਹੀ ਹੈ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਮੁੱਖ ਮੰਤਰੀ ‘ਮਾਵਾਂ-ਧੀਆਂ ਸਤਿਕਾਰ ਯੋਜਨਾ’ ਤਹਿਤ ਮੁੱਖ ਮੰਤਰੀ ਸ: ਮਾਨ ਔਰਤਾਂ ਨੂੰ ਮਾਣ ਭੱਤੇ ਦੀ ਦੂਜੀ ਕਿਸ਼ਤ ਜਾਰੀ ਕਰਨਗੇ। ਇਸ ਸਬੰਧ ਵਿਚ ਅੱਜ ਗੋਇੰਦਵਾਲ ਸਾਹਿਬ ਵਿਖੇ ਇੱਕ ਵੱਡਾ ਪ੍ਰੋਗਰਾਮ ਕੀਤਾ ਜਾ ਰਿਹਾ। ਜਿਸਦੇ ਵਿਚ ਹਜ਼ਾਰਾਂ ਔਰਤਾਂ ਸ਼ਾਮਲ ਹੋਣਗੀਆਂ।ਸੂਚਨਾ ਮੁਤਾਬਕ ਇਸ ਦੂਜੀ ਕਿਸ਼ਤ ਤਹਿਤ 36 ਲੱਖ 87 ਹਜ਼ਾਰ 677 ਔਰਤਾਂ ਦੇ ਖਾਤਿਆਂ ਵਿੱਚ ₹1,262 ਕਰੋੜ 54 ਲੱਖ ਟ੍ਰਾਂਸਫਰ ਕੀਤੇ ਜਾਣਗੇ। ਇਸ ਮਾਣਭੱਤੇ ਵਿਚ ਜਨਰਲ ਸ਼੍ਰੇਣੀ ਦੀਆਂ ਔਰਤਾਂ ਨੂੰ ₹3,000 ਅਤੇ ਅਨੁਸੂਚਿਤ ਜਾਤੀ ਦੀਆਂ ਔਰਤਾਂ ਨੂੰ ₹4,500 ਰੁਪਏ ਮਿਲਣਗੇ। ਦਸਣਾ ਬਣਦਾ ਹੈ ਕਿ ਮਾਨ ਸਰਕਾਰ ਨੇ ਹੁਣ ਤੱਕ 73 ਲੱਖ 99 ਹਜ਼ਾਰ ਔਰਤਾਂ ਦੇ ਖਾਤਿਆਂ ਵਿੱਚ ₹2,562 ਕਰੋੜ 33 ਲੱਖ ਦਾ ਮਾਣ ਭੱਤਾ ਟ੍ਰਾਂਸਫਰ ਕੀਤਾ ਹੈ।ਜਿਕਰਯੋਗ ਹੈ ਕਿ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਵੱਲੋਂ ਸਰਕਾਰ ਬਣਨ ‘ਤੇ ਔਰਤਾਂ ਨੂੰ 1000-1000 ਰੁਪਏ ਦੇਣ ਦਾ ਵਾਅਦਾ ਕੀਤਾ ਸੀ।

ਇਹ ਵੀ ਪੜ੍ਹੋ 👉

☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

ਹੋਰ ਖ਼ਬਰਾਂ

Bathinda ‘ਚ ਪ੍ਰੇਮੀ ਨਾਲ ਮਿਲਕੇ ਪਤਨੀ ਵੱਲੋਂ ਪਤੀ ਦਾ ਕ/ਤ/ਲ; ਆਤਮਹੱਤਿਆ ਦਾ ਮਾਮਲਾ ਬਣਾਉਣ ਦੀ ਕੋਸ਼ਿਸ਼

ਅਸਤੀਫ਼ੇ ਦੀ ਚਰਚਾ ਦੌਰਾਨ Raja Warring X ਹੈਂਡਲ ‘ਤੇ ਲਿਖਿਆ ਸਾਬਕਾ ਪ੍ਰਧਾਨ !

Leave a Reply

Your email address will not be published. Required fields are marked *