👉ਵਾਕੀ-ਟਾਕੀ ਸੈੱਟਾਂ ਨਾਲ ਫ਼ੜੇ ਗਏ ਨੌਜਵਾਨ ਨਿਕਲੇ ਫ਼ੌਜੀ ਜਵਾਨ
Jalandhar News: ਪੰਜਾਬ ਦੇ ਵਿਚ ਚਰਚਾ ਦਾ ਵਿਸ਼ਾ ਬਣੀ ਹੋਈ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ (LPU) ਕੈਂਪਸ ਵਿੱਚ ਵਿਦਿਆਰਥੀਆਂ ਵੱਲੋਂ ਕੀਤੇ ਵੱਡੇ ਰੋਸ਼ ਪ੍ਰਦਰਸ਼ਨ ਅਤੇ ਇਸਤੋਂ ਬਾਅਦ ਹੋਈ ਭੰਨ-ਤੋੜ ਦੇ ਮਾਮਲੇ ਵਿਚ ਪੁਲਿਸ ਨੇ ਵਿਸ਼ੇਸ ਜਾਂਚ ਟੀਮ (SIT) ਦਾ ਗਠਨ ਕੀਤਾ ਹੈ। ਇਸ ਵਿਸ਼ੇਸ਼ ਜਾਂਚ ਟੀਮ ਵਿਚ ਐਸ.ਪੀ. ਵਿਨੀਤ ਅਹਲਾਵਤ, ਐਸ.ਪੀ. ਮੇਜਰ ਸਿੰਘ, ਸੀ.ਆਈ.ਏ. ਇੰਚਾਰਜ ਬਲਵਿੰਦਰ ਸਿੰਘ, ਇੰਸਪੈਕਟਰ ਅਮਨਪ੍ਰੀਤ ਕੌਰ ਤੋਂ ਇਲਾਵਾ ਜਾਂਚ ਵਿੱਚ ਮਦਦ ਲਈ 5 ਵਿਦਿਆਰਥੀ ਨੁਮਾਇੰਦਿਆਂ ਨੂੰ ਵੀ ਸ਼ਾਮਲ ਕੀਤਾ ਗਿਆ ਹੈ। ਇਸਤੋਂ ਇਲਾਵਾ ਵਿਦਿਆਰਥਣ ਨਾਲ ਕਥਿਤ ਬਲਾਤਕਾਰ ਦੇ ਦੋਸ਼ਾਂ ਦੀ ਜਾਂਚ ਲਈ ਪਹਿਲਾਂ ਹੀ ਮੁਕੱਦਮਾ ਦਰਜ਼ ਕੀਤਾ ਜਾ ਚੁੱਕਿਆ।
ਇਹ ਵੀ ਪੜ੍ਹੋ 👉ਰੂਪ ਕੌਰ ਸੰਧੂ ਵਧਾ ਸਕਦੀ ਹੈ ਅਕਾਲੀ ਦਲ ਤੇ ਸ਼੍ਰੋਮਣੀ ਕਮੇਟੀ ਦੀਆਂ ਮੁਸ਼ਕਿਲਾਂ!
ਉਧਰ, ਪੁਲਿਸ ਵੱਲੋਂ ਸ਼ਾਂਤੀ ਬਹਾਲੀ ਦੇ ਦੌਰਾਨ ਵਾਕੀ-ਟਾਕੀ ਸੈੱਟਾਂ ਨਾਲ ਫ਼ੜੇ ਗਏ ਨੌਜਵਾਨਾਂ ਬਾਰੇ ਵੀ ਵਿਸ਼ੇਸ ਜਾਣਕਾਰੀ ਸਾਹਮਣੇ ਆਈ ਹੈ। ਪੁਲਿਸ ਅਧਿਕਾਰੀਆਂ ਮੁਤਾਬਕ ਉਹ ਗਲਤ ਵਿਅਕਤੀ ਨਹੀਂ ਸਨ, ਬਲਕਿ ਭਾਰਤੀ ਫ਼ੌਜ ਦੇ ਜਵਾਨ ਸਨ, ਜੋ ਆਪਣੇ ਅਫ਼ਸਰ ਦੇ ਬੱਚੇ ਨੂੰ ਲੈਣ ਲਈ ਇੱਥੇ ਆਏ ਸਨ ਪ੍ਰੰਤੂ ਹਿੰਸਾਂ ਵਿਚ ਫ਼ਸ ਗਏ। ਜਿਕਰਯੋਗ ਹੈ ਕਿ ਵਾਕੀ-ਟਾਕੀ ਨਾਲ ਫ਼ੜੇ ਜਾਣ ‘ਤੇ ਸਿਆਸੀ ਵਿਰੋਧੀਆਂ ਨੇ ਇਸ ਮੁੱਦੇ ਨੁੰ ਚੁੱਕਿਆ ਸੀ ਤੇ ਵੱਡੀ ਸ਼ਾਜਸ ਦਸਿਆ ਸੀ। ਦੂਜੇ ਪਾਸੇ ਯੂਨੀਵਰਸਿਟੀ ਪ੍ਰਬੰਧਕਾਂ ਵੱਲੋਂ ਕੈਂਪਸ ਅੰਦਰ 10 ਦਿਨਾਂ ਦੀਆਂ ਛੁੱਟੀਆਂ ਦੇ ਐਲਾਨ ਤੋਂ ਬਾਅਦ ਸ਼ਾਂਤੀ ਪਰਤ ਆਈ ਹੈ।
ਇਹ ਵੀ ਪੜ੍ਹੋ 👉Bathinda ‘ਚ ਨਹਿਰ ਡਿੱਗੇ ਮਾਸੂਮ ਭੈਣ-ਭਰਾ ਦੀਆਂ ਲਾਸ਼ਾਂ ਹਫ਼ਤੇ ਬਾਅਦ ਮਿਲੀਆਂ
☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।
