ਰੂਪ ਕੌਰ ਸੰਧੂ ਵਧਾ ਸਕਦੀ ਹੈ ਅਕਾਲੀ ਦਲ ਤੇ ਸ਼੍ਰੋਮਣੀ ਕਮੇਟੀ ਦੀਆਂ ਮੁਸ਼ਕਿਲਾਂ!

ਬਹਿਰੀਨ ਵਾਲੀ ਬੀਬੀ ਤੋਂ ਬਾਅਦ ਹੋਰ ਔਰਤਾਂ ਨਾਲ ਅੱਤਿਆਚਾਰ ਹੋਣ ਦਾ ਕੀਤਾ ਸੀ ਦਾਅਵਾ
Amritsar News: ਸ਼੍ਰੋਮਣੀ ਅਕਾਲੀ ਦਲ ਦੀ ਵਰਕਿੰਗ ਕਮੇਟੀ ਦੀ ਮੈਂਬਰ ਰਹੀ ਅੰਮ੍ਰਿਤਸਰ ਇਲਾਕੇ ਦੀ ਸੀਨੀਅਰ ਆਗੂ ਰੂਪ ਕੌਰ ਸੰਧੂ ਆਪਣੇ ਵਿਰੁਧ ਅਚਾਨਕ ਹੋਈ ਵੱਡੀ ਕਾਰਵਾਈ ਤੋਂ ਬਾਅਦ ਅਕਾਲੀ ਦਲ ਤੇ ਸ਼੍ਰੋਮਣੀ ਕਮੇਟੀ ਦੀਆਂ ਮੁਸ਼ਕਿਲਾਂ ਨੂੰ ਵਧਾ ਸਕਦੀ ਹੈ। ਪਹਿਲਾਂ ਸ਼੍ਰੋਮਣੀ ਕਮੇਟੀ ਮੈਂਬਰ ਅਮਰਜੀਤ ਚਾਵਲਾ ਦਾ ਸ਼ਿਕਾਰ ਬਣੀ ਬਹਿਰੀਨ ਵਾਲੀ ਬੀਬੀ ਨੂੰ ਲੈ ਕੇ ਲਾਈਵ ਹੋਣ ਵਾਲੀ ਰੂਪ ਕੌਰ ਸੰਧੂ ਨੇ ਹੁਣ ਦਾਅਵਾ ਕੀਤਾ ਸੀ ਕਿ ਉਸਦੇ ਨਾਲ ਕੁੱਝ ਹੋਰ ਪੀੜਤ ਔਰਤਾਂ ਨੇ ਸੰਪਰਕ ਕੀਤਾ ਹੈ, ਜਿੰਨ੍ਹਾਂ ਦੇ ਨਾਲ ਧਾਰਮਿਕ ਤੇ ਸਿਆਸੀ ਆਗੂਆਂ ਵੱਲੋਂ ਸਰੀਰਿਕ ਅੱਤਿਆਚਾਰ ਕੀਤਾ ਗਿਆ। ਬੀਬੀ ਸੰਧੂ ਨੇ ਇਹ ਵੀ ਕਿਹਾ ਸੀ ਕਿ ਉਹ ਇੰਨ੍ਹਾਂ ਪੀੜਤ ਔਰਤਾਂ ਨੂੰ ਲੈ ਕੇ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਮਿਲਣਗੇ ਅਤੇ ਮਿਸਾਲੀ ਕਾਰਵਾਈ ਦੀ ਮੰਗ ਕਰਨਗੇ। ਇਸਤੋਂ ਬਾਅਦ ਬੀਬੀ ਦੀ ਸ਼੍ਰੋਮਣੀ ਅਕਾਲੀ ਦਲ ਵੱਲੋਂ ਪਾਰਟੀ ਵਿਰੋਧੀ ਕਾਰਵਾਈਆਂ ਦਾ ਦਾਅਵਾ ਕਰਦਿਆਂ ਮੁਢਲੀ ਮੈਂਬਰਸ਼ਿਪ ਖਾਰਜ ਕਰ ਦਿੱਤੀ ਸੀ। ਬੀਬੀ ਨੇ ਅਕਾਲੀ ਦਲ ਦੀ ਇਸ ਕਾਰਵਾਈ ਦਾ ਸ਼ਾਇਰਾਨਾ ਅੰਦਾਜ਼ ਵਿਚ ਜਵਾਬ ਦਿੱਤਾ ਹੈ। ਉਨ੍ਹਾਂ ਲਿਖਿਆ ਹੈ

‘‘ਤੁਮ ਗਿਰਾਨੇ ਮੇ ਲਗੇ ਥੇ ਤੁਮ ਨੇ ਸੋਚਾ ਹੀ ਨਹੀਂ
ਮੈਂ ਗਿਰਾ ਤੋ ਮਸਲਾ ਬਨ ਕਰ ਖੜਾ ਹੋ ਜਾਊਂਗਾ
ਰਾਸਤਾ ਰੋਕਾ ਗਿਆ ਤੋ ਕਾਫ਼ਿਲਾ ਹੋ ਜਾਊਂਗਾ
ਸਾਰੀ ਦੁਨੀਆ ਕੀ ਨਜ਼ਰ ਮੇ ਹੈ ਮੇਰਾ ਅਹਦ ਏ ਵਫ਼ਾ
ਇਕ ਤੇਰੇ ਕਿਹਨੇ ਸੇ ਕਿਆ ਮੈਂ ਬੇਵਫ਼ਾ ਹੋ ਜਾਊਂਗਾ ‼”

ਜਿਕਰਯੋਗ ਹੈ ਕਿ ਰੂਪ ਕੌਰ ਸੰਧੂ ਨੇ ਆਪਣੀ ਪੋਸਟ ਵਿਚ ਪੀੜਤ ਔਰਤਾਂ ਦੀ ਗੱਲ ਚੁਕਦਿਆਂ ਕਿਹਾ ਸੀ ਕਿ, ‘‘ ਉਨ੍ਹਾਂ ਵੱਲੋਂ ਕਈ ਅਜਿਹੇ ਚਰਚਿਤ ਨਾਂਵਾਂ ਦਾ ਜ਼ਿਕਰ ਕੀਤਾ ਗਿਆ ਹੈ, ਜੋ ਦੇਸ਼-ਵਿਦੇਸ਼ ਵਿੱਚ ਆਪਣੇ ਆਪ ਨੂੰ ਪ੍ਰਸਿੱਧ ਹਸਤੀਆਂ ਵਜੋਂ ਸਥਾਪਿਤ ਕਰਕੇ ਬੈਠੇ ਹਨ ਅਤੇ ਆਪਣੇ ਆਪ ਨੂੰ ਪੰਥ ਅਤੇ ਪੰਜਾਬ ਦੇ ਵੱਡੇ ਧਾਰਮਿਕ ਤੇ ਸਿਆਸੀ ਆਗੂ ਅਖਵਾਉਂਦੇ ਹਨ। ਇਹਨਾਂ ਵਿੱਚੋਂ ਇੱਕ ਨਿਹੰਗ ਸਿੰਘ ਬਾਣੇ ਵਿੱਚ, ਇੱਕ ਰੂਪਨਗਰ ਜ਼ਿਲ੍ਹੇ ਅਤੇ ਪੰਜਾਬ ਦੇ ਕੁੱਝ ਪੰਥਕ ਹਲਕਿਆਂ ਵਿੱਚੋਂ ਜਾਣੇ ਜਾਂਦੇ ਇਲਾਕਿਆਂ ਨਾਲ ਸਬੰਧਿਤ ਪਾਏ ਗਏ ਹਨ ਪਰ ਪਰਦੇ ਦੇ ਪਿੱਛੇ ਉਨ੍ਹਾਂ ਦਾ ਅਸਲ ਕਿਰਦਾਰ ਕੀ ਹੈ, ਇਸ ਦਾ ਸੱਚ ਜਲਦ ਹੀ ਸਭ ਦੇ ਸਾਹਮਣੇ ਲਿਆਉਣਾ ਜ਼ਰੂਰੀ ਹੋ ਜਾਵੇਗਾ। ਆਉਂਦੇ ਦਿਨਾਂ ਵਿੱਚ ਵਾਹਿਗੁਰੂ ਦੀ ਮਿਹਰ ਸਦਕਾ ਜੇ ਮੇਰਾ ਜਾਨੀ ਨੁਕਸਾਨ ਤੋਂ ਬਚਾਅ ਰਿਹਾ ਤਾਂ ਇਸ ਸਬੰਧੀ ਵੱਡੇ ਖੁਲਾਸੇ ਕਰਾਂਗੀ‼”

ਇਹ ਵੀ ਪੜ੍ਹੋ 👉Bathinda ‘ਚ ਨਹਿਰ ਡਿੱਗੇ ਮਾਸੂਮ ਭੈਣ-ਭਰਾ ਦੀਆਂ ਲਾਸ਼ਾਂ ਹਫ਼ਤੇ ਬਾਅਦ ਮਿਲੀਆਂ

☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

ਹੋਰ ਖ਼ਬਰਾਂ

Bathinda ‘ਚ ਨਹਿਰ ਡਿੱਗੇ ਮਾਸੂਮ ਭੈਣ-ਭਰਾ ਦੀਆਂ ਲਾਸ਼ਾਂ ਹਫ਼ਤੇ ਬਾਅਦ ਮਿਲੀਆਂ

LPU ਵਿਵਾਦ; ਪੁਲਿਸ ਵੱਲੋਂ ਘਟਨਾ ਦੀ ਜਾਂਚ ਲਈ SIT ਦਾ ਗਠਨ

Leave a Reply

Your email address will not be published. Required fields are marked *