ਭਾਰਤ ਤੇ ਅਮਰੀਕਾ ਤੋਂ ਬਾਅਦ ਹੁਣ Canada ਨੇ ਵੀ Godly Brar ਨੂੰ ਐਲਾਨਿਆ ਮੋਸਟ ਵਾਂਟੇਡ

Canada News: ਭਾਰਤ ਵਿੱਚ ਪ੍ਰਸਿੱਧ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਕਾਂਡ ਤੋਂ ਬਾਅਦ ਚਰਚਾ ਵਿੱਚ ਆਏ ਗੈਂਗਸਟਰ ਗੋਲਡੀ ਬਰਾੜ ਨੂੰ ਹੁਣ ਕਨੇਡਾ ਨੇ ਵੀ ਮੋਸਟ ਵਾਂਟੇਡ ਐਲਾਨ ਦਿੱਤਾ ਹੈ। ਇਸ ਤੋਂ ਪਹਿਲਾਂ ਭਾਰਤ ਦੀ ਕੌਮੀ ਜਾਂਚ ਏਜੰਸੀ (NIA) ਵੱਲੋਂ ਵੀ ਪੰਜਾਬ ਦੇ ਜਿਲਾ ਸ਼੍ਰੀ ਮੁਕਤਸਰ ਸਾਹਿਬ ਦੇ ਨਾਲ ਸੰਬੰਧਿਤ ਸਤਿੰਦਰਜੀਤ ਸਿੰਘ ਉਰਫ ਗੋਲਡੀ ਬਰਾੜ ਨੂੰ ਮੋਸਟਡ ਵਾਂਟੇਡ ਐਲਾਨਦਿਆ ਉਸਦੇ ਉੱਪਰ 10 ਲੱਖ ਰੁਪਏ ਦਾ ਇਨਾਮ ਰੱਖਿਆ ਹੋਇਆ ਹੈ। ਇਸੇ ਤਰ੍ਹਾਂ ਕੁਝ ਮਹੀਨੇ ਪਹਿਲਾਂ ਅਮਰੀਕਾ ਦੇ ਵੱਲੋਂ ਵੀ ਆਪਣੇ ਦੇਸ਼ ਦੇ ਲੋੜੀਦੇ 10 ਭਗੌੜਿਆਂ ਵਿੱਚ ਗੋਲਡੀ ਬਰਾੜ ਨੂੰ ਥਾਂ ਦਿੱਤੀ ਹੈ ਅਤੇ ਉਸਦੇ ਉੱਪਰ ਲੱਖਾਂ ਡਾਲਰ ਇਨਾਮ ਰੱਖਿਆ ਹੈ।

ਇਹ ਵੀ ਪੜ੍ਹੋ 👉SGPC ਦੇ ਨਵੇਂ ਪ੍ਰਧਾਨ ਦੀ ਚੋਣ ਅੱਜ; ਪੁਨਰ ਸੁਰਜੀਤੀ ਦਲ ਵੱਲੋਂ ਦਿੱਲੀ ‘ਚ ਰੋਸ਼ ਮਾਰਚ ਦਾ ਐਲਾਨ

ਕੈਨੇਡਾ ਦੇ ਮੈਨੀਟੋਬਾ ਸੂਬੇ ਦੀ ਪੁਲਿਸ ਵੱਲੋਂ ਵੀ ਗੋਲਡੀ ਬਰਾੜ ਦੀ ਸੂਹ ਦੱਸਣ ਵਾਲੇ ਨੂੰ ਢਾਈ ਲੱਖ ਡਾਲਰ ਇਨਾਮ ਦੇਣ ਦਾ ਐਲਾਨ ਕੀਤਾ ਹੈ। ਵਿਨੀਪੈਗ ਪੁਲਿਸ ਵੱਲੋਂ 25 ਖਤਰਨਾਕ ਅਪਰਾਧੀਆਂ ਦੀ ਜਾਰੀ ਫੋਟੋ ਸੂਚੀ ਵਿੱਚ ਗੋਲਡੀ ਬਰਾੜ ਪਹਿਲੇ ਸਥਾਨ ‘ਤੇ ਹੈ, ਜਿਨਾਂ ਦੇ ਪੋਸਟਰ ਸੋਸ਼ਲ ਮੀਡੀਆ ਉੱਪਰ ਪ੍ਰਕਾਸ਼ਿਤ ਕੀਤੇ ਗਏ ਹਨ। ਸਤੰਬਰ 2023 ਵਿੱਚ ਵਿਨੀਪੈਗ ਵਿਖੇ ਹੋਏ 39 ਸਾਲਾ ਸੁਖਦੂਲ ਸਿੰਘ ਗਿੱਲ ਦੇ ਕਤਲ ਮਾਮਲੇ ਵਿੱਚ ਲੋੜੀਂਦੇ ਗੋਲਡੀ ਬਰਾੜ ਦੀ ਕੈਨੇਡਾ ਜਾਂ ਅਮਰੀਕਾ ਵਿੱਚ ਗ੍ਰਿਫ਼ਤਾਰੀ ਲਈ ਸੂਚਨਾ ਦੇਣ ਵਾਲੇ ਨੂੰ 2,50,000 ਡਾਲਰ ਤੱਕ ਦਾ ਇਨਾਮ ਦਿੱਤਾ

ਇਹ ਵੀ ਪੜ੍ਹੋ 👉Punjab Election; ਬਠਿੰਡਾ-ਮਾਨਸਾ ਪੁਲਿਸ ‘ਚ ਵੱਡਾ ਫੇਰਬਦਲ, ਦਰਜਨਾਂ ਅਫਸਰ ਬਦਲੇ, ਦੇਖੋ List

ਜਿਕਰਯੋਗ ਹੈ ਕਿ ਕੁਝ ਸਾਲ ਪਹਿਲਾਂ ਕੈਨੇਡਾ ਵਿੱਚ ਕੰਮ ਕਰਨ ਲਈ ਗਏ ਗੋਲਡੀ ਬਰਾੜ ਦੇ ਲਾਰੈਂਸ ਬਿਸ਼ਨੋਈ ਗੈਂਗ ਨਾਲ ਵੀ ਸਬੰਧ ਹਨ ਅਤੇ ਉਹ ਕਈ ਵੱਡੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਕਾਰਨ ਖਤਰਨਾਕ ਅਪਰਾਧੀਆਂ ਦੀ ਸ੍ਰੇਣੀ ਵਿੱਚ ਸ਼ਾਮਿਲ ਹੈ। ਭਾਰਤ ਅਤੇ ਅਮਰੀਕਾ ਤੋਂ ਬਾਅਦ ਕੈਨੇਡਾ ਵੱਲੋਂ ਵੀ ਉਸ ਦੇ ਉੱਪਰ ਸ਼ਿਕੰਜਾ ਕਸਣ ਦੇ ਨਾਲ ਗੋਲਡੀ ਬਰਾੜ ਲਈ ਅਪਰਾਧ ਕਰਨ ਤੋਂ ਬਾਅਦ ਲੁਕਿਆ ਰਹਿਣਾ ਹੁਣ ਕਾਫੀ ਮੁਸ਼ਕਿਲ ਬਣਦਾ ਜਾਪ ਰਿਹਾ ਹੈ।

ਹੋਰ ਖ਼ਬਰਾਂ

ਸ਼ਿਵਰਾਜ ਚੌਹਾਨ ਦੇ ਬਿਆਨ ਨੂੰ ਲੈ ਕੇ ਕੇਜਰੀਵਾਲ ਦਾ BJP ‘ਤੇ ਤੰਜ

Breaking News; MP ਸਤਨਾਮ ਸਿੰਘ ਸੰਧੂ ਨੂੰ ED ਦਾ ਸੰਮਨ, ਜਾਣੋਂ ਪੂਰਾ ਮਾਮਲਾ

Leave a Reply

Your email address will not be published. Required fields are marked *