Bathinda News:ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ.ਸਿ.) ਬਠਿੰਡਾ ਮੈਡਮ ਮਮਤਾ ਖੁਰਾਣਾ ਅਤੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ.ਸਿ.) ਸ੍ਰੀ ਚਮਕੌਰ ਸਿੰਘ ਸਿੱਧੂ ਦੇ ਦਿਸ਼ਾ-ਨਿਰਦੇਸ਼ਾਂ ਅਤੇ ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ ਸ੍ਰੀ ਜਸਵੀਰ ਸਿੰਘ ਗਿੱਲ ਦੀ ਅਗਵਾਈ ਹੇਠ ਅੰਤਰ-ਜ਼ਿਲ੍ਹਾ ਸਕੂਲ ਖੇਡਾਂ ਦੇ ਹਾਕੀ ਅੰਡਰ-14 ਲੜਕੀਆਂ ਦੇ ਮੁਕਾਬਲੇ ਹਾਕੀ ਟਰਫ ਬਠਿੰਡਾ ਵਿਖੇ ਅਤੇ ਸਾਫਟਬਾਲ ਅੰਡਰ-14 ਲੜਕਿਆਂ ਦੇ ਮੁਕਾਬਲੇ ਸੇਂਟ ਜੇਵੀਅਰ ਕਾਨਵੈਂਟ ਸਕੂਲ ਬਠਿੰਡਾ ਵਿਖੇ ਸ਼ੁਰੂ ਹੋਏ। ਖੇਡਾਂ ਦਾ ਆਗਾਜ਼ ਕਰਵਾਉਣ ਅਤੇ ਖਿਡਾਰੀਆਂ ਨੂੰ ਅਸ਼ੀਰਵਾਦ ਦੇਣ ਲਈ ਜ਼ਿਲ੍ਹਾ ਸਿੱਖਿਆ ਅਫ਼ਸਰ ਮੈਡਮ ਮਮਤਾ ਖੁਰਾਣਾ ਸੇਠੀ ਵਿਸ਼ੇਸ਼ ਤੌਰ ’ਤੇ ਹਾਕੀ ਟਰਫ ਬਠਿੰਡਾ ਵਿਖੇ ਪਹੁੰਚੇ ਅਤੇ ਖਿਡਾਰੀਆਂ ਦੀ ਹੌਸਲਾ-ਅਫ਼ਜ਼ਾਈ ਕੀਤੀ। ਇਸ ਮੌਕੇ ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ ਸ੍ਰੀ ਜਸਵੀਰ ਸਿੰਘ ਗਿੱਲ, ਜ਼ਿਲ੍ਹਾ ਟੂਰਨਾਮੈਂਟ ਕਮੇਟੀ ਦੇ ਜਨਰਲ ਸਕੱਤਰ ਸ੍ਰੀ ਜਗਦੀਸ਼ ਕੁਮਾਰ ਅਤੇ ਨੋਡਲ ਅਫ਼ਸਰ ਪ੍ਰਿੰਸੀਪਲ ਸ੍ਰੀ ਆਸੂ ਸਿੰਘ ਵੱਲੋਂ ਬੁੱਕੇ ਦੇ ਕੇ ਮੁੱਖ ਮਹਿਮਾਨ ਮੈਡਮ ਮਮਤਾ ਖੁਰਾਣਾ ਸੇਠੀ ਜੀ ਦਾ ਸਵਾਗਤ ਕੀਤਾ ਗਿਆ।ਇਸ ਮੌਕੇ ਜ਼ਿਲ੍ਹਾ ਸਿੱਖਿਆ ਅਫ਼ਸਰ ਮੈਡਮ ਮਮਤਾ ਖੁਰਾਣਾ ਸੇਠੀ ਨੇ ਬੱਚਿਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਹਾਕੀ ਸਾਡੇ ਦੇਸ਼ ਦੀ ਮਾਣਮੱਤੀ ਖੇਡ ਹੈ ਅਤੇ ਪੰਜਾਬ ਦਾ ਹਾਕੀ ਨਾਲ ਬਹੁਤ ਪੁਰਾਣਾ ਤੇ ਗੂੜ੍ਹਾ ਨਾਤਾ ਹੈ।
ਇਹ ਵੀ ਪੜ੍ਹੋ Amritsar ‘ਚ ਬਿਨ੍ਹਾਂ ਹਾਈ ਸਕਿਉਰਟੀ ਪਲੇਟ ਵਹੀਕਲਾਂ ‘ਚ ਪੰਪਾਂ ‘ਤੇ ਤੇਲ ਪਾਉਣ ‘ਤੇ ਰੋਕ, ਜਾਣੋਂ ਕਾਰਨ
ਖੇਡਾਂ ਸਿਰਫ਼ ਜਿੱਤ-ਹਾਰ ਤੱਕ ਸੀਮਤ ਨਹੀਂ ਹੁੰਦੀਆਂ, ਸਗੋਂ ਇਹ ਬੱਚਿਆਂ ਵਿੱਚ ਅਨੁਸ਼ਾਸਨ, ਮਿਹਨਤ, ਟੀਮ ਭਾਵਨਾ ਅਤੇ ਇਕ-ਦੂਜੇ ਦਾ ਸਾਥ ਦੇਣ ਦੀ ਭਾਵਨਾ ਪੈਦਾ ਕਰਦੀਆਂ ਹਨ। ਉਨ੍ਹਾਂ ਖਿਡਾਰੀਆਂ ਨੂੰ ਅਪੀਲ ਕੀਤੀ ਕਿ ਉਹ ਮੈਦਾਨ ਵਿੱਚ ਪੂਰੇ ਜੋਸ਼ ਅਤੇ ਖੇਡ ਭਾਵਨਾ ਨਾਲ ਖੇਡਣ, ਆਪਣੇ ਕੋਚਾਂ ਅਤੇ ਅਧਿਆਪਕਾਂ ਦਾ ਸਤਿਕਾਰ ਕਰਨ ਅਤੇ ਜਿੱਤ-ਹਾਰ ਨੂੰ ਇੱਕੋ ਜਿਹੀ ਭਾਵਨਾ ਨਾਲ ਸਵੀਕਾਰ ਕਰਨ। ਉਨ੍ਹਾਂ ਕਿਹਾ ਕਿ ਅੱਜ ਦਾ ਖਿਡਾਰੀ ਹੀ ਭਵਿੱਖ ਵਿੱਚ ਸੂਬਾਈ, ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ’ਤੇ ਆਪਣੇ ਸਕੂਲ, ਜ਼ਿਲ੍ਹੇ ਅਤੇ ਪੰਜਾਬ ਦਾ ਨਾਮ ਰੌਸ਼ਨ ਕਰ ਸਕਦਾ ਹੈ। ਇਸ ਲਈ ਬੱਚਿਆਂ ਨੂੰ ਪੜ੍ਹਾਈ ਦੇ ਨਾਲ-ਨਾਲ ਖੇਡਾਂ ਵਿੱਚ ਵੀ ਵੱਧ-ਚੜ੍ਹ ਕੇ ਹਿੱਸਾ ਲੈਣਾ ਚਾਹੀਦਾ ਹੈ।ਨਤੀਜਿਆਂ ਬਾਰੇ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ ਸ੍ਰੀ ਜਸਵੀਰ ਸਿੰਘ ਗਿੱਲ ਨੇ ਦੱਸਿਆ ਕਿ ਅੰਡਰ-14 ਲੜਕੀਆਂ ਹਾਕੀ ਦੇ ਮੁਕਾਬਲਿਆਂ ਵਿੱਚ ਪੂਲ ‘ਏ’ ਵਿੱਚ ਪੀ.ਆਈ.ਐਸ. ਬਠਿੰਡਾ ਨੇ ਸੰਗਰੂਰ ਨੂੰ 3-0 ਨਾਲ ਹਰਾ ਕੇ ਜਿੱਤ ਦਰਜ ਕੀਤੀ। ਪੂਲ ‘ਐੱਫ’ ਵਿੱਚ ਪੀ.ਆਈ.ਐਸ. ਮੋਹਾਲੀ ਨੇ ਪਟਿਆਲਾ ਨੂੰ 7-0 ਨਾਲ ਹਰਾਇਆ। ਪੂਲ ‘ਬੀ’ ਵਿੱਚ ਲੁਧਿਆਣਾ ਨੇ ਪੀ.ਆਈ.ਐਸ. ਬਾਦਲ ਨੂੰ 5-0 ਨਾਲ ਅਤੇ ਗੁਰਦਾਸਪੁਰ ਨੇ ਮੋਗਾ ਨੂੰ 5-0 ਨਾਲ ਹਰਾਇਆ। ਪੂਲ ‘ਸੀ’ ਵਿੱਚ ਮਲੇਰਕੋਟਲਾ ਨੇ ਫਰੀਦਕੋਟ ਨੂੰ 6-0 ਨਾਲ ਹਰਾਇਆ, ਜਦਕਿ ਸ੍ਰੀ ਗੁਰੂ ਅਰਜਨ ਦੇਵ ਕੋ-ਐਡ ਤਰਨਤਾਰਨ ਨੇ ਅੰਮ੍ਰਿਤਸਰ ਨੂੰ 6-0 ਨਾਲ ਮਾਤ ਦਿੱਤੀ।
ਇਹ ਵੀ ਪੜ੍ਹੋ ਮੁਲਾਜ਼ਮ ਵਰਦੀ ਪਾ ਕੇ ਨਾ ਆਉਣ ਵਾਲੀ ਆਡੀਓ ‘ਤੇ Punjab Police ਦਾ ਬਿਆਨ ਆਇਆ ਸਾਹਮਣੇ!
ਪੂਲ ‘ਡੀ’ ਵਿੱਚ ਬਠਿੰਡਾ ਨੇ ਸ਼ਹੀਦ ਭਗਤ ਸਿੰਘ ਨਗਰ ਨੂੰ 6-0 ਨਾਲ ਹਰਾਇਆ ਅਤੇ ਤਰਨਤਾਰਨ ਨੇ ਬਰਨਾਲਾ ਨੂੰ 3-2 ਨਾਲ ਹਰਾ ਕੇ ਜਿੱਤ ਹਾਸਲ ਕੀਤੀ।ਇਸੇ ਤਰ੍ਹਾਂ ਸਾਫਟਬਾਲ ਅੰਡਰ-14 ਲੜਕਿਆਂ ਦੇ ਮੁਕਾਬਲਿਆਂ ਵਿੱਚ ਅੰਮ੍ਰਿਤਸਰ ਨੇ ਬਠਿੰਡਾ ਨੂੰ 9-0 ਨਾਲ, ਲੁਧਿਆਣਾ ਨੇ ਮੋਗਾ ਨੂੰ 15-0 ਨਾਲ, ਸ੍ਰੀ ਮੁਕਤਸਰ ਸਾਹਿਬ ਨੇ ਫਾਜ਼ਿਲਕਾ ਨੂੰ 6-2 ਨਾਲ ਅਤੇ ਅੰਮ੍ਰਿਤਸਰ ਨੇ ਫਰੀਦਕੋਟ ਨੂੰ 10-0 ਨਾਲ ਹਰਾਇਆ। ਬਠਿੰਡਾ ਨੇ ਫਰੀਦਕੋਟ ਨੂੰ 8-0 ਨਾਲ ਮਾਤ ਦਿੱਤੀ, ਜਦਕਿ ਮਾਨਸਾ ਨੇ ਮੋਹਾਲੀ ਨੂੰ 15-1 ਨਾਲ ਹਰਾ ਕੇ ਜਿੱਤ ਦਰਜ ਕੀਤੀ।ਇਸ ਮੌਕੇ ਨੋਡਲ ਅਫ਼ਸਰ ਰਿਹਾਇਸ਼ ਸ੍ਰੀ ਕੁਲਵਿੰਦਰ ਸਿੰਘ ਹੈੱਡਮਾਸਟਰ, ਸ੍ਰੀਮਤੀ ਗਗਨਦੀਪ ਕੌਰ ਹੈੱਡਮਿਸਟ੍ਰੈਸ, ਸ੍ਰੀਮਤੀ ਹਰਪ੍ਰੀਤ ਕੌਰ ਹੈੱਡਮਿਸਟ੍ਰੈਸ, ਡਾ. ਨੀਤੂ ਹੈੱਡਮਿਸਟ੍ਰੈਸ, ਹਾਕੀ ਕਨਵੀਨਰ ਸ੍ਰੀ ਰਣਧੀਰ ਸਿੰਘ, ਸਾਫਟਬਾਲ ਕਨਵੀਨਰ ਸ੍ਰੀ ਕੁਲਵੀਰ ਸਿੰਘ, ਸ੍ਰੀ ਜਗਮੋਹਨ ਸਿੰਘ, ਸ੍ਰੀ ਰਹਿੰਦਰ ਸਿੰਘ, ਸ੍ਰੀ ਸਤਵੀਰ ਸਿੰਘ, ਸ੍ਰੀ ਰੇਸ਼ਮ ਸਿੰਘ, ਸ੍ਰੀਮਤੀ ਸੁਖਜਿੰਦਰਪਾਲ ਕੌਰ ਸੁੱਖੀ, ਸ੍ਰੀਮਤੀ ਹਰਪਾਲ ਕੌਰ ਅਤੇ ਸ੍ਰੀ ਹਰਭਗਵਾਨ ਦਾਸ ਆਦਿ ਹਾਜ਼ਰ ਸਨ।
☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।
