Punjab Police ਦੇ ਬਰਖ਼ਾਸਤ AIG ਨੇ 6 ਸਾਲਾਂ ਬਾਅਦ ਕੀਤਾ ਆਤਮਸਮਰਪਣ, ਪਾਈ ਗ੍ਰਿਫਤਾਰੀ

Patiala News : Punjab Police ਦੇ ਵਿਵਾਦਤ ਬਰਖ਼ਾਸਤ AIG ਰਾਜਜੀਤ ਸਿੰਘ ਹੁੰਦਲ ਨੇ ਆਖ਼ਰਕਾਰ 6 ਸਾਲਾਂ ਬਾਅਦ ਪਟਿਆਲਾ ਪੁਲਿਸ ਦੇ ਸਾਹਮਣੇ ਆਤਮਸਮਰਪਣ ਕਰ ਦਿੱਤਾ ਹੈ। ਮੋਹਾਲੀ ਪੁਲਿਸ ਵੱਲੋਂ ਭਗੋੜੇ ਕਰਾਰ ਦਿੱਤੇ ਗਏ ਰਾਜਜੀਤ ਸਿੰਘ ਨਸ਼ਾ ਮਾਫ਼ੀਆ ਗਠਜੋੜ ਦੇ ਕਾਰਨ ਚਰਚਾ ਵਿਚ ਰਹੇ ਸਨ। ਉਨ੍ਹਾਂ ਦਾ ਸਬੰਧ ਚਰਚਿਤ ਇੰਸਪੈਕਟਰ ਇੰਦਰਜੀਤ ਸਿੰਘ ਦੇ ਨਾਲ ਜੁੜੇ ਹੋਣ ਕਾਰਨ ਚਰਚਾ ਵਿਚ ਰਿਹਾ ਸੀ, ਕਿਉਂਕਿ ਰਾਜਜੀਤ ਸਿੰਘ ਜਿੱਥੇ ਵੀ ਬਤੌਰ ਐਸਐਸਪੀ ਰਹੇ, ਉਨ੍ਹਾਂ ਇੰਦਰਜੀਤ ਸਿੰਘ ਨੂੰ ਵੀ ਆਪਣੇ ਨਾਲ ਰੱਖਿਆ ਤੇ ਚੰਗੀਆਂ ਪੋਸਟਿੰਗਾਂ ਦਿੱਤੀਆਂ।ਇੰਦਰਜੀਤ ਸਿੰਘ ਨੂੰ ਪਹਿਲਾਂ ਹੀ ਫ਼ੜਿਆ ਜਾ ਚੁੱਕਿਆ ਹੈ ਪ੍ਰੰਤੂ ਰਾਜਜੀਤ ਸਿੰਘ ਹੁੰਦਲ 2019 ਵਿੱਚ ਨਸ਼ਾ ਤਸਕਰੀ ਅਤੇ ਜਬਰਨ ਵਸੂਲੀ ਦੇ ਰੈਕਟ ਨਾਲ ਕਥਿਤ ਸਬੰਧਾਂ ਕਾਰਨ ਨੌਕਰੀ ਤੋਂ ਬਰਖ਼ਾਸਤ ਕੀਤਾ ਗਿਆ ਸੀ, ਜਿਸਤੋਂ ਬਾਅਦ ਉਹ ਫ਼ਰਾਰ ਹੋ ਗਿਆ ਸੀ। ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਦਾਈਰ ਇੱਕ ਪੀ.ਆਈ.ਐਲ. (ਜਨਹਿਤ ਪਟੀਸ਼ਨ) ਤੋਂ ਬਾਅਦ ਦਸੰਬਰ 2017 ਵਿੱਚ ਤਤਕਾਲੀ ਡੀ.ਜੀ.ਪੀ. ਸਿਧਾਰਥ ਚੱਟੋਪਧਿਆਏ ਦੀ ਅਗਵਾਈ ਹੇਠ ਤਿੰਨ ਮੈਂਬਰੀ ਐਸ.ਆਈ.ਟੀ. ਦਾ ਗਠਨ ਕੀਤਾ ਗਿਆ ਸੀ, ਜਿਸ ਵਿਚ ਇੰਦਰਜੀਤ ਦੇ ਕਾਰਨਾਮੇ ਸਾਹਮਣੇ ਆਏ ਸਨ।ਇੰਦਰਜੀਤ ਸਿੰਘ ਵਿਰੁਧ ਐਸ.ਟੀ.ਐਫ. ਸੀ ਜਿਸ ਨੇ ਸਭ ਤੋਂ ਪਹਿਲਾਂ ਨਸ਼ਾ ਤਸਕਰੀ ਅਤੇ ਬਰਾਮਦਗੀ ਨਾਲ ਛੇੜਛਾੜ ਕਰਨ ਲਈ ਪਰਚਾ ਦਰਜ ਕੀਤਾ ਸੀ। ਜਿਸਤੋਂ ਬਾਅਦ ਰਾਜਜੀਤ ਸਿੰਘ ਨੂੰ ਸਹਿ-ਦੋਸ਼ੀ ਵਜੋਂ ਨਾਮਜ਼ਦ ਕੀਤਾ ਗਿਆ ਸੀ।ਰਾਜਜੀਤ ਸਿੰਘ ਦੇ ਭਗੋੜੇ ਹੋਣ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਨੇ 17 ਅਪਰੈਲ 2023 ਨੂੰ ਉਸਨੂੰ ਨੌਕਰੀ ਤੋਂ ਬਰਖ਼ਾਸਤ ਕਰ ਦਿੱਤਾ ਸੀ। ਰਾਜਜੀਤ ਸਿੰਘ ਵਿਰੁਧ ਵਿਜੀਲੈਂਸ ਨੇ ਵੀ ਕੇਸ ਦਰਜ਼ ਕੀਤਾ ਸੀ। ਜਿਸਦੇ ਚੱਲਦੇ ਹੁਣ ਉਸਦੇ ਵੱਲੋਂ ਪਟਿਆਲਾ ਦੇ  ਅਧਿਕਾਰੀਆਂ ਸਾਹਮਣੇ ਸਮਰਪਣ ਕੀਤਾ ਹੈ।

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

ਹੋਰ ਖ਼ਬਰਾਂ

ਪੀ.ਐੱਸ.ਯੂ. (ਸ਼ਹੀਦ ਰੰਧਾਵਾ) ਵੱਲੋਂ ਸ਼ਹੀਦ ਭਗਤ ਸਿੰਘ ਦੇ ਜਨਮ ਦਿਹਾੜੇ ਨੂੰ ਸਮਰਪਿਤ ਪ੍ਰਦਰਸ਼ਨੀ ਲਗਾਈ

ED ਦੇ ਅਧਿਕਾਰੀਆਂ ਨੇ ਮੇਰੇ ਪਰਿਵਾਰ ‘ਤੇ ਦਬਾਅ ਪਾਇਆ ਕਿ ਉਹ ਮੈਨੂੰ ‘ਆਪ’ ਛੱਡ ਕੇ ਕਿਸੇ ਹੋਰ ਪਾਰਟੀ ਵਿੱਚ ਸ਼ਾਮਲ ਹੋਣ ਲਈ ਕਹਿਣ: ਹਰਦੀਪ ਸਿੰਘ ਮੁੰਡੀਆਂ

Leave a Reply

Your email address will not be published. Required fields are marked *