DAV College Bathinda ਦੇ ਪੋਸਟ ਗ੍ਰੈਜੂਏਟ ਕੰਪਿਊਟਰ ਸਾਇੰਸ ਵਿਭਾਗ ਨੇ ਓਰੀਐਂਟੇਸ਼ਨ ਪ੍ਰੋਗਰਾਮ ਦਾ ਆਯੋਜਨ ਕੀਤਾ

Bathinda News: DAV College Bathinda ਦੇ ਪੋਸਟ ਗ੍ਰੈਜੂਏਟ ਕੰਪਿਊਟਰ ਸਾਇੰਸ ਵਿਭਾਗ ਨੇ 23 ਸਤੰਬਰ, 2026 ਨੂੰ ਬੀਸੀਏ, ਡੀਸੀਏ ਅਤੇ ਪੀਜੀਡੀਸੀਏ ਦੇ ਨਵੇਂ ਦਾਖਲ ਹੋਏ ਵਿਦਿਆਰਥੀਆਂ ਲਈ ਇੱਕ ਓਰੀਐਂਟੇਸ਼ਨ ਪ੍ਰੋਗਰਾਮ ਦਾ ਆਯੋਜਨ ਕੀਤਾ।ਪ੍ਰੋਗਰਾਮ ਦਾ ਮੁੱਖ ਉਦੇਸ਼ ਨਵੇਂ ਦਾਖਲ ਹੋਏ ਵਿਦਿਆਰਥੀਆਂ ਦਾ ਨਿੱਘਾ ਸਵਾਗਤ ਕਰਨਾ ਅਤੇ ਉਨ੍ਹਾਂ ਨੂੰ ਵਿਭਾਗ, ਅਕਾਦਮਿਕ ਵਾਤਾਵਰਣ, ਕੋਰਸਾਂ, ਸਹੂਲਤਾਂ, ਨਿਯਮਾਂ ਅਤੇ ਉਨ੍ਹਾਂ ਦੇ ਅਕਾਦਮਿਕ ਸਫ਼ਰ ਦੌਰਾਨ ਉਪਲਬਧ ਮੌਕਿਆਂ ਤੋਂ ਜਾਣੂੰ ਕਰਵਾਉਣਾ ਸੀ।ਪ੍ਰੋਗਰਾਮ ਦੀ ਸ਼ੁਰੂਆਤ ਕੰਪਿਊਟਰ ਸਾਇੰਸ ਵਿਭਾਗ ਦੇ ਪ੍ਰੋ. ਰਮਿਲ ਗੁਪਤਾ ਦੁਆਰਾ ਵਿਦਿਆਰਥੀਆਂ ਦੇ ਨਿੱਘੇ ਸਵਾਗਤ ਨਾਲ ਹੋਈ।ਪ੍ਰੋ. ਅਨੁਜਾ ਪੁਰੀ ਦੁਆਰਾ ਵਿਦਿਆਰਥੀਆਂ ਨੂੰ ਫੈਕਲਟੀ ਮੈਂਬਰਾਂ ਨਾਲ ਜਾਣੂੰ ਕਰਵਾਇਆ। ਉਨ੍ਹਾਂ ਨੇ ਵਿਭਾਗ ਅਤੇ ਇਸ ਦੀਆਂ ਅਕਾਦਮਿਕ ਗਤੀਵਿਧੀਆਂ ਦੀ ਸੰਖੇਪ ਜਾਣਕਾਰੀ ਦਿੱਤੀ।

ਇਹ ਵੀ ਪੜ੍ਹੋ  ਪੁਲਿਸ ਕਾਂਸਟੇਬਲ ਦਾ ਘਰ ‘ਚ ਗੋ.ਲੀ.ਆਂ ਮਾਰ ਕੇ ਕ/ਤ/ਲ, ਪੁੱਤ ‘ਤੇ ਸ਼ੱਕ !

ਵਿਦਿਆਰਥੀਆਂ ਨੂੰ ਵਿਭਾਗ ਦੁਆਰਾ ਪੇਸ਼ ਕੀਤੇ ਜਾਣ ਵਾਲੇ ਵੱਖ-ਵੱਖ ਕੋਰਸਾਂ, ਜਿਵੇਂ ਕਿ ਬੈਚਲਰ ਆਫ਼ ਕੰਪਿਊਟਰ ਐਪਲੀਕੇਸ਼ਨ (ਬੀਸੀਏ), ਡਿਪਲੋਮਾ ਇਨ ਕੰਪਿਊਟਰ ਐਪਲੀਕੇਸ਼ਨ (ਡੀਸੀਏ), ਅਤੇ ਪੋਸਟ ਗ੍ਰੈਜੂਏਟ ਡਿਪਲੋਮਾ ਇਨ ਕੰਪਿਊਟਰ ਐਪਲੀਕੇਸ਼ਨ (ਪੀਜੀਡੀਸੀਏ) ਬਾਰੇ ਜਾਣ-ਪਛਾਣ ਕਰਵਾਈ ਗਈ। ਪ੍ਰੋ. ਰਾਕੇਸ਼ ਪੁਰੀ ਨੇ ਇਨ੍ਹਾਂ ਕੋਰਸਾਂ ਦੀ ਬਣਤਰ ਅਤੇ ਉਦੇਸ਼ਾਂ, ਨਿਯਮਤ ਹਾਜ਼ਰੀ ਦੀ ਮਹੱਤਤਾ, ਅੰਦਰੂਨੀ ਮੁਲਾਂਕਣ, ਪ੍ਰੈਕਟੀਕਲ ਕੰਮ, ਪ੍ਰੀਖਿਆਵਾਂ ਅਤੇ ਹੋਰ ਅਕਾਦਮਿਕ ਜ਼ਰੂਰਤਾਂ ਬਾਰੇ ਦੱਸਿਆ। ਵਿਦਿਆਰਥੀਆਂ ਨੂੰ ਕਾਲਜ ਅਤੇ ਵਿਭਾਗ ਵਿੱਚ ਉਪਲਬਧ ਕੰਪਿਊਟਰ ਪ੍ਰਯੋਗਸ਼ਾਲਾਵਾਂ, ਲਾਇਬ੍ਰੇਰੀ ਸਹੂਲਤਾਂ, ਸਿੱਖਣ ਦੇ ਸਰੋਤਾਂ ਅਤੇ ਹੋਰ ਸਹੂਲਤਾਂ ਤੋਂ ਵੀ ਜਾਣੂ ਕਰਵਾਇਆ ਗਿਆ।ਪ੍ਰੋ. ਰਾਜੇਸ਼ ਬੱਤਰਾ ਨੇ ਵਿਦਿਆਰਥੀਆਂ ਨੂੰ ਈਐਮਸੀ ਰਜਿਸਟ੍ਰੇਸ਼ਨ (ਐਂਟਰਪ੍ਰੀਨਿਓਰਸ਼ਿਪ ਮਾਈਂਡਸੈੱਟ ਕੋਰਸ, ਪੰਜਾਬ ਸਰਕਾਰ ਦੁਆਰਾ ਪੇਸ਼ ਕੀਤਾ ਗਿਆ ਨਵਾਂ ਕੋਰਸ) ਅਤੇ ਇਸ ਦੀਆਂ ਗਤੀਵਿਧੀਆਂ ਬਾਰੇ ਜਾਣਕਾਰੀ ਦਿੱਤੀ। ਵਿਦਿਆਰਥੀਆਂ ਦੀ ਮੌਕੇ ‘ਤੇ ਹੀ ਰਜਿਸਟ੍ਰੇਸ਼ਨ ਕੀਤੀ ਗਈ।

ਇਹ ਵੀ ਪੜ੍ਹੋ  Bathinda ਦੀ ਨਹਿਰ ‘ਚ ਡੁੱਬੇ ਭੈਣ-ਭਰਾ ਦੀ ਤਿੰਨ ਦਿਨਾਂ ਬਾਅਦ ਵੀ ਉੱਘ-ਸੁੱਘ ਨਹੀਂ !

ਪ੍ਰੋ. ਰਾਮਿਲ ਗੁਪਤਾ ਨੇ ਧੰਨਵਾਦ ਕੀਤਾ।ਵਾਈਸ ਪ੍ਰਿੰਸੀਪਲ ਪ੍ਰੋ. ਸੰਦੀਪ ਭਾਟੀਆ, ਰਜਿਸਟਰਾਰ ਡਾ. ਗੁਰਪ੍ਰੀਤ ਸਿੰਘ, ਸਟਾਫ ਸਕੱਤਰ ਪ੍ਰੋ. ਕਰਮਪਾਲ ਕੌਰ, ਡਾ. ਕੁਲਵਿੰਦਰ ਮਾਨ, ਪ੍ਰੋ. ਸਮਨਵੀਰ ਕੌਰ ਅਤੇ ਪ੍ਰੋ.ਬਲਵਿੰਦਰ ਕੌਰ ਨੇ ਇਸ ਮੌਕੇ ਸ਼ਿਰਕਤ ਕੀਤੀ। ਪ੍ਰੋਗਰਾਮ ਵਿੱਚ 100 ਤੋਂ ਵੱਧ ਪਹਿਲੇ ਸਾਲ ਦੇ ਵਿਦਿਆਰਥੀ ਸ਼ਾਮਲ ਹੋਏ।ਪ੍ਰਿੰਸੀਪਲ ਡਾ.ਰਾਜੀਵ ਕੁਮਾਰ ਸ਼ਰਮਾ ਨੇ ਡਾ.ਵੰਦਨਾ ਜਿੰਦਲ,ਮੁਖੀ ਕੰਪਿਊਟਰ ਸਾਇੰਸ ਵਿਭਾਗ, ਪ੍ਰੋ.ਅਨੁਜਾ ਪੁਰੀ, ਪ੍ਰੋ.ਰਾਕੇਸ਼ ਪੁਰੀ, ਡਾ.ਸ਼ੀਸ਼ਪਾਲ ਜਿੰਦਲ, ਪ੍ਰੋ.ਰਾਜੇਸ਼ ਬੱਤਰਾ,ਡਾ.ਪਵਨ ਕੁਮਾਰ, ਪ੍ਰੋ.ਰਮਿਲ ਗੁਪਤਾ, ਡਾ.ਰਿਸ਼ਮ, ਪ੍ਰੋ.ਗੁਰਦੀਪ ਕੌਰ, ਪ੍ਰੋ.ਮਨਪ੍ਰੀਤ,ਪ੍ਰੋ.ਹਰਵਿੰਦਰ ਕੌਰ, ਪ੍ਰੋ.ਕਰਮਜੀਤ ਕੌਰ, ਪ੍ਰੋ.ਜਯੋਤੀ ਅਰੋੜਾ ਅਤੇ ਤਕਨੀਕੀ ਸਹਾਇਤਾ ਟੀਮ ਜਿਸ ਵਿੱਚ ਸ਼੍ਰੀਮਤੀ ਸ਼ਰਨਪ੍ਰੀਤ ਕੌਰ, ਸ਼੍ਰੀਮਤੀ ਹਰਪ੍ਰੀਤ ਕੌਰ ਅਤੇ ਸ਼੍ਰੀਮਤੀ ਜਗਦੀਪ ਕੌਰ ਦੀ ਪ੍ਰੋਗਰਾਮ ਨੂੰ ਸਫ਼ਲਤਾਪੂਰਵਕ ਆਯੋਜਿਤ ਕਰਨ ਲਈ ਸ਼ਲਾਘਾ ਕੀਤੀ।

☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

ਹੋਰ ਖ਼ਬਰਾਂ

Vigilance Bureau ਨੇ ਪ੍ਰਾਈਵੇਟ ਪਾਸਪੋਰਟ ਏਜੰਟ ਨੂੰ 20,000 ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕੀਤਾ ਕਾਬੂ

Punjab ‘ਚ ਵੱਡੀ ਵਾਰਦਾਤ; ਪਤੀ ਨੇ ਪਤਨੀ ਤੇ ਨਾਬਾਲਿਗ ਧੀ ਦਾ ਬੇਰਹਿਮੀ ਨਾਲ ਕੀਤਾ ਕ/ਤ/ਲ

Leave a Reply

Your email address will not be published. Required fields are marked *